ਮੋਗਾ 7 ਅਪ੍ਰੈਲ ( ਮਿੰਟੂ ਖੁਰਮੀ) ਪਿਛਲੇ ਦਿਨੀਂ ਕਰੋਨਾ ਵਾਇਰਸ ਨੂੰ ਲੈ ਕਿ ਪਿੰਡਾਂ ਚ ਲਗਾਏ ਗਏ ਨਾਕਿਆਂ ਦੌਰਾਨ ਜਿੱਥੇ ਬਾਹਰੋਂ ਆਉਣ ਜਾਣ ਵਾਲੇ ਵਿਅਕਤੀ ਬਾਰੇ ਪਤਾ ਚਲਦਾ ਹੈ ਉਥੇ ਇਹ ਨਾਕੇ ਨਸ਼ਾ ਤਸਕਰਾਂ ਲਈ ਆਫ਼ਤ ਸਾਬਤ ਹੋ ਰਹੇ ਹਨ।
ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਬੀਤੇ ਕੱਲ ਪਿੰਡ ਬਿਲਾਸਪੁਰ ਵਿਖੇ ਲੱਗੇ ਨਾਕੇ ਦੌਰਾਨ ਜਦੋਂ ਦੋ ਵਿਅਕਤੀ ਪਿੰਡ ਬਿਲਾਸਪੁਰ ਪਹੁੰਚੇ ਪਿੰਡ ਵਾਲਿਆਂ ਨੂੰ ਸ਼ੱਕ ਪੈਣ ਤੇ ਜਦੋਂ ਉਹਨਾਂ ਦੀ ਤਲਾਸ਼ੀ ਲਈ ਤਾਂ ਉਹਨੂੰ ਕੋਲੋਂ ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲਾ ਪਾਊਡਰ ਬਰਾਮਦ ਹੋਇਆ ਜਿਸ ਦੀ ਇਤਲਾਹ ਪਿੰਡ ਵਾਸੀਆਂ ਨੇ ਚੌਕੀ ਇੰਚਾਰਜ ਬਿਲਾਸਪੁਰ ਨੂੰ ਦਿੱਤੀ ਗਈ ਅਤੇ ਤਸਕਰ ਪੁਲਿਸ ਹਵਾਲੇ ਕੀਤੇ ਪਰ ਅਚਾਨਕ ਉਥੇ ਹਾਹਾਕਾਰ ਮੱਚ ਗਈ ਜਦੋਂ ਪੁਲਿਸ ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਛੱਡ ਦਿੱਤਾ ਤੇ ਦੂਜੇ ਤੇ ਪਰਚਾ ਦਰਜ਼ ਕਰ ਲਿਆ।ਇਸ ਸਮੇਂ ਗੱਲਬਾਤ ਕਰਦਿਆਂ ਜੀਓਜੀ ਮੈਂਬਰ ਫੌਜੀ ਸੇਵਕ ਸਿੰਘ ਸਰਪੰਚ ਹਰਜੀਤ ਕੌਰ ਅਤੇ ਪਿੰਡ ਵਾਸੀਆਂ ਨੇ ਇਸ ਦਾ ਵਿਰੋਧ ਕਰਦਿਆਂ ਪੰਜਾਬ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਇਸ ਮਸਲੇ ਸਬੰਧੀ ਜਾਣੂ ਕਰਵਾਇਆ ।
ਇਸ ਸਮੇਂ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਉਂਣ ਲਈ ਪਹੁੰਚੇ ਡੀ ਐਸ਼ ਪੀ ਮਨਜੀਤ ਸਿੰਘ ਢੇਸੀ ਅਤੇ ਐਸ ਐਚ ਓ ਜਸਵੰਤ ਸਿੰਘ ਸੰਧੂ ਨੇ ਅੱਜ ਸਵਰਨ ਯਾਦਗਾਰੀ ਲਾਇਬਰੇਰੀ ਵਿੱਚ ਹਾਜ਼ਰੀ ਪਿੰਡ ਦੀ ਪੰਚਾਇਤ ਅਤੇ ਸਮੂਹ ਪਿੰਡ ਦੇ ਨੌਜਵਾਨਾਂ ਨੂੰ ਡਟ ਕੇ ਪਹਿਰਾ ਦੇਣ ਦੀ ਅਪੀਲ ਕਰਦਿਆਂ ਚੌਕੀ ਇੰਚਾਰਜ ਬਿਲਾਸਪੁਰ ਨੂੰ ਛੱਡੇ ਵਿਅਕਤੀ ਨੂੰ ਕਾਬੂ ਕਰ ਕੇ ਪਰਚਾ ਦਰਜ਼ ਕਰਨ ਲਈ ਕਿਹਾ।ਇਸ ਮੌਕੇ ਡੀਐਸਪੀ ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਪੰਜਾਬ ਪੁਲਿਸ ਹਰ ਸਮੇਂ ਉਹਨਾਂ ਦੇ ਨਾਲ ਹੈ ਪਿੰਡ ਦੇ ਨੌਜਵਾਨ ਆਪੋ ਆਪਣੀਆਂ ਹੱਦਾਂ ਤੇ ਬੇ ਫ਼ਿਕਰ ਹੋ ਕਿ ਜਾਬਤੇ ਵਿੱਚ ਰਹਿੰਦੇ ਹੋਏ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਅਤੇ ਜੇਕਰ ਕੋਈ ਨਸ਼ਾ ਤਸਕਰ ਮਿਲਦਾ ਹੈ ਤਾਂ ਉਸ ਨੂੰ ਕਾਬੂ ਕਰ ਕੇ ਸਾਨੂੰ ਦੱਸਣ ਅਸੀਂ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਕਰੋਨਾ ਵਾਇਰਸ ਦੀ ਭਿਆਨਕ ਬੀਮਾਰੀ ਨੂੰ ਕਾਬੂ ਕਰਨ ਅਤੇ ਜ਼ਿਆਦਾ ਇਕੱਠ ਨਾਂ ਕੀਤਾ ਜਾਵੇ ਅਤੇ ਸੋਸ਼ਲ ਡਿਸਟੈਂਸ ਦਾ ਖਾਸ ਖਿਆਲ ਰੱਖਿਆ ਜਾਵੇ।ਇਸ ਮੌਕੇ ਪਿੰਡ ਵਾਸੀਆਂ ਨੇ ਬੰਦ ਕੀਤੇ ਨਾਕੇ ਦੁਬਾਰਾ ਚਾਲੂ ਕੀਤੇ ਇਸ ਸਮੇਂ ਜੀਓਜੀ ਸੇਵਕ ਸਿੰਘ,ਸਰਪੰਚ ਹਰਜੀਤ ਕੌਰ,ਸਰਪੰਚ ਬੂਟਾ ਸਿੰਘ ਅਤੇ ਪਿੰਡ ਦੇ ਨੌਜਵਾਨ ਹਾਜਿਰ ਸਨ।