• Thu. Nov 14th, 2024

ਪਿੰਡ ਨੂਰਪੁਰ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ

ByJagraj Gill

Feb 4, 2020

ਕੋਟ ਈਸੇ ਖਾਂ 4 ਫਰਵਰੀ (ਗੁਰਪ੍ਰੀਤ ਗਹਿਲੀ) ਪੰਜਾਬ ਸਰਕਾਰ ਵੱਲੋਂ ਵਿੱਢੇ 2020 ਸਾਲ ਵਿੱਚ ਮਲੇਰੀਆ ਨੂੰ ਖਤਮ ਕਰਨ ਦੇ ਟੀਚੇ ਅਨੁਸਾਰ ਇਸੇ ਕੜੀ ਨੂੰ ਅੱਗੇ ਤੋਰਦੇ ਹੋਏ ਡਾਕਟਰ ਹਰਵਿੰਦਰ ਪਾਲ ਸਿੰਘ ਸਿਵਲ ਸਰਜਨ ਮੋਗਾ ਜੀ ਦੇ ਹੁਕਮਾਂ ਸਦਕਾ ਅਤੇ ਡਾ ਰਾਕੇਸ਼ ਕੁਮਾਰ ਬਾਲੀ ਐੱਸ ਐੱਮ ਓ ਪੀ ਐੱਚ ਸੀ ਕੋਟ ਈਸੇ ਖਾਂ ਜੀ ਦੀ ਰਹਿਨੁਮਾਈ ਹੇਠ ਅੱਜ ਦੀ ਜਾਗਰੂਕਤਾ ਮੁਹਿੰਮ ਸ੍ਰੀ ਰਾਜ ਦਵਿੰਦਰ ਸਿੰਘ ਗਿੱਲ ਨੋਡਲ ਅਫ਼ਸਰ ਆਈ ਡੀ ਐੱਸ ਪੀ ਵੱਲੋਂ ਪਿੰਡ ਨੂਰਪੁਰ ਵਿਖੇ ਕੀਤੀ ਗਈ ਇਸ ਮੁਹਿੰਮ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਘਰ ਘਰ ਜਾ ਕੇ ਡੇਂਗੂ ਮਲੇਰੀਆ ਅਤੇ ਚਿਕਨਗੁਨੀਆ ਸਬੰਧੀ ਜਾਗਰੂਕਤਾ ਕੀਤੀ ਗਈ ਇਸ ਜਾਗਰੂਕਤਾ ਵਿੱਚ ਸ੍ਰੀ ਰਾਜ ਦਵਿੰਦਰ ਸਿੰਘ ਗਿੱਲ ਨੋਡਲ ਅਫ਼ਸਰ ਆਈ ਡੀ ਐੱਸ ਪੀ ਵੱਲੋਂ ਲੋਕਾਂ ਨੂੰ ਦੱਸਿਆ ਗਿਆ ਕਿ ਇਹ ਤਿੰਨੇਂ ਬੁਖਾਰ ਡੇਂਗੂ ਮਲੇਰੀਆ ਅਤੇ ਚਿਕਨਗੁਨੀਆਂ ਕਿਵੇਂ ਫੈਲਦੇ ਹਨ ਉਨ੍ਹਾਂ ਨੇ ਦੱਸਿਆ ਕਿ ਆਪਣੇ ਘਰ ਦਾ ਆਲਾ ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ ਕਿਤੇ ਵੀ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ ਘਰਾਂ ਵਿੱਚ ਪੁੱਟੇ ਕੱਚੇ ਟੋਏ ਜਿਨ੍ਹਾਂ ਵਿੱਚ ਆਮ ਤੌਰ ਤੇ ਘਰ ਦਾ ਗੰਦਾ ਪਾਣੀ ਖੜ੍ਹਾ ਹੁੰਦਾ ਹੈ ਉਨ੍ਹਾਂ ਵਿੱਚ ਸੜਿਆ ਕਾਲਾ ਤੇਲ ਪਾਉਣਾ ਚਾਹੀਦਾ ਹੈ ਅਤੇ ਘਰ ਦੇ ਬਾਹਰ ਜੋ ਕੇ ਨਾਲੀ ਹੁੰਦੀ ਹੈ ਉਸ ਵਿੱਚ ਵੀ ਕਾਲਾ ਸੜ੍ਹਿਆ ਤੇਲ ਪਾਉਣਾ ਚਾਹੀਦਾ ਹੈ ਘਰਾਂ ਵਿੱਚ ਕੋਈ ਵੀ ਕਬਾੜ ਦਾ ਸਾਮਾਨ ਜਿਵੇਂ ਕਿ ਟੁੱਟੀਆਂ ਟੈਂਕੀਆਂ ਟੁੱਟੇ ਟੈਰ ਅਤੇ ਟੁੱਟੇ ਗਮਲੇ ਨਹੀਂ ਰੱਖਣੇ ਚਾਹੀਦੀ ਕਿਉਂਕਿ ਇਨ੍ਹਾਂ ਵਿੱਚ ਮੱਛਰ ਬਹੁਤ ਛੇਤੀ ਪਲਦਾ ਹੈ ਵਿਹੜੇ ਵਿੱਚ ਰੱਖੀ ਟੈਂਕੀ ਜਿਸ ਵਿੱਚ ਪਾਣੀ ਕੱਪੜੇ ਧੋਣ ਵਾਸਤੇ ਸਟੋਰ ਕੀਤਾ ਜਾਂਦਾ ਹੈ ਉਸ ਟੈਂਕੀ ਨੂੰ ਵੀ ਢੱਕ ਕੇ ਰੱਖਣਾ ਚਾਹੀਦਾ ਹੈ ਘਰਾਂ ਵਿੱਚ ਬਣਾਏ ਪੱਕੇ ਟੋਏ ਜਿਨ੍ਹਾਂ ਵਿੱਚ ਆਮ ਤੌਰ ਤੇ ਡੰਗਰ ਪਸ਼ੂ ਪਾਣੀ ਪੀਂਦੇ ਹਨ ਉਨ੍ਹਾਂ ਨੂੰ ਵੀ ਢੱਕ ਕੇ ਰੱਖਣਾ ਚਾਹੀਦਾ ਹੈ ਫ਼ਰਿਜ ਦੇ ਪਿੱਛੇ ਲੱਗੀ ਟਰੇਅ ਜਿਹੜੀ ਕਿ ਆਮ ਤੌਰ ਤੇ ਡੇਂਗੂ ਨੂੰ ਫੈਲਾਉਣ ਵਿਚ ਸਹਾਈ ਹੁੰਦੀ ਹੈ ਉਸ ਵਿੱਚ ਮੱਛਰ ਪਲਦਾ ਹੈ ਉਸ ਨੂੰ ਹਫ਼ਤੇ ਵਿੱਚ ਦੋ ਵਾਰ ਸਾਫ਼ ਕਰਕੇ ਅਤੇ ਸੁੱਕਾ ਕਰਕੇ ਲਗਾਉਣਾ ਚਾਹੀਦਾ ਹੈ ਤਾਂ ਜੋ ਇਸ ਵਿੱਚ ਬਣਿਆ ਲਾਰਵਾ ਉਹ ਖਤਮ ਹੋ ਜਾਵੇ ਰਾਤ ਨੂੰ ਸੌਂਦੇ ਸਮੇਂ ਪੂਰੀ ਬਾਜੂ ਦੇ ਕੱਪੜੇ ਪਾ ਕੇ ਸੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਸ੍ਰੀ ਜਗਮੀਤ ਮਲਟੀਪਰਪਜ਼ ਹੈਲਥ ਵਰਕਰ ਵੱਲੋਂ ਬੁਖ਼ਾਰ ਵਾਲੇ ਮਰੀਜ਼ਾਂ ਦੀਆਂ ਲਹੂ ਸਲਾਈਡਾਂ ਬਣਾਈਆਂ ਗਈਆਂ

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *