• Thu. Nov 14th, 2024

ਪਿੰਡ ਨੂਰਪੁਰ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ ।

ByJagraj Gill

Jan 19, 2020

ਕੋਟ ਈਸੇ ਖਾਂ 19 ਜਨਵਰੀ (ਗੁਰਪ੍ਰੀਤ ਗਹਿਲੀ) ਸਮੇਂ ਸਮੇਂ ਤੇ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਪ੍ਰਤੀ ਹਮੇਸ਼ਾ ਹੀ ਸੰਜੀਦਗੀ ਨਾਲ ਚੱਲਦੀ ਹੈ ਇਸੇ ਕੜੀ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਮਲੇਰੀਆ ਡੇਂਗੂ ਅਤੇ ਚਿਕਨਗੁਨੀਆਂ ਨੂੰ ਜੜ੍ਹ ਤੋਂ ਖਤਮ ਕਰਨ ਦੇ ਮਨਸੂਬੇ ਤਹਿਤ ਇਸ ਕੜੀ ਨੂੰ ਅੱਗੇ ਤੋਰਦੇ ਹੋਏ ਡਾਕਟਰ ਹਰਵਿੰਦਰ ਪਾਲ ਸਿੰਘ ਸਿਵਲ ਸਰਜਨ ਮੋਗਾ ਜੀ ਦੇ ਹੁਕਮਾਂ ਸਦਕਾ ਅਤੇ ਡਾ ਰਾਕੇਸ਼ ਕੁਮਾਰ ਬਾਲੀ ਐੱਸ ਐੱਮ ਓ ਪੀ ਐੱਚ ਸੀ ਕੋਟ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸਬ ਸੈਂਟਰ ਕੋਟ ਸਦਰ ਖਾਂ ਦੇ ਅਧੀਨ ਪੈਂਦੇ ਪਿੰਡ ਨੂਰਪੁਰ ਵਿਖੇ ਲੋਕਾਂ ਨੂੰ ਸ੍ਰੀ ਰਾਜ ਦਵਿੰਦਰ ਸਿੰਘ ਗਿੱਲ ਨੋਡਲ ਅਫ਼ਸਰ ਆਈ ਡੀ ਐੱਸ ਪੀ ਜੀ ਨੇ ਜਾਗਰੂਕ ਕੀਤਾ ਉਨ੍ਹਾਂ ਨੇ ਦੱਸਿਆ ਕਿ ਇਹ ਤਿੰਨੇ ਬੁਖਾਰ ਕਿਵੇਂ ਫੈਲਦੇ ਹਨ ਅਤੇ ਇਨ੍ਹਾਂ ਦਾ ਫੈਲਣ ਦਾ ਮੁੱਖ ਕਾਰਨ ਕੀ ਹੈ ਇਨ੍ਹਾਂ ਦੇ ਫੈਲਣ ਦਾ ਮੁੱਖ ਕਾਰਨ ਆਪਣਾ ਆਲਾ ਦੁਆਲਾ ਸਾਫ ਨਾ ਹੋਣਾ ਜਿਵੇਂ ਕਿ ਘਰ ਦੇ ਬਾਹਰ ਨਾਲੀਆਂ ਦੀ ਸਫ਼ਾਈ ਨਾ ਹੋਣਾ ਘਰਾਂ ਵਿੱਚ ਪੁੱਟੇ ਟੋਏ ਜਿੱਥੇ ਕਿ ਆਮ ਹੀ ਖੜ੍ਹਾ ਹੁੰਦਾ ਹੈ ਉਨ੍ਹਾਂ ਦੀ ਸਫ਼ਾਈ ਸਮੇਂ ਸਮੇਂ ਸਿਰ ਨਾ ਹੋਣਾ ਅਤੇ ਘਰਾਂ ਵਿੱਚ ਪੱਕੇ ਟੋਏ ਬਣਾਏ ਜਿਨ੍ਹਾਂ ਵਿੱਚ ਆਮ ਤੌਰ ਤੇ ਪਸ਼ੂ ਜਾਂ ਡੰਗਰ ਪਾਣੀ ਪੀਂਦੇ ਹਨ ਉਨ੍ਹਾਂ ਨੂੰ ਢੱਕ ਕੇ ਨਾ ਰੱਖਣਾ ਅਤੇ ਉਨ੍ਹਾਂ ਦੀ ਸਫ਼ਾਈ ਨਾ ਹੋਣਾ ਆਮ ਤੌਰ ਤੇ ਘਰਾਂ ਵਿੱਚ ਟੁੱਟੀਆਂ ਟੈਂਕੀਆਂ ਟੁੱਟੇ ਟਾਇਰ ਟੁੱਟੇ ਗਮਲੇ ਆਦਿ ਰੱਖੇ ਹੁੰਦੇ ਹਨ ਜਿਨ੍ਹਾਂ ਵਿੱਚ ਮੱਛਰ ਪਲਦਾ ਹੈ ਉਨ੍ਹਾਂ ਨੂੰ ਸਮੇਂ ਸਮੇਂ ਤੇ ਵੇਚਣਾ ਜਾਂ ਸੁੱਟਣਾ ਜ਼ਰੂਰੀ ਹੁੰਦਾ ਹੈ ਵਿਹੜੇ ਵਿੱਚ ਰੱਖੀ ਟੈਂਕੀ ਜੋ ਕਿ ਆਮ ਤੌਰ ਤੇ ਪਾਣੀ ਨਾਲ ਭਰੀ ਹੁੰਦੀ ਹੈ ਪਰ ਉਹਨੂੰ ਢੱਕ ਕੇ ਨਹੀਂ ਰੱਖਿਆ ਜਾਂਦਾ ਜਿਸ ਕਾਰਨ ਮੱਛਰ ਆਪਣੇ ਆਂਡੇ ਉਸ ਟੈਂਕੀ ਵਿੱਚ ਦੇ ਦਿੰਦਾ ਹੈ ਅਤੇ ਫਿਰ ਉਥੋਂ ਹੀ ਮੱਛਰ ਪਲ ਕੇ ਬਾਹਰ ਆਉਂਦਾ ਹੈ ਉਸ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਘਰ ਘਰ ਜਾ ਕੇ ਫ਼ਰਿਜਾਂ ਵੀ ਚੈੱਕ ਕੀਤੀਆਂ ਗਈਆਂ ਅਤੇ ਲੋਕਾਂ ਨੂੰ ਦੱਸਿਆ ਗਿਆ ਕਿ ਸਰਦੇ ਪਿੱਛੇ ਲੱਗੀ ਟਰੇਅ ਜਿੱਥੇ ਕੇ ਕਦੀ ਵੀ ਆਪਣਾ ਧਿਆਨ ਨਹੀਂ ਜਾਂਦਾ ਉਸ ਨੂੰ ਸਾਫ਼ ਕਰਕੇ ਰੱਖਣਾ ਚਾਹੀਦਾ ਹੈ ਕਿਉਂਕਿ ਡੇਂਗੂ ਦੇ ਮੱਛਰ ਪਲ ਵਿੱਚ ਸਭ ਤੋਂ ਵੱਧ ਸਹਾਇਕ ਉਹ ਹੁੰਦੀ ਹੈ ਇਸ ਦੇ ਨਾਲ ਹੀ ਘਰ ਘਰ ਜਾ ਕੇ ਸ੍ਰੀ ਜਗਮੀਤ ਸਿੰਘ ਮਲਟੀਪਰਪਜ਼ ਹੈਲਥ ਵਰਕਰ ਵੱਲੋਂ ਬੁਖ਼ਾਰ ਵਾਲੇ ਮਰੀਜ਼ਾਂ ਦੀਆਂ ਲਹੂ ਸਲਾਈਡਾਂ ਬਣਾਈਆਂ ਗਈਆਂ ਇਸ ਦੇ ਨਾਲ ਹੀ ਅੱਜ ਕਰਿਆਨੇ ਦੀਆਂ ਦੁਕਾਨਾਂ ਵੀ ਦੇਖੀਆਂ ਗਈਆਂ ਅਤੇ ਦੁਕਾਨਾ ਦੇ ਮਾਲਕਾਂ ਨੂੰ ਸਿਗਰਟ ਬੀੜੀ ਅਤੇ ਗੁਟਕਾ ਪਾਨ ਮਸਾਲਾ ਨਾ ਵੇਚਣ ਦੀ ਤਾਕੀਦ ਕੀਤੀ ਗਈ ਇਸ ਤੋਂ ਇਲਾਵਾ ਸ੍ਰੀ ਰਾਜੇਸ਼ ਕੁਮਾਰ ਮਲਟੀ ਪਰਪਜ਼ ਹੈਲਥ ਵਰਕਰ ਅਤੇ ਪਲਵਿੰਦਰ ਸਿੰਘ ਮਲਟੀ ਪਰਪਜ਼ ਹੈਲਥ ਵਰਕਰ ਵੀ ਸਿਹਤ ਦੀ ਟੀਮ ਨਾਲ ਸ਼ਾਮਲ ਸਨ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *