• Wed. Dec 11th, 2024

ਪਿੰਡ ਨਵਾਂ ਮਾਛੀਕੇ ਵਿਖੇ ਕਾਲ਼ੇ ਕਾਨੂੰਨਾਂ ਖਿਲਾਫ ਵਿਸ਼ਾਲ ਅਰਥੀ ਫੂਕ ਮੁਜ਼ਾਹਰਾ

ByJagraj Gill

Jan 2, 2021

 

ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ)

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਪਿੰਡ ਨਵਾਂ ਮਾਛੀਕੇ ਵਿਖੇ ਕਾਲ਼ੇ ਖੇਤੀ ਕਾਨੂੰਨਾਂ ਖਿਲ਼ਾਫ ਰੋਹ ਭਰਪੂਰ ਰੈਲੀ, ਵਿਸ਼ਾਲ ਰੋਸ ਮਾਰਚ ਅਤੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਅਾ । ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਕਿਸਾਨ ਘੋਲ ਸਹਾਇਤਾ ਕਮੇਟੀ ਨਿਹਾਲ ਸਿੰਘ ਵਾਲ਼ਾ ਦੇ ਆਗੂਆਂ ਗੁਰਮੁਖ ਹਿੰਮਤਪੁਰਾ ਅਤੇ ਅਮਨਦੀਪ ਮਾਛੀਕੇ ਨੇ ਕਿਹਾ ਕਿ ਪਿੰਡ ਨਵਾਂ ਮਾਛੀਕੇ ਦੇ ਸਮੂਹ ਲੋਕਾਂ ਵੱਲੋਂ ਲਗਾਤਰ ਕਿਸਾਨ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਰਹੀ ਹੈ, ਲਗਾਤਰ ਵੱਡੇ ਕਾਫਲੇ ਦਿੱਲੀ ਵੱਲ ਰਵਾਨਾ ਕੀਤੇ ਹਨ ਅਤੇ ਪਿੰਡ ਦੇ ਵਿਦੇਸ਼ ਵਸਦੇ ਐਨ ਆਰ ਆਈ ਵੀਰਾਂ ਵੱਲੋਂ ਕਿਸਾਨ ਘੋਲ਼ ਦੀ ਨਿੱਗਰ ਮਦਦ ਕੀਤੀ ਗਈ ਹੈ । ਬੁਲਾਰਿਆਂ ਨੇ ਕਿਹਾ ਕਿ ਸਾਮਰਾਜੀ ਦਿਸ਼ਾ ਨਿਰਦੇਸ਼ਤ ਨਵੀਆਂ ਆਰਥਿਕ ਨੀਤੀਆਂ ਦੇ ਰਥ ਤੇ ਸਵਾਰ ਮੋਦੀ ਹਕੂਮਤ ਨੂੰ ਲੋਕ ਹਰਾ ਕੇ ਦਮ ਲੈਣਗੇ । ਉਨਾਂ ਕਿਹਾ ਕਿ ਇਹ ਜਿੱਥੇ ਜ਼ਮੀਨਾਂ ਜਾਣ ਅਤੇ ਸਰਕਾਰੀ ਮੰਡੀ ਅਤੇ ਖ੍ਰੀਦ ਖਤਮ ਹੋਣ ਦੀ ਲੜਾਈ ਹੈ ਉਥੇ ਜ਼ਖੀਰੇਬਾਜ਼ੀ ਦੀ ਖੁੱਲ੍ਹ ਹੋਣ ਨਾਲ਼ ਖੇਤ ਮਜ਼ਦੂਰਾਂ ਅਤੇ ਕੁੱਲ ਖਪਤਕਾਰਾਂ ਨੂੰ ਰੋਟੀ ਅਤੇ ਹੋਰ ਖਾਧ ਪਦਾਰਥਾਂ ਦੇ ਲਾਲੇ ਪੈਣਗੇ । ਉਹਨਾਂ ਇਸ ਲੰਬੀ ਲੜਾਈ ਚ ਲੋਕਾਂ ਨੂੰ ਨਿੱਠਕੇ ਕੁੱਦਣ ਦਾ ਹੋਕਾ ਦਿੱਤਾ । ਇਸ ਸਮੇਂ ਗੁਰਜੰਟ ਸਿੰਘ, ਕੁਲਦੀਪ ਸਿੰਘ, ਸੁਖਜੀਤ ਸਿੰਘ ਕਲੱਬ ਪ੍ਰਧਾਨ, ਸਰਪੰਚ ਗੁਰਪ੍ਰੀਤ ਸਿੰਘ,ਜਗਵਿੰਦਰ ਸਿੰਘ, ਦਵਿੰਦਰਜੀਤ ਟੋਨੀ, ਲਖਵਿੰਦਰ ਸਿੰਘ, NRI ਗੁਰਦਰਸ਼ਨ ਸਿੰਘ ਗਿੱਲ, ਗੁਰਪ੍ਰੀਤ ਸਿੰਘ ਅਖਾੜੇ ਵਾਲ਼ੇ, ਸਿਮਰਜੀਤ ਕੌਰ, ਗੁਰਮੀਤ ਕੌਰ, ਕਰਮਜੀਤ ਕੌਰ, ਮਨਜੀਤ ਕੌਰ, ਗੁਰਦੀਪ ਕੌਰ ਸਮੇਤ ਵੱਡੀ ਗਿਣਤੀ ‘ਚ ਕਿਸਾਨ ਮਜ਼ਦੂਰ ਔਰਤਾਂ ਅਤੇ ਨੌਜਵਾਨ,ਪੰਚਾਇ‏ਤ ਮੈਂਬਰ ਅਤੇ ਕਲੱਬ ਮੈਂਬਰ ਹਾਜ਼ਰ ਸਨ ।

 

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *