ਪਿੰਡ ਇੰਦਰਗੜ ਦਾ ਗ੍ਰੰਥੀ ਛੇੜਛਾੜ ਦੇ ਮਾਮਲੇ ਵਿੱਚ ਹੋਇਆ ਗ੍ਰਿਫਤਾਰ

ਧਰਮਕੋਟ 29 (ਸਰਬਜੀਤ ਰੌਲੀ) ਪੰਜਾਬ ਵਿੱਚ ਆਏ ਦਿਨ ਬਲਾਤਕਾਰ ਅਤੇ ਛੇੜਛਾੜ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਉੱਥੇ ਹੀ ਕਈ ਲੋਕ ਧਾਰਮਿਕ ਅਸਥਾਨਾਂ ਨੂੰ ਵੀ ਨਹੀਂ ਬਖ਼ਸ਼ ਰਹੇ ਜਿਸ ਦੀ ਤਾਜ਼ਾ ਮਿਸਾਲ ਮੋਗਾ ਜ਼ਿਲ੍ਹੇ ਦੇ ਹਲਕਾ ਵਿਧਾਨ ਸਭਾ ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਇੰਦਰਗੜ੍ਹ ਤੋਂ ਮਿਲੀ ਹੈ ਜਿੱਥੋਂ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਗ੍ਰੰਥੀ ਗੁਰਜੀਤ ਸਿੰਘ ਵੱਲੋਂ ਬੱਚੀਆਂ ਨੂੰ ਪਾਠ ਸਿਖਾਉਣ ਦੇ ਬਹਾਨੇ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।
ਇਸ ਸਬੰਧੀ ਲੜਕੀਆਂ ਦੇ ਪਿਤਾ ਚਮਕੌਰ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਦੀਆਂ ਬੱਚੀਆਂ ਗੁਰਦੁਆਰਾ ਸਾਹਿਬ ਚ ਕੀਰਤਨ ਅਤੇ ਪਾਠ ਸਿੱਖਣ ਲਈ ਜਾਂਦੀਆਂ ਸਨ ਜਿੱਥੋਂ ਦਾ ਗ੍ਰੰਥੀ ਨੇ ਲੜਕੀਆਂ ਨੂੰ ਪਾਠ ਸਿਖਾਉਣ ਦੀ ਬਜਾਏ ਇਕੱਲੀਆਂ ਇਕੱਲੀਆਂ ਨੂੰ ਕਮਰੇ ਵਿੱਚ ਬੁਲਾ ਕੇ ਗਲਤ ਗੰਦੀਆਂ ਹਰਕਤਾਂ ਕਰਦਾ ਸੀ । ਇਸ ਸਬੰਧ ਵਿੱਚ ਥਾਣਾ ਧਰਮਕੋਟ ਵਿਖੇ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Leave a Reply

Your email address will not be published. Required fields are marked *