• Wed. Dec 11th, 2024

ਨੰਬਰਦਾਰ ਯੂਨੀਅਨ ਦੀ ਮੀਟਿੰਗ ਧਰਮਕੋਟ ਵਿਖੇ ਹੋਈ

ByJagraj Gill

Jul 17, 2021

ਕਾਂਗਰਸ ਸਰਕਾਰ ਖਿਲਾਫ਼ ਪਟਿਆਲਾ ਰੈਲੀ ਲਈ ਤਿਆਰੀਆਂ ਜਾਰੀ : ਜਗਜੀਤ ਖਾਈ


ਧਰਮਕੋਟ 17 ਜੁਲਾਈ (ਜਗਰਾਜ ਸਿੰਘ ਗਿੱਲ )
ਨੰਬਰਦਾਰ ਐਸੋਸੀਏਸ਼ਨ ਪੰਜਾਬ ਰਜਿ.169 ਗਾਲਿਬ ਗਰੁੱਪ ਜਿਲ੍ਹਾ ਮੋਗਾ ਦੀ ਮੀਟਿੰਗ ਧਰਮਕੋਟ  ਵਿਖ਼ੇ ਗੁਰਦੁਆਰਾ ਸਿੰਘ ਸਭਾ ਵਿਖ਼ੇ ਤਹਿਸੀਲ ਪ੍ਰਧਾਨ ਹਰਭਿੰਦਰ ਸਿੰਘ ਮਸੀਤਾਂ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਜਿਲ੍ਹਾ ਪ੍ਰਧਾਨ ਜਗਜੀਤ ਸਿੰਘ ਖਾਈ ਵਿਸ਼ੇਸ ਤੌਰ ਤੇ ਪਹੁੰਚੇ | ਮੀਟਿੰਗ ਦੀ ਕਾਰਵਾਈ ਜਰਨਲ ਸਕੱਤਰ ਬਲਵਿੰਦਰ ਸਿੰਘ ਵਲੋਂ ਚਲਾਈ ਗਈ | ਮੀਟਿੰਗ ਨੂੰ ਜਿਲ੍ਹਾ ਕਮੇਟੀ ਮੈਂਬਰ ਗੁਰਜੰਟ ਸਿੰਘ ਗਗੜਾ, ਬਲਵੀਰ ਸਿੰਘ ਉੱਪਲ ਸ਼ੈਦੇ ਸ਼ਾਹ ਵਾਲਾ, ਮੋਹਨ ਸਿੰਘ ਬਾਕਰ ਵਾਲਾ, ਤਹਿਸੀਲ ਪ੍ਰਧਾਨ ਹਰਭਿੰਦਰ ਸਿੰਘ ਮਸੀਤਾਂ ਨੇ ਵੀ ਸੰਬੋਧਨ ਕੀਤਾ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਖਾਈ ਨੇ ਕਿਹਾ ਕਿ ਕਾਂਗਰਸ ਦੀ ਮੌਜੂਦਾ ਕੈਪਟਨ ਸਰਕਾਰ ਵੱਲੋਂ ਨੰਬਰਦਾਰਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ | ਇਨ੍ਹਾਂ ਵਾਅਦਿਆਂ ਵਿੱਚ ਨੰਬਰਦਾਰੀ ਜੱਦੀ ਪੁਸ਼ਤੀ ਕਰਨੀ,  ਮਾਣ ਭੱਤਾ ਦੁੱਗਣਾ ਕਰਨਾ, ਪਰਿਵਾਰ ਦਾ ਮੁਫਤ ਸਿਹਤ ਬੀਮਾ ਕਰਨਾ, ਟੋਲ ਫਰੀ ਸਫਰ ਅਤੇ ਮੁਫ਼ਤ ਬੱਸ ਸਫ਼ਰ ਆਦਿ ਵਾਅਦੇ ਸਨ | ਜਿਹੜੇ ਕਾਂਗਰਸ ਸਰਕਾਰ ਨੇ ਚੋਣ ਮੈਨੀਫੈਸਟੋ ਵਿੱਚ ਵੀ ਕੀਤੇ ਸਨ |ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਵਾਅਦਾ ਖਿਲਾਫੀ ਖਿਲਾਫ 2 ਅਗਸਤ  ਨੂੰ ਪਟਿਆਲਾ ਵਿਖੇ ਇਕ ਰੋਸ ਰੈਲੀ ਕੀਤੀ ਜਾ ਰਹੀ ਹੈ |ਇਸ ਰੈਲੀ ਦੀ ਸਫਲਤਾ ਲਈ ਮੀਟਿੰਗਾਂ ਲਗਾਤਾਰ ਜਾਰੀ ਹਨ | ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੰਬਰਦਾਰਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਸਰਕਾਰ ਦਾ ਆਉਣ ਵਾਲੀਆਂ 2022 ਦੀਆਂ ਚੋਣਾਂ ਵਿੱਚ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ | ਇਸ ਸਮੇਂ ਸੁਰਜੀਤ ਸਿੰਘ ਰਾਮਗੜ ਖਾਲਿਸਤਾਨੀ, ਪਿੱਪਲ ਸਿੰਘ ਸ਼ੇਰੇਵਾਲਾ ,  ਨਿਸ਼ਾਨ ਸਿੰਘ ਧਰਮਕੋਟ,ਰੇਸ਼ਮ ਸਿੰਘ ਕਾਦਰਵਾਲਾ, ਹਰਦੀਪ ਸਿੰਘ ਧਰਮਕੋਟ , ਸੂਬੇਦਾਰ ਰੇਸ਼ਮ ਸਿੰਘ ਦੌਲੇਵਾਲਾ, ਦਰਸ਼ਨ ਸਿੰਘ ਗਗੜਾ, ਗੁਰਮਿਹਰ ਸਿੰਘ   ਤਲਵੰਡੀ ਨੌ ਬਹਾਰ,  ਜਗਮੋਹਨ ਸਿੰਘ ਫਤਿਹਗਡ਼੍ਹ ਪੰਜਤੂਰ,ਇੰਦਰਜੀਤ ਸਿੰਘ ਮਸੀਤਾਂ,ਸਤਨਾਮ ਸਿੰਘ ਸ਼ੇਰੇਵਾਲਾ, ਸੁਖਵਿੰਦਰ ਸਿੰਘ ਕਾਦਰਵਾਲਾ, ਨਛੱਤਰ ਸਿੰਘ ਲਹਿਲਾਂਦੀ ,  ਜਗਤਾਰ ਸਿੰਘ ਅਟਾਰੀ,ਬਲਦੇਵ ਸਿੰਘ ਸੈਦੇਸਾਹ, ਬਲਦੇਵ ਸਿੰਘ ਕੜਾਏਵਾਲਾ, ਟਹਿਲ ਸਿੰਘ ਖੰਭੇ, ਇਕਬਾਲ ਸਿੰਘ ਕਾਦਰਵਾਲਾ, ਲਖਵਿੰਦਰ ਸਿੰਘ ਸ਼ੇਰੇਵਾਲਾ , ਦਰਸ਼ਨ ਸਿੰਘ ਪੰਡੋਰੀ ਆਦਿ ਨੰਬਰਦਾਰ ਹਾਜ਼ਰ ਸਨ  |

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *