ਮੋਗਾ, 8 (ਜਗਰਾਜ ਲੋਹਾਰਾ)-ਏ.ਐਸ.ਆਈ ਗੁਰਦੇਵ ਸਿੰਘ ਥਾਣਾ ਸਿਟੀ ਮੋਗਾ ਪਾਸ ਗਸ਼ਤ ਦੌਰਾਨ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਬਲਜਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ, ਕਿਰਪਾਲ ਸਿੰਘ ਪੁੱਤਰ ਅਮਰ ਸਿੰਘ ਦੋਵੇਂ ਵਾਸੀ ਮੋਜਗੜ੍ਹ ਥਾਣਾ ਧਰਮਕੋਟ ਆਪਣੇ ਟਰੈਕਟਰ ਸਵਰਾਜ 855 ਰੰਗ ਲਾਲ ਸਮੇਤ ਇਕ ਟਰਾਲਾ, ਜਸਵਿੰਦਰ ਸਿੰਘ ਉਰਫ਼ ਕਾਪਾ ਪੁੱਤਰ ਦਲਜੀਤ ਸਿੰਘ ਵਾਸੀ ਥੰਮੂਵਾਲ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਆਪਣੇ ਟਰੈਕਟਰ ਨੰਬਰ ਅਰਜਨ 605 ਰੰਗ ਲਾਲ ਸਮੇਤ ਟਰਾਲਾ ਪਰ ਦਰਿਆ ਦੀ ਜ਼ਮੀਨ ਵਿਚੋਂ ਚੋਰੀ ਛਿਪੇ ਰੇਤਾ ਚੋਰੀ ਕਰ ਕੇ ਅੱਗੇ ਲੋਕਾਂ ਨੂੰ ਮਹਿੰਗੇ ਭਾਅ ਵਿਚ ਵੇਚਦੇ ਹਨ ਜੋ ਅੱਜ ਵੀ ਆਪਣੇ ਟਰੈਕਟਰਾਂ, ਟਰਾਲਿਆਂ ‘ਤੇ ਰੇਤਾ ਲੋਡ ਕਰ ਕੇ ਲੁਹਾਰਾ ਚੌਕ ਵਾਲੇ ਪਾਸੇ ਤੋਂ ਮੋਗਾ ਸ਼ਹਿਰ ਵੱਲ ਨੂੰ ਆ ਰਹੇ ਹਨ | ਜਿਸ ਪਰ ਏ.ਐਸ.ਆਈ. ਗੁਰਦੇਵ ਸਿੰਘ ਵਲੋਂ ਮੁਖ਼ਬਰੀ ਦੇ ਆਧਾਰ ‘ਤੇ ਮੁਕੱਦਮਾ ਨੰਬਰ 51 ਮਿਤੀ 06.03.2020 ਅ/ਧ 379,411 ਭ.ਦ 21 ਮਾਈਨਿੰਗ ਐਕਟ ਥਾਣਾ ਸਿਟੀ ਮੋਗਾ ਦਰਜ ਰਜਿਸਟਰ ਕੀਤਾ ਗਿਆ ਅਤੇ ਏ.ਐਸ.ਆਈ. ਗੁਰਦੇਵ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਕਤ ਤਿੰਨੇ ਦੋਸ਼ੀਆਂ ਨੂੰ ਦੋ ਟਰੈਕਟਰਾਂ ‘ਤੇ ਰੇਤਾ ਦੇ ਭਰੇ ਹੋਏ ਟਰਾਲਿਆਂ ਸਮੇਤ ਤਿਕੋਣੀ ਜ਼ੀਰਾ ਰੋਡ ਮੋਗਾ ਤੋਂ ਕਾਬੂ ਕੀਤਾ ਗਿਆ | ਉਕਤ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਰੇਤਾ ਲਿਆਉਣ ਬਾਰੇ ਅਲਾਟ ਹੋਏ ਖੱਡੇ ਦੀ ਕੋਈ ਵੀ ਪਰਚੀ ਪੇਸ਼ ਨਹੀਂ ਕੀਤੀ ਜਿਸ ਕਾਰਨ ਬਲਜਿੰਦਰ ਸਿੰਘ, ਕਿਰਪਾਲ ਸਿੰਘ ਤੇ ਜਸਵਿੰਦਰ ਸਿੰਘ ਿਖ਼ਲਾਫ਼ ਥਾਣਾ ਸਿਟੀ ਮੋਗਾ ਵਿਖੇ ਦਰਜ ਮੁਕੱਦਮੇ ਦੀ ਕਾਰਵਾਈ ਅਮਲ ਅਧੀਨ ਹੈ | ਵਰਨਣਯੋਗ ਹੈ ਕਿ ਥਾਣਾ ਸਿਟੀ ਮੋਗਾ ਤੇ ਥਾਣਾ ਧਰਮਕੋਟ ਵਿਖੇ ਦਰਜ ਹੋਏ ਦੋਵੇਂ ਮੁਕੱਦਮੇ ਅਮਲ ਅਧੀਨ ਹਨ ਅਤੇ ਗਿ੍ਫ਼ਤਾਰ ਕੀਤੇ ਵਿਅਕਤੀਆਂ ਪਾਸੋਂ ਗ਼ੈਰ-ਕਾਨੂੰਨੀ ਮਾਈਨਿੰਗ ਸਬੰਧੀ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ | ਇਸੇ ਤਰ੍ਹਾਂ ਹੀ ਏ.ਐਸ.ਆਈ. ਗੁਰਦੀਪ ਸਿੰਘ ਥਾਣਾ ਧਰਮਕੋਟ ਮੋਗਾ ਨੂੰ ਗਸ਼ਤ ਦੌਰਾਨ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਸਤਲੁਜ ਦਰਿਆ ਦੇ ਏਰੀਏ ਵਿਚੋਂ ਚੋਰੀ ਦੀ ਰੇਤਾ ਦੀ ਨਜਾਇਜ਼ ਮਾਈਨਿੰਗ ਕਰ ਕੇ ਆਪਣੇ ਟਰੈਕਟਰ ਅਰਜਨ 555-49 ਮਹਿੰਦਰਾ ਰੰਗ ਲਾਲ ਅਤੇ ਟਰੈਕਟਰ ਅਰਜਨ ਸਮੇਤ ਰੇਤਾ ਦੇ ਭਰੇ ਟਰਾਲਿਆਂ ਦੇ ਢੌਲੇਵਾਲਾ ਰੋਡ ਪਰ ਖੜੇ ਹਨ ਜਿਸ ਪਰ ਏ.ਐਸ.ਆਈ. ਗੁਰਦੀਪ ਸਿੰਘ ਵਲੋਂ ਮੁਖ਼ਬਰੀ ਦੇ ਆਧਾਰ ‘ਤੇ ਮੁਕੱਦਮਾ ਨੰਬਰ 39 ਮਿਤੀ 6.3.2020 ਅ/ਧ 379 ਭ:ਦ, 21 ਮਾਈਨਿੰਗ ਐਕਟ 1952 ਥਾਣਾ ਧਰਮਕੋਟ ਮੋਗਾ ਦਰਜ ਰਜਿਸਟਰ ਕੀਤਾ ਗਿਆ ਅਤੇ ਏ.ਐਸ.ਆਈ. ਗੁਰਦੀਪ ਸਿੰਘ ਵਲੋਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਕਤ ਦੋਵਾਂ ਟਰੈਕਟਰਾਂ ਸਮੇਤ ਰੇਤਾ ਦੇ ਭਰੇ ਹੋਏ ਟਰਾਲੇ ਨੂੰ ਕਾਬੂ ਕੀਤਾ ਗਿਆ | ਟਰੈਕਟਰ ਡਰਾਈਵਰ ਮੌਕਾ ਤੋਂ ਭੱਜਣ ਵਿਚ ਕਾਮਯਾਬ ਹੋ ਗਏ | ਜਲਦ ਹੀ ਟਰੈਕਟਰਾਂ ਦੀ ਮਾਲਕੀ ਤਸਦੀਕ ਕਰ ਕੇ ਦੋਸ਼ੀਆਂ ਖਿਲਾਫ਼ ਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |