• Thu. Sep 12th, 2024

ਨਗਰ ਕੌਂਸਲ ਧਰਮਕੋਟ ਵਿਖੇ ਉਪਲੱਬਧ ਰਹੇਗੀ ਫਾਇਰ ਬ੍ਰਿਗੇਡ/ਇੰਦਰਪ੍ਰੀਤ ਬੰਟੀ

ByJagraj Gill

Apr 25, 2020

ਧਰਮਕੋਟ 25 ਅਪ੍ਰੈਲ (ਜਗਰਾਜ ਲੋਹਾਰਾ,ਰਿੱਕੀ ਕੈਲਵੀ ) ਜਿੱਥੇ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਇਨ੍ਹਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਧਰਮਕੋਟ ਨਗਰ ਕੌਂਸਲ ਵਿਖੇ ਫਾਇਰ ਬ੍ਰਿਗੇਡ ਦਾ ਇਤਜ਼ਾਮ ਕੀਤਾ ਗਿਆ ਹੈ ਅੱਜ ਨਗਰ ਕੌਾਸਲ ਵਿਖੇ ਨਗਰ ਕੌਾਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੇ ਯਤਨਾਂ ਸਦਕਾ ਨਗਰ ਕੌਂਸਲ ਧਰਮਕੋਟ ਵਿਖੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚ ਚੁੱਕੀ ਹੈ ਸਮੁੱਚੇ ਸ਼ਹਿਰ ਦੀ ਸੁਰੱਖਿਆ ਲਈ ਇਹ ਗੱਡੀ ਇੱਥੇ ਮੰਗਵਾਈ ਗਈ ਹੈ ਜੇਕਰ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਨਗਰ ਕੌਂਸਲ ਧਰਮਕੋਟ ਨਾਲ ਤੁਰੰਤ ਸੰਪਰਕ ਕੀਤਾ ਜਾ ਸਕਦਾ ਹੈ ਨਗਰ ਕੌਂਸਲ ਧਰਮਕੋਟ ਨਾਲ ਸੰਪਰਕ ਕਰਨ ਲਈ ਨੰਬਰ 01682-220069 94640-12468 9914016241 ਇਨ੍ਹਾਂ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ ਇਸ ਮੌਕੇ ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਂਸਲ ਨੇ ਕਿਹਾ ਕਿ ਪ੍ਰਮਾਤਮਾ ਕਰੇ ਕੋਈ ਅਣਸੁਖਾਂਵੀ ਘਟਨਾ ਨਾਂ ਹੀ ਵਾਪਰੇ ਅਗਰ ਵਾਪਰਦੀ ਹੈ ਤਾਂ ਤੁਰੰਤ ਨਗਰ ਕੌਂਸਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਉਨ੍ਹਾਂ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਜੀ ਦਾ ਧੰਨਵਾਦ ਕੀਤਾ ਜੋ ਹਮੇਸ਼ਾਂ ਹੀ ਲੋਕਾਂ ਦੇ ਪੱਖ ਵਿੱਚ ਸੋਚਦੇ ਹਨ
ਇਸ ਮੌਕੇ ਸੁਖਦੇਵ ਸਿੰਘ ਸ਼ੇਰਾ ਐੱਮ ਸੀ, ਜਤਿੰਦਰ ਖੁੱਲਰ, ਮਨਜੀਤ ਸਿੰਘ ਸਭਰਾ ਐੱਮ ਸੀ ,ਨਿਰਮਲ ਸਿੰਘ ਐੱਮ ਸੀ ਸਚਿਨ ਟੰਡਨ ਐਮ ਸੀ ,ਪਿੰਦਰ ਚਾਹਲ ਐੱਮ ਸੀ ,ਜੀਬਾ ਬਜਾਜ, ਆਦਿ ਹਾਜ਼ਰ ਸਨ

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *