ਧਰਮਕੋਟ 4 ਮਈ (ਜਗਰਾਜ ਗਿੱਲ,ਰਿੱਕੀ ਕੈਲਵੀ) ਕਰੋਨਾ ਵਾਇਰਸ ਵਰਗੀ ਮਹਾਂਮਾਰੀ ਦੇ ਚੱਲਦਿਆਂ ਤਕਰੀਬਨ 40 ਦਿਨ ਹੋ ਗਏ ਹਨ ਦੇਸ਼ ਵਿੱਚ ਵੱਖ ਵੱਖ ਸੂਬਿਆਂ ਦੇ ਲੋਕ ਜੋ ਕੰਮ ਕਾਰ ਕਰਨ ਲਈ ਇੱਕ ਤੋਂ ਦੂਸਰੇ ਸੂਬੇ ਵਿੱਚ ਗਏ ਹੋਏ ਸਨ ਉਹ ਉੱਥੇ ਹੀ ਫਸ ਕੇ ਰਹਿ ਗਏ ਸਨ ਇਸੇ ਤਰ੍ਹਾਂ ਧਰਮਕੋਟ ਹਲਕੇ ਵਿੱਚ ਵੀ ਅਨੇਕਾਂ ਲੋਕ ਬਿਹਾਰ ਜੰਮੂ ਕਸ਼ਮੀਰ ਰਾਜਸਥਾਨ ਤੋਂ ਕੰਮ ਕਰਨ ਲਈ ਇਥੇ ਆਏ ਹੋਏ ਸਨ ਜੋ ਇਹ ਲੋਕ ਆਪਣੇ ਸੂਬਿਆਂ ਨੂੰ ਵਾਪਸ ਪਰਤਣ ਲਈ ਕਰਫ਼ਿਊ ਖੁੱਲ੍ਹਣ ਦੀ ਉਡੀਕ ਕਰ ਰਹੇ ਸਨ ਪੰਜਾਬ ਸਰਕਾਰ ਵੱਲੋਂ ਦੂਸਰੇ ਸੂਬਿਆਂ ਵਿੱਚ ਫਸੇ ਪੰਜਾਬੀਆਂ ਅਤੇ ਪੰਜਾਬ ਅੰਦਰ ਵੱਖ ਵੱਖ ਸੂਬਿਆਂ ਤੋਂ ਆਏ ਹੋਏ ਲੋਕ ਜੋ ਫਸੇ ਹੋਏ ਸਨ ਨੂੰ ਲਿਆਉਣ ਅਤੇ ਲਿਜਾਣ ਦੇ ਕੀਤੇ ਜਾ ਰਹੇ ਯਤਨਾਂ ਸਦਕਾ ਅੱਜ ਮੋਗਾ ਦੇ ਹਲਕਾ ਧਰਮਕੋਟ ਵਿੱਚ ਜੰਮੂ ਕਸ਼ਮੀਰ ਤੋਂ ਆਏ ਹੋਏ ਲੋਕਾਂ ਨੂੰ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਦੀ ਅਗਵਾਈ ਹੇਠ ਤਹਿਸੀਲਦਾਰ ਮਨਦੀਪ ਸਿੰਘ ਮਾਨ ਨਗਰ ਕੌਾਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਸੁਖਦੇਵ ਸਿੰਘ ਸ਼ੇਰਾ ਐੱਮ ਸੀ ਕਾਨੋਗੋ ਬਲਜੀਤ ਸਿੰਘ ਵੱਲੋਂ ਬੱਸ ਦੇ ਜ਼ਰੀਏ ਉਨ੍ਹਾਂ ਨੂੰ ਉਨ੍ਹਾਂ ਦੇ ਸੂਬਿਆਂ ਲਈ ਰਵਾਨਾ ਕੀਤਾ ਗਿਆ ਰਵਾਨਾ ਕਰਨ ਤੋਂ ਪਹਿਲਾਂ ਸਾਰੇ ਹੀ ਮੁਸਾਫਰਾਂ ਦੀ ਡਾਕਟਰੀ ਜਾਂਚ ਕੀਤੀ ਗਈ ਆਪਣੇ ਘਰਾਂ ਨੂੰ ਰਵਾਨਾ ਹੋਣ ਵਾਲੇ ਸਾਰੇ ਲੋਕਾਂ ਵਿੱਚ ਖ਼ੁਸ਼ੀ ਦਾ ਮਾਹੌਲ ਸੀ ਉਹ ਬਹੁਤ ਖੁਸ਼ ਸਨ ਕਿ ਉਹ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ
ਇਸ ਮੌਕੇ ਇਨ੍ਹਾਂ ਮੁਸਾਫਰਾਂ ਨੇ ਪੰਜਾਬ ਸਰਕਾਰ ,ਸਿਵਲ ਪ੍ਰਸ਼ਾਸਨ, ਨਗਰ ਕੌਂਸਲ ਧਰਮਕੋਟ ਦਾ ਬਹੁਤ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਘਰਾਂ ਤੱਕ ਪਹੁੰਚਾਉਣ ਲਈ ਆਪਣਾ ਫਰਜ਼ ਨਿਭਾਇਆ ਹੈ ।