ਮੋਗਾ 09 ਮਈ ( ਜਗਰਾਜ ਲੋਹਾਰਾ ) ਭਲੇ ਹੀ ਅੰਤਰਰਾਸ਼ਟਰੀ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਰਿਕਾਰਡ ਪੱਧਰ ਤੇ ਥੱਲੇ ਡਿੱਗ ਚੁੱਕੀਆਂ ਹਨ ਜਿਸ ਦੇ ਚੱਲਦਿਆਂ ਪਾਕਿਸਤਾਨ ਜਿਹੇ ਮੁਲਕਾਂ ਵੱਲੋਂ ਆਪਣੇ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਕਟੌਤੀ ਕੀਤੀ ਹੈ ।ਪਰੰਤੂ ਇਸ ਦੇ ਦੂਸਰੇ ਪਾਸੇ ਸਾਡੇ ਦੇਸ਼ ਦੀਆਂ ਸਰਕਾਰਾਂ ਵੱਲੋਂ ਅਜਿਹਾ ਕਰਨ ਦੀ ਬਜਾਏ ਉਲਟਾ ਉਨ੍ਹਾਂ ਵੱਲੋਂ ਰੇਟਾਂ ਵਿੱਚ ਹੋਰ ਵਾਧਾ ਕਰ ਦਿੱਤਾ ਗਿਆ ਹੈ ਜਿਹੜਾ ਕਿ ਖੇਤੀ ਪ੍ਰਧਾਨ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਜੋ ਕਿ ਦੋ ਪਹੀਆ ਵਾਹਨਾਂ ਤੇ ਮਜ਼ਦੂਰੀ ਕਰਨ ਲਈ ਘਰੋਂ ਨਿਕਲਦੇ ਹਨ ਲਈ ਘਾਤਕ ਸਿੱਧ ਹੋਵੇਗਾ ।ਇਨ੍ਹਾਂ ਗੱਲਾਂ ਦਾ ਖੁਲਾਸਾ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦੇ ਸੀਪੀਆਈ (ਐਮ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਰਜੀਤ ਸਿੰਘ ਗਗੜਾ ਵੱਲੋਂ ਪੱਤਰਕਾਰਾਂ ਕੋਲ ਕਰਦਿਆਂ ਕਿਹਾ ਕਿ ਇਨ੍ਹਾਂ ਵਧਾਈਆਂ ਗਈਆਂ ਕੀਮਤਾਂ ਦਾ ਬੁਰਾ ਅਸਰ ਜਿੱਥੇ ਸੰਕਟ ਵਿੱਚੋਂ ਗੁਜ਼ਰ ਰਹੇ ਦੇਸ਼ ਵਾਸੀਆਂ ਤੇ ਪੈਣਾ ਲਾਜ਼ਮੀ ਹੈ ਉੱਥੇ ਇਸ ਦੇ ਨਾਲ ਹੀ ਮਹਿੰਗਾਈ ਵਿਚ ਵੀ ਹੋਰ ਵਾਧਾ ਹੋਵੇਗਾ ਜੋ ਕਿ ਦੇਸ਼ ਲਈ ਮਾਰੂ ਸਾਬਤ ਹੋਵੇਗਾ ।ਉਨ੍ਹਾਂ ਮੰਗ ਕੀਤੀ ਕਿ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੀ ਬਜਾਏ ਇਸ ਦੇ ਰੇਟਾਂ ਵਿੱਚ ਕਟੌਤੀ ਕੀਤੀ ਜਾਵੇ ਜਿਹੜੀ ਕਿ ਸਿਧਾਂਤਕ ਤੌਰ ਤੇ ਕਰਨੀ ਬਣਦੀ ਹੈ ।ਇਸ ਸਮੇਂ ਮੋਗਾ ਵਿਖੇ ਕਰਨੈਲ ਭਮਰਾ, ਪ੍ਰਵੀਨ ਧਵਨ, ਬੱਧਨੀ ਵਿਖੇ ਜਗੀਰ ਸਿੰਘ, ਲੋਪੋ ਵਿਖੇ ਬਲਜਿੰਦਰ ਸਿੰਘ ,ਕੋਟ ਈਸੇ ਖਾਂ ਵਿਖੇ ਕਾਮਰੇਡ ਸੁਰਜੀਤ ਸਿੰਘ ਗਗੜਾ, ਜੀਤਾ ਸਿੰਘ ਨਾਰੰਗ, ਬਲਰਾਮ ਠਾਕਰ ,ਸੁਖਦੇਵ ਗਲੋਟੀ,ਪਿਆਰਾ ਜਾਨੀਆਂ,ਰਾਉ ਕੇ ਕਲਾਂ ਵਿਖੇ ਦਰਸ਼ਨ ਸਿੰਘ, ਕੈਲਾ ਵਿਖੇ ਦਿਆਲ ਸਿੰਘ, ਫਿਰੋਜਵਾਲ ਬਾਡਾ ਵਿਖੇ ਮੁਖ਼ਤਿਆਰ ਸਿੰਘ, ਰੌਂਤਾ ਵਿਖੇ ਜੀਤ ਸਿੰਘ, ਬਸਤੀ ਭਾਟੇ ਕੀ ਵਿਖੇ ਰਾਮ ਸਿੰਘ, ਸ਼ੇਰਪੁਰ ਤਾਇਬਾਂ ਵਿਖੇ ਅਮਰਜੀਤ ਸਿੰਘ ਬਸਤੀ ਕਸ਼ਮੀਰ ਸਿੰਘ, ਕੜਿਆਲ ਵਿਖੇ ਅਮਰਜੀਤ ਸਿੰਘ, ਕੁਲਦੀਪ ਸਿੰਘ, ਪਿੰਡ ਭਿੰਡਰ ਖੁਰਦ ਵਿਖੇ ਅੰਗਰੇਜ਼ ਸਿੰਘ ਦਬੁਰਜੀ, ਜਸਪਾਲ ਕੌਰ ਭਿੰਡਰ ,ਕਲਦੀਪ ਕੌਰ ਅਤੇ ਬਿੰਦਰ ਕੌਰ ਭਿੰਡਰ ਵੱਲੋਂ ਰੋਸ ਪ੍ਰਦਰਸ਼ਨਾ ਦੀ ਅਗਵਾਈ ਕੀਤੀ ਗਈ ।