ਤਾਰੇਵਾਲਾ ‘ਚ ਇਕ ਪਤੀ ਨੇ ਪਤਨੀ ਦੇ ਸਿਰ ਵਿਚ ਛੋਟਾ ਮਾਰ ਕੇ ਕੀਤਾ ਬੇਰਹਿਮੀ ਨਾਲ ਕਤਲ 

ਮੋਗਾ 31 ਜਨਵਰੀ (ਜਗਰਾਜ ਲੋਹਾਰਾ)ਮੋਗਾ ਦੇ ਨੇੜਲੇ ਪਿੰਡ ਤਾਰੇ ਵਾਲਾ ਵਿੱਚ ਇੱਕ ਪਤੀ ਵਲੋ ਆਪਣੀ ਪਤਨੀ ਦੇ ਸਿਰ ਵਿੱਚ ਘੋਟਣਾ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮੌਕੇ ਤੇ  ਮਿਲੀ ਜਾਣਕਾਰੀ ਅਨੁਸਾਰ ਕਮਲਜੀਤ ਕੌਰ ਦਾ ਪਤੀ  ਓਂਕਾਰ ਸਿੰਘ ਉਰਫ ਸੋਨੀ  ਆਪਣੀ ਪਤਨੀ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ ਜਿਸ ਕਰਕੇ ਅਕਸਰ ਦੋਹਾ ਵਿੱਚ ਲੜਾਈ  ਝਗੜਾ ਰਹਿੰਦਾ ਸੀ ਤੇ ਜਦੋ ਕਮਲਜੀੇਤ ਕੋਰ  ਨੂੰ ਕੋਈ  ਫੋਨ ਆਉਦਾ ਸੀ ਤਾਂ ਉਸ ਵਕਤ ਵੀ ਉਸ ਦਾ ਪਤੀ ਉਂਕਾਰ ਸਿੰਘ ਲੜਾਈ ਕਰਦਾ  ਸੀ ਮ੍ਰਿਤਕਾਂ ਦੀ ਦਰਾਣੀ ਜੋਤੀ ਨੇ ਦੱਸਿਆ ਕਿ ਮੇਰਾ ਜੇਠ ਅਕਸਰ ਹੀ ਮੇਰੀ ਜਠਾਣੀ ਦੇ ਨਾਲ ਰੋਜ਼ਾਨਾ ਵਾਂਗ ਲੜਾਈ ਝਗੜਾ ਕਰਦਾ ਸੀ ਅੱਜ ਵੀ ਮੇਰਾ ਜੇਠ ਸੋਨੀ ਮੇਰੀ ਜੇਠਾਣੀ ਦੀ ਕੁੱਟਮਾਰ ਕਰ ਰਿਹਾ ਸੀ ਅਤੇ ਮੈਂ ਜਦੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਵੀ ਧੱਕਾ ਮਾਰ ਕੇ ਪਾਸੇ ਸੁੱਟ ਦਿੱਤਾ ਜਦੋਂ ਲੜਾਈ ਵੱਧ ਗਈ ਤਾਂ ਮੈਂ ਗੁਆਂਢੀਆਂ ਨੂੰ ਬਲਾਕੇ ਵਾਪਿਸ ਘਰ ਆਈ ਤਾਂ ਮੇਰਾ ਜੇਠ ਮੇਰੀ ਜਠਾਣੀ ਨੂੰ ਮਾਰ ਕੇ ਘਰੋਂ ਮੋਟਰਸਾਈਕਲ ਲੈ ਕੇ ਭੱਜ ਗਿਆ ਇਸ ਮੌਕੇ ਜੋਤੀ ਨੇ ਦੱਸਿਆ ਕਿ ਮੇਰੇ ਜੇਠ ਨੇ ਮੇਰੀ ਜਠਾਣੀ  ਕਮਲਜੀਤ ਦੇ ਸਿਰ ਉਪਰ ਮੰਜੇ ਦੀ ਬਾਹੀ ਦੇ ਵਾਰ ਕੀਤੇ ਜਿਸ ਕਰਕੇ ਕਮਲਜੀਤ ਕੌਰ ਦੀ ਮੌਕੇ ਤੇ ਮੌਤ ਹੋ ਗਈ।
ਇਸ ਮੌਕੇ ਤੇ ਡੀਐਸਪੀ ਪਰਮਜੀਤ ਸਿੰਘ ਨੇ ਕਿਹਾ ਕਿ ਸਾਨੂੰ ਪਿੰਡ ਤਾਰੇ ਵਾਲਾ ਤੋਂ ਫੋਨ ਕਾਲ ਆਈ ਸੀ ਕਿ  ਪਿੰਡ ਦੇ  ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ ਅਸੀਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਲਦ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *