ਮੋਗਾ 6 ਮਾਰਚ (ਜਗਰਾਜ ਲੋਹਾਰਾ)- ਨੇੜਲੇ ਪਿੰਡ ਚੰਦ ਪੁਰਾਣਾ ਵਿਖੇ ਘਰੇਲੂ ਝਗੜੇ ਦੇ ਵਧਦੇ ਹੋਇਆ ਐਨਾ ਹਿੰਸਕ ਰੂਪ ਧਾਰਨ ਕਰ ਲਿਆ ਕਿ ਇਸ ਝਗੜੇ ਦੌਰਾਨ ਆਪਣੇ ਘਰ ਵਿਚ ਅੱਗ ਲਗਾਉਣ ਦਾ ਸਮਾਚਾਰ ਮਿਲਿਆ ਹੈ | ਪੁਲਿਸ ਨੂੰ ਮਿਲੀ ਸੂਚਨਾ ਉਪਰੰਤ ਥਾਣਾ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਅਤੇ ਸਬ ਇੰਸ. ਗੁਰਤੇਜ ਸਿੰਘ ਚੰਦ ਪੁਰਾਣਾ ਵਿਖੇ ਸ਼ਿੰਦਰ ਸਿੰਘ ਦੇ ਘਰ ਵਿਚ ਪਹੁੰਚ ਕੇ ਪੁੱਛਗਿੱਛ ਕੀਤੀ ਗਈ ਅਤੇ ਆਪਣੇ ਤੌਰ ‘ਤੇ ਜਾਂਚ ਕੀਤੀ ਗਈ | ਸਬ-ਇੰਸਪੈਕਟਰ ਗੁਰਤੇਜ ਸਿੰਘ ਕੋਲੋਂ ਟੈਲੀਫ਼ੋਨ ਰਾਹੀਂ ਪੁੱਛਣ ‘ਤੇ ਉਨ੍ਹਾਂ ਦੱਸਿਆ ਕਿ ਜਦੋਂ ਅਸੀ ਘਟਨਾ ਸਥਾਨ ‘ਤੇ ਪਹੁੰਚੇ ਤਾਂ ਘਰ ਨੂੰ ਜਿੰਦਰਾ ਲੱਗਿਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਮਿਲ ਕੇ ਪੁੱਛਗਿੱਛ ਕੀਤੀ ਜਾਵੇਗੀ | ਜਿਹੜਾ ਵੀ ਇਸ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਉਸ ਿਖ਼ਲਾਫ਼ ਕਾਰਵਾਈ ਕੀਤੀ ਜਾਵੇਗੀ | ਇਹ ਵੀ ਪਤਾ ਲੱਗਾ ਹੈ ਕਿ ਸ਼ਿੰਦਰ ਸਿੰਘ ਦੇ ਬੇਟੇ ਜਸਪਾਲ ਸਿੰਘ ਵਲੋਂ ਝਗੜੇ ਉਪਰੰਤ ਗ਼ੁੱਸੇ ‘ਚ ਆ ਕੇ ਘਰ ਦੇ ਸਾਮਾਨ ਨੂੰ ਅੱਗ ਲਗਾਈ ਗਈ ਸੀ, ਪਰ ਅਸਲੀਅਤ ਪੁਲਿਸ ਜਾਂਚ ਉਪਰੰਤ ਹੀ ਸਾਹਮਣੇ ਆਵੇਗੀ |