ਨਿਹਾਲ ਸਿੰਘ ਵਾਲਾ 7ਫਰਵਰੀ (ਕੀਤਾ ਬਾਰੇਵਾਲਾ ਜਗਸੀਰ ਪੱਤੋ)
ਲਗਾਤਾਰ ਦਿਨ ਬੇ ਦਿਨ ਚਾਈਨਾ ਡੌਰ ਨਾਲ ਹਾਦਸੇ ਵਾਪਰਨ ਦੀਆ ਘਟਨਾਵਾਂ ਸਾਹਮਣੇ ਆ ਰਹੀਆਂ ਹਨ।ਇਸ ਚਾਈਨਾ ਡੋਰ ਨੇ ਹੁਣ ਤੱਕ ਲਾਈਆਂ ਕਈ ਜਾਨਾਂ ਇਸ ਤਰਾ ਹੀ ਅੱਜ ਮੋਗਾ ਜਿਲਾ ਦੇ ਪਿੰਡ ਪੱਤੋ ਹੀਰਾ ਸਿੰਘ ਦਾ ਬੱਚਾ ਅਮਨਦੀਪ ਸਿੰਘ ਕੋਠੇ ਤੇ ਪਤੰਗ ਚੜਾ ਰਿਹਾ ਸੀ ਜਿਸਦੀ ਉਮਰ ਲੱਗਭਗ ਦਸ ਸਾਲ ਦੱਸੀ ਜਾ ਰਹੀ ਹੈ।। ਜਿਸ ਦੇ ਚੱਲਦਿਆਂ ਉਸਦੀਆਂ ਤਿੰਨ ਉਗਲਾ ਕੱਟੀਆ ਗਈਆਂ ਹਨ ।। ਸਾਡੇ ਚੈਨਲ ਨਿਊਜ਼ ਪੰਜਾਬ ਦੀ ਨਾਲ ਗੱਲਬਾਤ ਕਰਦਿਆ ਬੱਚੇ ਦੇ ਮਾਪਿਆ ਨੇ ਸਰਕਾਰ ਤੋ ਮੰਗ ਕੀਤੀ ਕਿ ਇਹ ਡੌਰ ਬਜਾਂਰਾ ਵਿੱਚ ਸ਼ਰੇਆਮ ਵਿਕ ਰਹੀ ਤੇ ਇਸ ਤੇ ਪੱਕੀ ਪਾਬੰਦੀ ਲੱਗਣੀ ਚਾਹੀਦੀ ਤਾ ਕਿ ਕਿਸੇ ਵੱਡੇ ਹਦਸਿਆ ਤੋ ਬੱਚਿਆ ਨੂੰ ਬਚਾਇਆ ਜਾ ਸਕੇ।।ਬੱਚੇ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।।ਬੱਚਾ ਖਤਰੇ ਤੋ ਬਾਹਰ ਦੱਸਿਆ ਜਾ ਰਿਹਾ ਹੈ।
ਨਿਊਜ਼ ਪੰਜਾਬ ਦੀ ਚੈਨਲ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਅਪਣੇ ਬੱਚਿਆਂ ਦਾ ਆਪ ਵੀ ਧਿਆਨ ਰੱਖੋਂ















Leave a Reply