• Wed. Dec 11th, 2024

ਗੀਤਾ ਭਵਨ ਟਰੱਸਟ ਸੁਸਾਇਟੀ ਮੋਗਾ ਦੀ ਨਵੀਂ ਕਾਰਜਕਾਰਨੀ ਦਾ ਐਲਾਣ 

ByJagraj Gill

Aug 6, 2021

ਖੁਸ਼ਵੰਤ ਰਾਏ ਜੋਸ਼ੀ ਬਣੇ ਪ੍ਰਧਾਨ, ਮਹਾਂਮੰਡਲੇਸ਼ਵਰ ਸੁਆਮੀ ਕਮਲ ਪੁਰੀ ਹੋਣਗੇ ਸੀਨੀਅਰ ਵਾਈਸ ਪ੍ਰਧਾਨ, ਮੀਤ ਪ੍ਰਧਾਨ ਹੋਣਗੇ ਨਵੀਨ ਸਿੰਗਲਾ

ਮੋਗਾ  (ਜਗਰਾਜ ਸਿੰਘ ਗਿੱਲ, ਗੁਰਪ੍ਰਸਾਦ ਸਿੱਧੂ)

ਗੀਤਾ ਭਵਨ ਟਰੱਸਟ ਸੁਸਾਇਟੀ ਮੋਗਾ ਦੇ ਪਾਵਨ  ਧਾਮ ਹਰਿਦੁਆਰ ਦੇ ਸੀਨੀਅਰ ਵਾਈਸ ਪ੍ਰਧਾਨ ਸ਼੍ਰੀ 1008 ਮਹਾਂਮੰਡਲੇਸ਼ਵਰ ਸੁਆਮੀ ਕਮਲ ਪੁਰੀ ਮਹਾਂਰਾਜ ਅਤੇ ਖੁਸ਼ਵੰਤ ਰਾਏ ਜੋਸ਼ੀ ਕਾਰਜਕਾਰੀ ਪ੍ਰਧਾਨ/ਫਾਊਂਡਰ ਲਾਈਫ਼ ਮੈਂਬਰ ਗੀਤਾ ਭਵਨ ਟਰੱਸਟ ਸੁਸਾਇਟੀ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ , ਜਿਸ ਵਿਚ ਸ਼ਹਿਰ ਦੇ ਉੱਘੇ ਸਮਾਜ ਸੇਵੀਆਂ ਨੇ ਸ਼ਿਰਕਤ ਕੀਤੀ   ਅਤੇ ਨਵੀਂ ਕਾਰਜਕਾਰਨੀ ਗਠਿਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਵਿਚਾਰ ਵਟਾਂਦਰੇ ਉਪਰੰਤ ਸੁਆਮੀ ਕਮਲਪੁਰੀ ਜੀ ਨੇ ਐਕਟਿੰਗ ਪ੍ਰਧਾਨ ਖੁਸ਼ਵੰਤ ਰਾਏ ਜੋਸ਼ੀ ਦਾ ਨਾਮ ਗੀਤਾ ਭਵਨ ਟਰੱਸਟ ਸੁਸਾਇਟੀ ਮੋਗਾ, ਗੀਤਾ ਭਵਨ ਪਬਲਿਕ ਸਕੂਲ ਮੋਗਾ ਅਤੇ ਪਾਵਨ ਧਾਮ ਹਰਿਦੁਆਰ ਦੇ ਪ੍ਰਧਾਨ ਦੇ ਅਹੁਦੇ ਲਈ ਪੇਸ਼ ਕੀਤਾ, ਜਿਸ ਦੀ ਤਾਇਦ ਸਾਧਵੀ   ਤ੍ਰਿਪਤਾ    ਸਰਸਵਤੀ ਅਤੇ ਸਾਧਵੀ ਸੁਖਜੀਤ ਸਰਸਵਤੀ ਨੇ ਕੀਤੀ। ਜ਼ਿਕਰਯੋਗ ਹੈ ਕਿ ਪਿਛਲੀ ਮੀਟਿੰਗ ਦੌਰਾਨ ਗੀਤਾ ਭਵਨ ਟਰੱਸਟ ਸੁਸਾਇਟੀ ਅਤੇ ਪਾਵਨ ਧਾਮ ਹਰਿਦੁਆਰ ਦੀ ਪੁਰਾਣੀ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਗਿਆ ਸੀ। ਅੱਜ ਦੀ ਇਸ ਮੀਟਿੰਗ ਦੌਰਾਨ ਸੁਆਮੀ ਕਮਲ ਪੁਰੀ ਅਤੇ ਪ੍ਰਧਾਨ ਖੁਸ਼ਵੰਤ ਰਾਏ ਜੋਸ਼ੀ ਨੇ ਆਪਸੀ ਵਿਚਾਰ ਵਟਾਂਦਰੇ ਕਰਨ ਉਪਰੰਤ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ।

ਨਵੀਂ ਕਾਰਜਕਾਰਨੀ ਮੁਤਾਬਕ ਖੁਸ਼ਵੰਤ ਰਾਏ ਜੋਸ਼ੀ ਪ੍ਰਧਾਨ , ਮਹਾਂਮੰਡਲੇਸ਼ਵਰ ਸਵਾਮੀ ਕਮਲ ਪੁਰੀ ਸੀਨੀਅਰ ਮੀਤ ਪ੍ਰਧਾਨ , ਰਾਜਪਾਲ ਸ਼ਰਮਾ ਐਡਮਿਨਸਟਰੇਟਰ , ਨਵੀਨ ਸਿੰਗਲਾ ਮੀਤ ਪ੍ਰਧਾਨ, ਰਾਜੇਸ਼ ਕੋਛੜ ਜੂਨੀਅਰ ਮੀਤ ਪ੍ਰਧਾਨ, ਸਾਧਵੀ ਸੁਖਜੀਤ ਸਰਸਵਤੀ ਜਨਰਲ ਸਕੱਤਰ, ਦੇਵ ਪ੍ਰਿਆ ਤਿਆਗੀ ਜੁਆਇੰਟ ਸਕੱਤਰ, ਸਾਧਵੀ  ਤ੍ਰਿਪਤਾ ਸਰਸਵਤੀ ਖਜਾਨਚੀ, ਮਹੰਤ ਰਵਿੰਦਰ ਪੁਰੀ ਮਹਾਰਾਜ ਮੁੱਖ ਸਲਾਹਕਾਰ, ਰਿਸ਼ੀ ਰਾਮ ਕ੍ਰਿਸ਼ਨ ਜੀ ਮਹਾਰਾਜ ਮੁੱਖ ਸਲਾਹਕਾਰ, ਸੰਜੀਵ ਅਰੋੜਾ ਪ੍ਰੈਸ ਸਕੱਤਰ ਜਦਕਿ  ਨਵਦੀਪ ਗੁਪਤਾ, ਐਡਵੋਕੇਟ ਪਵਨ ਸ਼ਰਮਾ, ਸ਼੍ਰੀਮਤੀ ਅਨਮੋਲ ਸ਼ਰਮਾ, ਰਾਕੇਸ਼ ਵਰਮਾ, ਵਿਕਾਸ ਬਾਂਸਲ, ਐਡਵੋਕੇਟ ਨਵੀਨ ਗੋਇਲ, ਸੌਰਭ ਜੈਸਵਾਲ ਨੂੰ ਬਤੌਰ ਟਰੱਸਟੀ ਸ਼ਾਮਲ ਕੀਤਾ ਗਿਆ ਹੈ।

ਇਸ ਮੌਕੇ ਐਡਵੋਕੇਟ ਨਵੀਨ ਗੋਇਲ ਅਤੇ ਸਮੁੱਚੇ ਅਹੁਦੇਦਾਰਾਂ ਨੇ ਕਿਹਾ ਕਿ ਅਸੀ ਦਿੱਤੀ ਗਈ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *