ਮੋਗਾ 9 ਦਸੰਬਰ (ਜਗਰਾਜ ਲੋਹਾਰਾ/ਸਰਬਜੀਤ ਰੌਲੀ) ਮੋਗਾ ਤੋਂ ਯੂਥ ਅਕਾਲੀ ਆਗੂ ਕੁਲਵੰਤ ਸਿੰਘ ਰਿਚੀ ਦੇ ਮਾਤਾ ਕੁਲਦੀਪ ਕੌਰ (52) ਪਤਨੀ ਮੁਖਤਿਆਰ ਸਿੰਘ ਵਾਸੀ ਸੰਤ ਗੁਲਾਬ ਸਿੰਘ ਨਗਰ ਚੜਿੱਕ ਰੋਡ ਮੋਗਾ ਜੋ ਕਿ ਅੱਜ ਸਵੇਰ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਦੁੱਧ ਲੈ ਕੇ ਘਰ ਵਾਪਸ ਆ ਰਹੇ ਸਨ । ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਕੇ ਆਪਣੀ ਸਾਈਡ ਘਰ ਨੂੰ ਆ ਰਹੇ ਸਨ ਤਾਂ ਪਿਛੇ ਤੋ ਆ ਰਹੀ ਵੈਗਨਰ ਕਾਰ ਜੋ ਬੜੀ ਤੇਜੀ ਨਾਲ ਆ ਰਹੀ ਸੀ ਨੇ ਫੈਟ ਮਾਰੀਂ ਜਿਸ ਨਾਲ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ । ਇਹ ਸਾਰੀ ਘਟਨਾ ਓਥੇ ਲੱਗੇ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਇਹ ਸਾਫ ਦਿਸ ਰਿਹਾ ਹੈ ਕਿ ਕਾਰ ਸਵਾਰ ਕਿੰਨੀ ਅਣਗਹਿਲੀ ਨਾਲ ਕਾਰ ਚਲਾ ਰਿਹਾ ਹੈ ।