ਫ਼ਤਿਹਗੜ੍ਹ ਪੰਜਤੂਰ 6 ਅਪ੍ਰੈਲ (ਸਤਿਨਾਮ ਦਾਨੇ ਵਾਲੀਆ)
ਡਾ ਆਦੇਸ਼ ਕੰਗ ਸਿਵਲ ਸਰਜਨ ਮੋਗਾ ਦੇ ਨਿਰਦੇਸ਼ਾਂ ਅਨੁਸਾਰ ਡਾਕਟਰ ਰਕੇਸ਼ ਕੁਮਾਰ ਬਾਲੀ ਐੱਸ ਐੱਮ ਓ ਕੋਟ ਈਸੇ ਖਾਂ ਦੀ ਯੋਗ ਅਗਵਾਈ ਵਿੱਚ ਸਿਹਤ ਵਿਭਾਗ ਵੱਲੋਂ ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚ ਕਰੋਨਾ ਵਾਇਰਸ ਦੀ ਬੀਮਾਰੀ ਦੀ ਰੋਕਥਾਮ ਲਈ ਪੂਰੇ ਬਲਾਕ ਵਿਚ ਸਰਗਰਮੀ ਨਾਲ ਯਤਨ ਕੀਤੇ ਜਾ ਰਹੇ ਹਨ ਇਸ ਦੌਰਾਨ ਜਿੱਥੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੁਣ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਪਿੰਡਾਂ ਨੂੰ ਰੋਗਾਣੂ ਮੁਕਤ ਕਰਨ ਲਈ ਸੈਨੇਟਾਈਜ਼ਰ ਦੀ ਸਪਰੇਅ ਵੀ ਕਰਵਾਈ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਸਥਾਨਕ ਕਸਬੇ ਦੇ ਅਧੀਨ ਆਉਂਦੇ ਪਿੰਡਾਂ ਦਾਨੇਵਾਲਾ ਤੇ ਮੌਜੇਵਾਲਾ ਵਿੱਚ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਨਾਲ਼ ਸੈਨੇਟਾਈਜ਼ਰ ਦੀ ਸਪਰੇਅ ਕਰਵਾਈ ਗਈ ਇਸ ਸਮੇਂ ਸਿਹਤ ਵਿਭਾਗ ਵੱਲੋਂ ਏ ਐਨ ਐਮ ਕਰਮਜੀਤ ਕੌਰ ਤੇ ਗੁਰਨਾਮ ਸਿੰਘ ਹੈਲਥ ਵਰਕਰ ਨੇ ਕਰੋਨਾ ਵਾਇਰਸ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਵੀ ਕੀਤਾ ਇਸ ਸਮੇਂ ਪਿੰਡ ਦਾਨੇਵਾਲ ਦੇ ਸਰਪੰਚ ਦਲਜੀਤ ਸਿੰਘ ਪਿੰਡ ਮੌਜੇ ਵਾਲਾ ਦੇ ਸਰਪੰਚ ਜਸਵੰਤ ਸਿੰਘ, ਗੁਰਜੀਤ ਸਿੰਘ ਤੇ ਸਮੂਹ ਨਗਰ ਪੰਚਾਇਤ ਦੇ ਨੁਮਾਇੰਦੇ ਹਾਜ਼ਰ ਸਨ