ਕਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤਾਂ ਦਾ ਅਸਰ, ਕੋਟ ਈਸੇ ਖਾ ਥਾਣੇ ਵੱਲੋਂ ਲਗਾਤਾਰ ਦੋ ਦਿਨਾਂ ਚ ਦੋ ਭਗੌੜੇ ਕਾਬੂ

ਜਗਰਾਜ ਸਿੰਘ ਗਿੱਲ 

ਕੋਟ ਈਸੇ ਖਾਂ 07 ਜਨਵਰੀ ਦੌਰਾਨੇ ਗਸਤ ਮੁਖਬਰ ਖਾਸ ਦੀ ਇਤਲਾਹ ਤੇ ਥਾਨਾ ਕੋਟ ਈਸੇ ਖਾਂ ਦੇ ਥਾਣਾ ਮੁਖੀ ਜਸਵਿੰਦਰ ਸਿੰਘ ਦੀ ਯੋਗ ਅਗਵਾਈ ਦੇ ਚਲਦਿਆਂ ਇਸ ਥਾਣੇ ਅਧੀਨ ਆਉਂਦੀ ਪੁਲਿਸ ਪਾਰਟੀ ਵੱਲੋਂ ਕਰਮਜੀਤ ਸਿੰਘ ਉਰਫ ਕਾਕੂ ਵਲਦ ਮਲਕੀਤ ਸਿੰਘ ਵਾਸੀ ਮਨਾਵਾਂ ਜੋ ਕਿ ਮਾਨਯੋਗ ਅਦਾਲਤ ਸ੍ਰੀਮਤੀ ਰਾਧਿਕਾ ਲਿਖੀ ਜੇ. ਐਮ. ਆਈ. ਸੀ ਮੋਗਾ ਵੱਲੋਂ ਉਨਾਂ ਵਿਰੁੱਧ ਦਰਜ ਮੁਕਦਮਾ ਨੰਬਰ 55 ਮਿਤੀ28-4-2019 ਧਾਰਾ 379, 411ਭ.ਦ ਅਧੀਨ ਥਾਣਾ ਕੋਟੀ ਈਸੇ ਖਾਂ ਵਿਚ ਦਰਜ ਸੀ ਨੂੰ ਮਿਤੀ 07-12-2023 ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ ਜਿਸਨੂੰ ਲੌਂਗੀਵਿੰਡ ਤੋਂ ਮਨਾਵਾਂ ਨੂੰ ਪੈਦਲ ਜਾਂਦੇ ਹੋਏ ਰਸਤੇ ਵਿੱਚ ਬੀਤੀ ਸ਼ਾਮ ਗਿਰਫਤਾਰ ਕਰ ਲਿਆ ਗਿਆ ਹੈ ।ਇਸ ਬਾਰੇ ਹੋਰ ਤਫਤੀਸ਼ ਕਰਨ ਲਈ ਹੌਲਦਾਰ ਜਗਸੀਰ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ ।

 

Leave a Reply

Your email address will not be published. Required fields are marked *