ਹਰੇਕ ਲੋੜਵੰਦ ਪਰਿਵਾਰ ਨੂੰ ਮਿਲੇਗੀ ਕਣਕ/ਸੁਰਜੀਤ ਸਿੰਘ ਲੋਹਾਰਾ
ਕੋਟ ਈਸੇ ਖਾਂ (ਜਗਰਾਜ ਸਿੰਘ ਗਿੱਲ) ਪੰਜਾਬ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਸਰਕਾਰੀ ਕਣਕ ਦੀਆਂ ਪਰਚੀਆਂ ਅੱਜ ਪਿੰਡ ਲੋਹਾਰਾ ਵਿਖੇ ਕੱਟੀਆਂ ਗਈਆਂ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਸਕੱਤਰ ਸੁਰਜੀਤ ਸਿੰਘ ਲੋਹਾਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਪਿੰਡ ਲੁਹਾਰਾ ਦੇ ਲੋਕਾਂ ਦੀਆਂ ਮੁਸ਼ਕਲਾਂ ਹਲਕਾ ਵਿਧਾਇਕ ਸ. ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਧਿਆਨ ਵਿਚ ਲਿਆਂਦੀਆਂ ਗਈਆਂ ਸਨ ਜਿਨ੍ਹਾਂ ਵਿਚੋਂ ਸਭ ਤੋਂ ਵੱਡੀ ਮੁਸ਼ਕਲ ਲੋੜਵੰਦ ਪਰਿਵਾਰਾਂ ਨੂੰ ਨਾ ਮਿਲਣ ਵਾਲੀ ਕਣਕ ਦੀ ਸੀ ਜਿਸ ਨੂੰ ਉਨ੍ਹਾਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਅੱਜ ਕਣਕ ਦੀਆਂ ਪਰਚੀਆਂ ਕੱਟ ਕੇ ਪੂਰਾ ਕੀਤਾ ਗਿਆ ਪਰਚੀਆਂ ਕੱਟਣ ਲਈ ਗੁਰਦਰਸ਼ਨ ਸਿੰਘ ਅਤੇ ਕੇਵਲ ਸਿੰਘ ਕੜਿਆਲ ਦੀ ਡਿਊਟੀ ਲਗਾਈ ਗਈ। ਇਸ ਮੌਕੇ ਸੁਰਜੀਤ ਸਿੰਘ ਸੰਘਾ, ਬੇਅੰਤ ਸਿੰਘ,ਰਾਣੀ ਕੌਰ, ਪਲਵਿੰਦਰ ਸਿੰਘ, ਸ਼ਿਗਾਰਾ ਸਿੰਘ ਹੋਰ ਵੀ ਪੰਤਵੰਤੇ ਹਾਜ਼ਰ ਸਨ।