ਆਸਟਰੇਲੀਆ ਤੋਂ ਆਈ ਔਰਤ ਨੂੰ ਮੋਗਾ ਪੁਲਿਸ ਨੇ ਸਿਵਲ ਹਸਪਤਾਲ ਭੇਜਿਆ

ਮੋਗਾ 22 ਮਾਰਚ (ਜਗਰਾਜ ਲੋਹਾਰਾ) – ਇਕ ਪਾਸੇ ਜਿੱਥੇ ਪੂਰਾ ਦੇਸ਼ ਪ੍ਰਧਾਨ ਮੰਤਰੀ ਵਲੋਂ ਐਲਾਨੇ ਗਏ ਜਨਤਾ ਕਰਫਿਊ ਦਾ ਪਾਲਣ ਕਰ ਰਿਹਾ ਹੈ ਅਤੇ ਘਰਾਂ ਵਿਚ ਬੰਦ ਹੈ, ਉੱਥੇ ਹੀ ਕੋਰੋਨਾ ਵਾਇਰਸ ਦੇ ਫੈਲ ਜਾਣ ਦੇ ਬਾਵਜੂਦ ਵੀ ਵਿਦੇਸ਼ਾਂ ਤੋਂ ਲੋਕਾਂ ਦਾ ਆਉਣਾ-ਜਾਣਾ ਜਾਰੀ ਹੈ। ਵਿਦੇਸ਼ਾਂ ’ਚ ਗਏ ਪੰਜਾਬੀ ਭਿਆਨਕ ਬੀਮਾਰੀ ਦੇ ਫੈਲ ਜਾਣ ਤੋਂ ਬਾਅਦ ਵੀ ਲੋਕ ਵਾਪਸ ਭਾਰਤ ਆ ਰਹੇ ਹਨ। ਜਾਣਕਾਰੀ ਅਨੁਸਾਰ ਜਨਤਾ ਕਰਫਿਊ ਦੌਰਾਨ ਇਕ ਮਹਿਲਾ ਆਸਟ੍ਰੇਲੀਆ ਤੋਂ ਮੋਗਾ ਆ ਰਹੀ ਸੀ, ਜਿਸ ਦਾ ਪਤਾ ਲੱਗਦੇ ਸਾਰ ਪੁਲਸ ਨੇ ਉਸ ਨੂੰ ਘੇਰ ਲਿਆ। ਪੰਜਾਬ ਆਉਣ ’ਤੇ ਪੰਜਾਬ ਪੁਲਸ ਨੇ ਉਕਤ ਮਹਿਲਾ ਨੂੰ ਰਸਤੇ ਵਿਚ ਹੀ ਘੇਰ ਕੇ ਸਿਹਤ ਵਿਭਾਗ ਦੇ ਹਵਾਲੇ ਕਰ ਦਿੱਤਾ, ਜਿਨ੍ਹਾਂ ਨੇ ਉਸ ਨੂੰ ਚੈੱਕਅੱਪ ਲਈ ਹਸਪਤਾਲ ਭੇਜ ਦਿੱਤਾ। ਆਸਟ੍ਰੇਲੀਆ ਤੋਂ ਆਈ ਮਹਿਲਾ ਦਾ ਕਹਿਣਾ ਹੈ ਕਿ ਉਸ ਦੀ ਸਿਹਤ ਬਿਲਕੁਲ ਠੀਕ ਹੈ। ਪੁਲਸ ਵਲੋਂ ਉਸ ਨੂੰ ਰੋਕ ਕੇ ਜਦੋਂ ਮੋਗਾ ਦੇ ਸਿਵਲ ਹਸਪਤਾਲ ਚੈੱਕ-ਅੱਪ ਲਈ ਭੇਜਿਆ ਗਿਆ ਤਾਂ ਉਸ ਨੇ ਪੁਲਸ ਦਾ ਪੂਰਾ ਸਹਿਯੋਗ ਦਿੱਤਾ।
ਦੱਸ ਦੇਈਏ ਕਿ ਪੰਜਾਬ ਪੁਲਸ ਵਲੋਂ ਬੜੀ ਸਖਤੀ ਨਾਲ ਜਨਤਾ ਕਰਫਿਊ ਦੌਰਾਨ ਸ਼ਹਿਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਤਕਰੀਬਨ ਸਾਰਾ ਦੇਸ਼ ਹੀ ਆਪੋ-ਆਪਣੇ ਘਰਾਂ ’ਚ ਬੰਦ ਹੈ। ਕੋਰੋਨਾ ਵਾਇਰਸ ਤੋਂ ਬਚਣ ਦੇ ਲਈ ਲੋਕ ਜਨਤਾ ਕਰਫਿਊ ਦਾ ਪੂਰਾ ਸਮਰਥਨ ਕਰ ਰਹੇ ਹਾਂ। ਉਮੀਦ ਹੈ ਕਿ ਕੋਰੋਨਾ ਵਾਇਰਸ ਭਾਰਤ ਤੋਂ ਹਾਰ ਕੇ ਜਾਵੇਗਾ।

Leave a Reply

Your email address will not be published. Required fields are marked *