• Wed. Dec 11th, 2024

ਅਮਰੀਕਾ ਦੇ ਪੈਨਸਿਲਵੇਨੀਆ ਸ਼ਹਿਰ ਦੇ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 645ਵੇ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਪਹਿਲੀ ਵਾਰ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ByJagraj Gill

Apr 1, 2022

                ਮਨਪ੍ਰੀਤ ਕੌਰ ਮਨੀ

 

ਅਮਰੀਕਾ ਦੇ ਪੈਨਸਿਲਵੇਨੀਆ ਸ਼ਹਿਰ ਦੇ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 645ਵੇ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਪਹਿਲੀ ਵਾਰ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ । ਇਹ ਨਗਰ ਕੀਰਤਨ ਪ੍ਰੋਗਰਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਬੜੀ ਸ਼ਰਧਾ ਨਾਲ ਮਨਾਇਆ ਗਿਆ । ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ਵਿੱਚ ਸਜਾਇਆ ਗਿਆ ਅਤੇ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ।

 

ਖਾਸ ਗੱਲ ਇਹ ਰਹੀ ਕਿ ਇਹ ਨਗਰ ਕੀਰਤਨ ਪਰਾਉਡ ਰਵਿਦਾਸੀਆ ਗਲੋਬਲ ਸੰਸਥਾਂ ਅਤੇ ਈਸਟ ਕੋਸਟ ਦੀ ਸਮੁੱਚੀ ਸੰਗਤ ਵੱਲੋਂ ਕਰਵਾਇਆ ਗਿਆ । ਇਹ ਆਪਣੇ ਆਪ ਵਿੱਚ ਇਤਿਹਾਸਿਕ ਗੱਲ ਸਾਬਤ ਹੋਈ ਕਿ ਕਿਸੇ ਸੰਸਥਾ ਵਲੋਂ ਇੰਨਾਂ ਵੱਡਾ ਉਪਰਾਲਾ ਕੀਤਾ ਗਿਆ ਹੋਵੇ । ਭਵਿੱਖ ਵਿੱਚ ਇਹ ਇੱਕ ਸ਼ਾਨਦਾਰ ਯਾਦਗਾਰ ਪ੍ਰੋਗਰਾਮ ਦੇ ਤੌਰ ਤੇ ਯਾਦ ਕੀਤਾ ਜਾਵੇਗਾ । ਇਸ ਵਿਸ਼ਾਲ ਨਗਰ ਕੀਰਤਨ ਵਿੱਚ ਸਮੂਹ ਸੰਗਤ ਵਲੋਂ ਮਿਲਕੇ “ਸਤਿਨਾਮ ਵਾਹਿਗੁਰੂ” ਦਾ ਜਾਪ ਕੀਤਾ ਗਿਆ ਤੇ ਵੱਖ ਵੱਖ ਪੜਾਵਾਂ ਤੇ ਨਾਲ ਚੱਲ ਰਹੀਆਂ ਸੰਗਤਾਂ ਲਈ ਲੰਗਰ ਦਾ ਵੀ ਖਾਸ ਪ੍ਰਬੰਧ ਵੀ ਕੀਤਾ ਗਿਆ ।

 

ਜ਼ਿਕਰਯੋਗ ਹੈ ਕਿ ਇਸ ਨਗਰ ਕੀਰਤਨ ਵਿੱਚ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 645ਵੇਂ ਗੁਰਪੁਰਬ ਮੌਕੇ ਹਾਜ਼ਰੀ ਲਗਾ ਕੇ ਆਪਸੀ ਭਾਈਚਾਰੇ ਅਤੇ ਖੁਸ਼ੀ ਦਾ ਮਾਹੌਲ ਬਣਾਇਆ । ਇੱਥੇ ਬੱਚਿਆ ਤੋ ਲੈ ਕੇ ਬਜ਼ੁਰਗਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ।

ਇਸ ਦੌਰਾਨ ਨਗਰ ਕੀਰਤਨ ਪੈਨਸਿਲਵੇਨੀਆ ਸ਼ਹਿਰ ਦੇ ਵੱਖ-ਵੱਖ ਹਿੱਸਿਆ ਤੋ ਹੁੰਦਾ ਹੋਇਆ ਗੁਰੂ ਨਾਨਕ ਸਿੱਖ ਸੋਸਾਇਟੀ, ਅੱਪਰ ਡਾਰਬੀ ਦੇ ਸਾਹਮਣੇ ਦਾਣਾ ਮੰਡੀ ਪਾਰਕਿੰਗ ਵਿੱਚ ਸਮਾਪਤ ਹੋਇਆ । ਇਸ ਮੌਕੇ ਪੈਨਸਿਲਵੇਨੀਆ ਸ਼ਹਿਰ ਦੀ ਮੇਅਰ ਬਾਰਬਰਨ ਕੇਫਰ, ਸੈਨੇਟਰ ਟਿਮ ਕੇਅਰਨੀ, ਰਿਪ. ਜੀਨਾ ਐਚ. ਕਰੀ (ਡੀ) ਅਤੇ ਹੋਰ ਸਤਿਕਾਰਯੋਗ ਸੱਖਸ਼ਿਅਤਾ ਨੇ ਨਗਰ ਕੀਰਤਨ ਵਿੱਚ ਆਪਣੀ ਹਾਰਜੀ ਲਵਾਈ । ਮੇਅਰ ਬਾਰਬਰਨ ਕੇਫਰ ਨੇ ਸਤਿਗੁਰੂ ਸੰਗਤਾਂ ਨਾਲ ਆਪਣੀ ਸਪੀਚ ਸਾਂਝੀ ਕਰਦਿਆ ਸੰਗਤਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਸਾਰਿਆ ਨੂੰ ਸਤਿਗੁਰੂ ਰਵਿਦਾਸ ਜੀ ਦੇ ਦੱਸੇ ਮਾਨਵਤਾ ਦੇ ਮਾਰਗ ਤੇ ਚੱਲਣ ਅਤੇ ਉਨਾਂ ਦੀਆ ਮਹਾਨ ਸਿੱਖਿਆਵਾ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਜਰੂਰਤ ਹੈ । ਉਨ੍ਹਾਂ ਤੋ ਇਲਾਵਾ ਬਾਕਿ ਬੁਲਾਰਿਆ ਨੇ ਵੀ ਮਹਾਨ ਰਹਿਬਰ ਦੇ ਕ੍ਰਾਤੀਕਾਰੀ ਜੀਵਨ ਤੋ ਪ੍ਰੇਰਣਾ ਲੈਣ ਲਈ ਬੇਨਤੀ ਕੀਤੀ ਅਤੇ ਨਾਲ ਹੀ ਪਰਾਉਡ ਰਵਿਦਾਸੀਆ ਗਲੋਬਲ ਸੰਸਥਾਂ ਨੂੰ ਇਸ ਵਿਸ਼ਾਲ ਨਗਰ ਕੀਰਤਨ ਨੂੰ ਵਧੀਆ ਢੰਗ ਨਾਲ organize ਕਰਨ ਲਈ ਵਧਾਈ ਵੀ ਦਿੱਤੀ ।

ਪੈਦਲ ਚੱਲ ਰਹੀਆ ਸੰਗਤਾਂ ਦੇ ਨਾਲ ਗੱਡੀਆ ਅਤੇ ਮੋਟਰ ਸਾਈਕਲਾਂ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਤਸਵੀਰ ਅਤੇ ਲਿਖੇ ਸ਼ਬਦਾ ਨੇ ਹਰੇਕ ਦਾ ਮਨ ਮੋਹ ਲਿਆ ਅਤੇ ਇਹ ਦ੍ਰਿਸ਼ ਸੰਗਤਾਂ ਵਿੱਚ ਖਿੱਚ ਦਾ ਕੇਂਦਰ ਬਣੇ । ਅਮਰਿਕਾ ਦੇ ਵੱਖ-ਵੱਖ ਹਿੱਸਿਆਂ ਜਿਵੇਂ ਨਿਉਯਾਰਕ, ਨਿਉ ਜਰਸੀ, ਸ਼ਿਕਾਗੋ ਅਤੇ ਸਟੇਟਾਂ ਤੋ ਆਈਆ ਸੰਗਤਾਂ ਨੇ ਇਸ ਇਤਿਹਾਸਕ ਨਗਰ ਕੀਰਤਨ ਵਿੱਚ ਹਾਜਰੀ ਲਵਾਈ । ਇਸ ਪ੍ਰੋਗਰਾਮ ਦੀ ਵਿਡੀਉ ਕਵਰੇਜ ਸੇਵਾ ਗਲੋਬਲ ਪੰਜਾਬ, ਜਸ ਪੰਜਾਬੀ ਅਤੇ VP Photography ਆਦਿ ਨੇ ਬਾਖੂਬੀ ਨਿਭਾਈ ।

ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪਾਵਨ ਦਿਹਾੜਾ ਹਰ ਸਾਲ ਦੁਨਿਆ ਦੇ ਵੱਖ-ਵੱਖ ਥਾਂਵਾ ਤੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ । ਸਾਰੇ ਮਹਾਨ ਕ੍ਰਾਂਤੀਕਾਰੀ ਰਹਿਬਰਾਂ ਦੀ ਬਾਣੀ ਸਾਨੂੰ ਇੱਕ ਦੂਜੇ ਨਾਲ ਜੁੜ ਕੇ ਰਹਿਣ ਅਤੇ ਕਿਸੇ ਪ੍ਰਕਾਰ ਦੇ ਜ਼ੁਲਮ ਅੱਗੇ ਆਵਾਜ ਚੁੱਕਣ ਦੀ ਸ਼ਕਤੀ ਵੀ ਦਿੰਦੀ ਹੈ ।

ਨਗਰ ਕੀਰਤਨ ਦੀ ਸਮਾਪਤੀ ਤੋ ਬਾਅਦ ਬੱਚਿਆ ਦੁਆਰਾ ਕੇਕ ਵੀ ਕੱਟਿਆ ਗਿਆ । ਇਸ ਉਪਰਾਂਤ ਪੁਰੇ ਪ੍ਰੋਗਰਾਮ ਨੂੰ ਆਪਣੇ ਅਣਥਕ ਯਤਨਾਂ ਸਦਕਾ ਸਫਲ ਬਣਾਉਣ ਵਾਲੇ ਹਰਪ੍ਰੀਤ ਸੁਮਨ ਜੀ ਨੇ ਅੰਤ ਵਿੱਚ ਸਾਰੀ ਸੰਗਤ ਦਾ ਦਿੱਲੋ ਧੰਨਵਾਦ ਕਰਦਿਆ ਆਪਣੇ ਵਿਚਾਰ ਦਿੱਤੇ ਕਿ ਵਰਤਮਾਨ ਸਮੇਂ ਵਿੱਚ ਸਾਡੀ ਨੌਜਵਾਨ ਪੀੜ੍ਹੀ ਗੁਰਬਾਣੀ ਤੋਂ ਬਿਲਕੁਲ ਦੂਰ ਹੁੰਦੀ ਜਾ ਰਹੀ ਹੈ । ਉਨਾਂ ਗੁਰੂਘਰਾਂ ਦੀਆਂ ਕਮੇਟੀਆਂ ਅਤੇ ਸਭਾ ਸੁਸਾਇਟੀਆਂ ਨੂੰ ਇਸ ਸੱਮਸਿਆ ਉੱਪਰ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਸਾਨੂੰ ਚੰਗੇ ਕੰਮ ਕਰ ਰਹੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕਰਨੀ ਚਾਹੀਦੀ ਹੈ । ਸਾਨੂੰ ਆਪਣੇ ਦਿਲਾਂ ਵਿੱਚੋ ਅਹੰਕਾਰ ਅਤੇ ਇਰਖਾ ਛੱਡ, ਬੱਚਿਆ ਨੂੰ ਆਪਣੇ ਗੌਰਵਮਈ ਇਤਿਹਾਸ ਨਾਲ ਜੋੜ ਕੇ ਸ਼ਬਦ ਕੀਤਰਨ ਦੀ ਸਿੱਖਿਆ ਦੇਣੀ ਚਾਹੀਦੀ ਹੈ ।

ਇਸ ਸਾਰੇ ਵਿਸ਼ਾਲ ਨਗਰ ਕੀਰਤਨ ਨੂੰ ਸਮੂਹ ਸਿੱਖ ਸੰਗਤਾ ਦੇ ਸਹਿਯੋਗ ਨਾਲ ਆਯੋਜਨ ਕਰਨ ਵਾਲੀ ਪਰਾਉਡ ਰਵਿਦਾਸੀਆ ਗਲੋਬਲ ਸੰਸਥਾਂ ਦੇ ਮੁੱਖੀ ਨੱਛਤਰ ਪਾਲ, ਹੰਸ ਰਾਜ, ਪਰਮਜੀਤ, ਅਮਰਜੀਤ ਸਿੰਘ, ਰਾਜੇਸ਼, ਸੁੱਖਦੇਵ ਸਿੰਘ, ਸੰਦੀਪ ਪਾਲ, ਰਾਜ ਮੁਲਤਾਨੀ, ਜੋਗਿੰਦਰ ਸਿੰਘ, ਜੱਸੀ ਜੀ ਅਤੇ ਬਾਕਿ ਸਾਰੇ ਮੈਬਰਾਂ ਨੇ ਇਸ ਪੁਰੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਰਿਆ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਵਾਇਆ ਕਿ ਭੱਵਿਖ ਵਿੱਚ ਵੀ ਇਸੇ ਤਰਾਂ ਮਿਲਕੇ ਮਿਹਨਤ ਕਰਨਗੇ ਅਤੇ ਆਪਸੀ ਭਾਈਚਾਰੇ ਨੂੰ ਮਜਬੂਤ ਬਣਾਈ ਰੱਖਣਗੇ ॥

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *