13 ਸਾਲਾਂ ਨਾਬਾਲਗ ਲੜਕੀ ਨਾਲ ਕੀਤਾ ਜਬਰ-ਜਨਾਹ।

 

ਮੋਗਾ,ਨਿਹਾਲ ਸਿੰਘ ਵਾਲਾ

( ਮਿੰਟੂ ਖੁਰਮੀ, ਸੁਖਮੰਦਰ ਹਿੰਮਤਪੁਰੀ)

ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ ਵਿੱਚ ਇੱਕ 13 ਸਾਲਾ ਨਬਾਲਗ ਲੜਕੀ ਨਾਲ ਜਬਰ ਜ਼ਨਾਹ ਦੇ ਮਾਮਲੇ ਵਿੱਚ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ 4 ਵਿਅਕਤੀਆਂ ਨੂੰ ਨਾਮਜਦ ਕੀਤਾ ਹੈ। ਜਾਂਚ ਅਫਸਰ ਡੀ ਐਸ ਪੀ ਨਿਹਾਲ ਸਿੰਘ ਵਾਲਾ ਮਨਮੋਹਨ ਸਿੰਘ ਔਲਖ ਅਤੇ ਥਾਣਾ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਦਿੱਤੇ ਬਿਆਨ ਦੇ ਆਧਾਰ ਤੇ ਐਫ ਆਈ ਆਰ ਨੰ 144 ਅ/ਧ 376/363/366ਏ/120 ਬੀ/ਵੈਸਕੋ ਐਕਟ ਦੀ ਧਾਰਾ 6,ਐਸੀ ਐਸ਼ ਟੀ ਐਕਟ ਦੀ ਧਾਰਾ 3 ਅਧੀਨ ਮਾਮਲਾ ਦਰਜ ਕਰ ਲਿਆ ਹੈ।ਲੜਕੀ ਅਤੇ ਉਸਦਾ ਪ੍ਰੀਵਾਰ ਮਜ਼ਦੂਰ ਵਰਗ ਨਾਲ ਸਬੰਧ ਰੱਖਦਾ ਹੈ । ਲੜਕੀ ਦੇ ਪਿਤਾ ਮੁਤਾਬਕ ਉਸਦੀ ਲੜਕੀ ਨੂੰ ਕਥਿਤ ਦੋਸ਼ੀ ਕੁਲਵਿੰਦਰ ਸਿੰਘ ਕਿੰਦਾ ਪੁੱਤਰ ਜੀਤਾ ਸਿੰਘ ਵਰਗਲਾ-ਫੁਸਲਾ ਕੇ ਆਪਣੇ ਨਾਲ ਆਪਣੇ ਚੁਬਾਰੇ ਵਿੱਚ ਲੈ ਗਿਆ ਅਤੇ ਉਸ ਨਾਲ ਜਬਰ ਜ਼ਨਾਹ ਕੀਤਾ ਗਿਆ ਮਾਮਲੇ ਸਬੰਧੀ ਚੌਕੀ ਇੰਚਾਰਜ ਸਬ ਇੰਸਪੈਕਟਰ ਨੇ ਦੱਸਿਆ ਕਿ ਘਰ ਵਿੱਚ ਉਸ ਸਮੇਂ ਕੁਲਵਿੰਦਰ ਸਿੰਘ ਦਾ ਪਿਤਾ ਜੀਤ ਸਿੰਘ ਅਤੇ ਚਾਚਾ ਗੁਰਚਰਨ ਸਿੰਘ ਦੌਲੀ ਵੀ ਘਰ ਵਿੱਚ ਹੀ ਸਨ ਜਿਨ੍ਹਾਂ ਦੀ ਇਸ ਮਾਮਲੇ ਵਿੱਚ ਮਿਲੀਭੁਗਤ ਹੈ। ਲੜਕੀ ਦੇ ਪਿਤਾ ਨੇ ਅਕਾਲੀ ਆਗੂ ਅਵਤਾਰ ਸਿੰਘ ਤਾਰਾ ਅਤੇ ਸਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਭੂਪਿੰਦਰ ਸਿੰਘ ਸਾਹੋਕੇ ਰਾਹੀ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਕੇ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਵਾਇਆ। ਇਸ ਮਾਮਲੇ ਵਿੱਚ ਪੁਲਿਸ ਨੇ ਕੁਲਵਿੰਦਰ ਸਿੰਘ, ਉਸਦੇ ਪਿਤਾ ਜੀਤ ਸਿੰਘ ਅਤੇ ਚਾਚਾ ਗੁਰਚਰਨ ਸਿੰਘ ਨੂੰ ਨਾਮਜਦ ਕੀਤਾ ਹੈ। ਜਦ ਕਿ ਚੌਥਾ ਵਿਆਕਤੀ ਜੋਂ ਕਿ ਨਾ ਮਾਲੂਮ ਹੈ ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ । ਉਹਨਾਂ ਦੱਸਿਆ ਕਿ ਪੀੜਤ ਲੜਕੀ ਦਾ ਮੈਡੀਕਲ ਕਰਵਾ ਕਿ ਮਾਪਿਆਂ ਨੂੰ ਸੌਂਪ ਦਿੱਤਾ ਗਿਆ ਹੈ

Leave a Reply

Your email address will not be published. Required fields are marked *