ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ਅੰਦਰ ਕੋਵਿਡ ਨਾਲ ਸਬੰਧਤ ਨਵੀਆਂ ਹਦਾਇਤਾਂ ਕੀਤੀਆਂ ਜਾਰੀ

 

ਮੋਗਾ, 17 ਅਗਸਤ

(ਜਗਰਾਜ ਸਿੰਘ ਗਿੱਲ, ਗੁਰਪ੍ਰਸਾਦ ਸਿੱਧੂ)

 

ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਕੋਵਿਡ 19 ਸਬੰਧੀ ਮਿਤੀ 14 ਅਗਸਤ, 2021 ਨੂੰ ਲਾਗੂ ਕੀਤੇ ਗਏ ਹੁਕਮਾਂ ਨੂੰ 31 ਅਗਸਤ ਤੱਕ ਹੇਠ ਲਿਖੇ ਅਨੁਸਾਰ ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿਤੇ ਗਏ ਹਨ।

 

ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯਾਤਰੀ ਜਿੰਨ੍ਹਾਂ ਦੇ ਪੂਰੀ ਵੈਕਸੀਨ (ਭਾਵ ਦੋਨੋਂ ਡੋਜ਼) ਲੱਗੀ ਹੋਵੇ ਜਾਂ ਉਨ੍ਹਾਂ ਪਾਸ 72 ਘੰਟੇ ਪੁਰਾਣੀ ਆਰ.ਟੀ.ਪੀ.ਸੀ.ਆਰ. ਨੇਗੇਟਿਵ ਰਿਪੋਰਟ ਹੋਵੇ, ਕੇਵਲ ਉਨ੍ਹਾਂ ਨੂੰ ਹੀ ਪੰਜਾਬ ਵਿੱਚ ਦਾਖਲ ਹੋਣ ਦੀ ਆਗਿਆ ਹੋਵੇਗੀ। ਜੇਕਰ ਕਿਸੇ ਯਾਤਰੀ ਪਾਸ ਉਕਤ ਦੋਨਾਂ ਵਿੱਚੋਂ ਕੁਝ ਨਹੀਂ ਹੈ ਤਾਂ ਆਰ.ਏ.ਟੀ. ਟੈਸਟ ਲਾਜ਼ਮੀ ਹੋਵੇਗਾ। ਜਿਹੜੇ ਯਾਤਰੀ ਹਵਾਈ ਯਾਤਰਾ ਰਾਹੀਂ ਯਾਤਰਾ ਕਰ ਰਹੇ ਹਨ ਉਨ੍ਹਾਂ ਦੇ ਦੋਨੋਂ ਡੋਜ਼ਾਂ ਲੱਗੀਆਂ ਜਾਂ ਕੋਵਿਡ ਤੋਂ ਹਾਲ ਹੀ ਵਿੱਚ ਠੀਕ ਹੋਏ ਹੋਣ ਜਾਂ 72 ਘੰਟੇ ਪੁਰਾਣੀ ਆਰ.ਟੀ.ਪੀ.ਸੀ.ਆਰ. ਨੇਗੇਟਿਵ ਰਿਪੋਰਟ ਪਾਸ ਹੋਣੀ ਲਾਜ਼ਮੀ ਹੈ।

 

ਇਨਡੂਰ/ਆਊਟਡੋਰ ਸਮਾਰੋਹ ਕਰਨ ਲਈ ਸਬੰਧਤ ਸਥਾਨ ਦੀ ਕੇਵਲ 50 ਫੀਸਦੀ ਸਮਰੱਥਾ ਮੁਤਾਬਿਕ ਇਕੱਠ ਕਰਨ ਦੀ ਆਗਿਆ ਹੋਵੇਗੀ, ਪ੍ਰੰਤੂ ਕਿਸੇ ਵੀ ਸੂਰਤ ਵਿੱਚ ਇਹ ਇਕੱਠ ਇਨਡੂਰ ਲਈ 150 ਅਤੇ ਆਊਟਡੋਰ ਸਮਾਰੋਹ ਲਈ 300 ਤੋਂ ਵਧ ਨਹੀਂ ਹੋਵੇਗਾ। ਅਜਿਹੇ ਸਮਾਗਮਾਂ/ਜਸ਼ਨਾਂ ਵਿੱਚ ਕਲਾਕਾਰਾਂ/ਸੰਗੀਤਕਾਰਾਂ ਨੂੰ ਕੋਵਿਡ ਪ੍ਰੋਟੋਕੋਲਾਂ ਦੀ ਪਾਲਣਾ ਕਰਦੇ ਹੋਏ ਪ੍ਰੋਗਰਾਮ ਕਰਨ ਦੀ ਆਗਿਆ ਹੋਵੇਗੀ।

 

ਸਾਰੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਸਵਿਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਜਿੰਮ, ਮਾਲ, ਮਿਊਜ਼ੀਅਮ ਆਦਿ ਨੂੰ 50 ਫੀਸਦੀ ਦੀ ਸਮਰੱਥਾ ਨਾਲ ਖੋਲ੍ਹਣ ਦੀ ਆਗਿਆ ਇਸ ਸ਼ਰਤ ਤੇ ਦਿੱਤੀ ਜਾਂਦੀ ਹੈ ਕਿ ਇਨ੍ਹਾਂ ਵਿੱਚ ਕੰਮ ਕਰਨ ਵਾਲੇ ਪੂਰੇ ਸਟਾਫ਼ ਨੇ ਕੋਵਿਡ ਵੈਕਸੀਨ ਦੀਆਂ ਪੂਰੀਆਂ ਡੋਜ਼ਜ਼ (ਭਾਵ ਦੋਨੋਂ ਡੋਜ਼ਜ਼) ਲਗਵਾ ਲਈਆਂ ਹੋਣ। ਇਸ ਤੋਂ ਇਲਾਵਾ ਸਵਿਮਿੰਗ ਪੂਲ, ਸਪੋਰਟਸ ਅਤੇ ਜਿੰਮ ਨਾਲ ਸਬੰਧਤ ਸੇਵਾਵਾਂ ਕੇਵਲ 18 ਸਾਲ ਤੋਂ ਵੱਧ ਉਮਰ ਦੇ ਉਹ ਵਿਅਕਤੀ ਹੀ ਪ੍ਰਾਪਤ ਕਰ ਸਕਦੇ ਹਨ, ਜਿੰਨ੍ਹਾਂ ਨੇ ਘੱਟੋ ਘੱਟ ਇੱਕ ਵੈਕਸੀਨ ਡੋਜ਼ ਲਗਵਾ ਲਈ ਹੋਵੇ।

 

ਕਾਲਜ, ਕੋਚਿੰਗ ਸੈਂਟਰ ਅਤੇ ਹੋਰ ਉੱਚ ਸਿੱਖਿਆ ਕੇਂਦਰਾਂ ਨੂੰ ਖੋਲ੍ਹਣ ਦੀ ਆਗਿਆ ਇਸ ਸ਼ਰਤ ਤੇ ਦਿੱਤੀ ਜਾਂਦੀ ਹੈ ਕਿ ਇਨ੍ਹਾਂ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ ਟੀਚਿੰਗ/ਨਾਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਨੇ ਵੈਕਸੀਨ ਦੀਆਂ ਪੂਰੀਆਂ ਡੋਜ਼ਜ਼ ਲਗਵਾ ਲਈਆਂ ਹੋਣ ਜਾਂ ਉਹ ਕੋਵਿਡ ਤੋਂ ਹਾਲ ਹੀ ਵਿੱਚ ਠੀਕ ਹੋਏ ਹੋਣ, ਨੂੰ ਸਕੂਲ ਵਿੱਚ ਆਉਣ ਦੀ ਆਗਿਆ ਹੋਵੇਗੀ। ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਦੀ ਸਹੂਲਤ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰੱਖੀ ਜਾਵੇਗੀ।

 

ਸਕਲੂਾਂ ਨੂੰ ਖੁਲ੍ਹੇ ਰੱਖਣ ਦੀ ਆਗਿਆ ਇਸ ਸ਼ਰਤ ਦੇ ਦਿੱਤੀ ਜਾਂਦੀ ਹੈ ਕਿ ਇਨ੍ਹਾਂ ਵਿੱਚ ਕੰਮ ਕਰਨ ਵਾਲੇ ਟੀਚਿੰਗ/ਨਾਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਨੇ ਵੈਕਸੀਨ ਦੀਆਂ ਪੂਰੀਆਂ ਡੋਜ਼ਜ਼ ਲਗਵਾ ਲਈਆਂ ਹੋਣ ਜਾਂ ਉਹ ਕੋਵਿਡ ਤੋਂ ਹਾਲ ਹੀ ਵਿੱਚ ਠੀਕ ਹੋਏ ਹੋਣ, ਨੂੰ ਸਕੂਲਾਂ ਵਿੱਚ ਆਉਣ ਦੀ ਆਗਿਆ ਹੋਵੇਗੀ। ਵਿਦਿਆਰਥੀਆਂ ਲਈ ਆਨਲਾਈ ਕਲਾਸਾਂ ਦੀ ਸਹੂਲਤ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰੱਖੀ ਜਾਵੇ। ਜੇਕਰ ਕੋਵਿਡ ਪਾਜੀਟਿਵਿਟੀ ਰੇਟ 0.2 ਫੀਸਦੀ ਜਾਂ ਇਸ ਤੋਂ ਵੱਧ ਹੁੰਦਾ ਹੈ ਤਾਂ ਜ਼ਿਲ੍ਹਾ ਮੋਗਾ ਜਾਂ ਇਸਦੇ ਅਧੀਨ ਆਉਂਦੇ ਕਿਸੇ ਵੀ ਸ਼ਹਿਰ/ਕਸਬੇ ਦੇ ਚੌਥੀ ਜਮਾਤ ਅਤੇ ਇਸ ਤੋਂ ਹੇਠਲੀਆਂ ਜਮਾਤਾਂ ਦੇ ਪ੍ਰਾਇਮਰੀ ਕਲਾਸਾਂ ਬੰਦ ਕਰ ਦਿੱਤੀਆਂ ਜਾਣਗੀਆਂ।

 

ਕਾਲਜ, ਕੋਚਿੰਗ ਸੈਂਟਰ, ਉੱਚ ਸਿੱਖਿਆ ਸੰਸਥਾਵਾਂ, ਸਕੂਲਾਂ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਨੂੰ ਵਿਸ਼ੇਸ਼ ਕੈਂਪਾਂ ਰਾਹੀਂ ਵੈਕਸੀਨੇਸ਼ਨ ਕਰਨ ਲਈ ਤਰਜੀਹ ਦਿੱਤੀ ਜਾਵੇ ਤਾਂ ਜੋ ਸਾਰੇ ਹੀ ਇਸ ਮਹੀਨੇ ਪਹਿਲੀ ਡੋਜ਼ ਨਾਲ ਕਵਰ ਹੋ ਜਾਣ। ਸਕੂਲ ਜਾਂਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਵੀ ਜਲਦੀ ਕੋਵਿਡ ਵੈਕਸੀਨੇਸ਼ਨ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।

 

ਉਪਰੋਕਤ ਦੇ ਬਾਰੇ ਵਿੱਚ ਕੋਵਿਡ ਦਾ ਢੁਕਵਾਂ ਵਿਵਹਾਰ ਸਬੰਧੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ ਜਿਸ ਵਿੱਚ ਫੁੱਟ ਦੀ ਸਮਾਜਿਕ ਦੂਰੀ ਨੂੰ ਬਣਾਏ ਰੱਖਣਾ, ਮਾਸਕ ਪਹਿਨਣਾ ਅਤੇ ਜਨਤਕ ਥਾਵਾਂ ਤੇ ਨਾ ਥੁੱਕਣਾ ਆਦਿ ਸ਼ਾਮਿਲ ਹਨ। ਉਪਰੋਕਤ ਤੋਂ ਇਲਾਵਾ ਸਮੂਹ ਲੋਕਾਂ ਨੂੰ ਮਸ਼ਵਰਾ ਦਿੱਤਾ ਜਾਂਦਾ ਹੈ ਕਿ ਵੈਕਸੀਨੇਸ਼ਨ ਦੀਆਂ ਡੋਜ਼ਜ਼ ਤੁਰੰਤ ਲਗਵਾਈਆਂ ਜਾਣ ਤਾਂ ਜੋ ਹਰ ਵਿਅਕਤੀ ਕੋਵਿਡ ਤੋਂ ਸੁਰੱਖਿਅਤ ਹੋ ਸਕੇ।

 

ਜ਼ਿਲ੍ਹਾ ਮੇੈਜਿਸਟ੍ਰੇਟ ਨੇ ਦੱਸਿਆ ਕਿ ਉਪਰੋਕਤ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ/ਅਦਾਰਿਆਂ ਵਿਰੁੱਧ ਇੰਡੀਅਨ ਪੈਨਲ ਕੋਡ ਦੀ ਧਾਰਾ 188 ਅਤੇ ਡਿਜਾਸਟਰ ਮੈਨੇਜਮੈਂਟ ਐਕਟ ਦੀ ਧਾਰਾ 51-60 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

 

 

Leave a Reply

Your email address will not be published. Required fields are marked *