ਸਾਬਕਾ ਵਿਧਾਇਕ ਸੀਤਲ ਸਿੰਘ ਨੇ ਆਪਣੇ ਪੁੱਤਰ ਰਾਜਵਿੰਦਰ ਸਿੰਘ ਦੇ ਲਈ ਹਲਕੇ ਦੇ ਲੋਕਾਂ ਨੂੰ ਕੀਤੀ ਅਪੀਲ 

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦਾ ਸਰਮਾਇਆ ਨਿੱਜੀ ਮੁਫਾਦਾਂ ਦੇ ਲਈ ਪਾਣੀ ਦੀ ਤਰ੍ਹਾਂ ਰੋੜਿਆ – ਰਾਜਵਿੰਦਰ ਸਿੰਘ

 

 

ਧਰਮਕੋਟ, 27 ਅਪ੍ਰੈਲ

(ਜਗਰਾਜ ਸਿੰਘ ਗਿੱਲ, ਮਨਪ੍ਰੀਤ ਸਿੰਘ ਕੈਲਾ)

ਜਿਸ ਤਰ੍ਹਾਂ ਤੁਸੀਂ ਮੇਰੇ ਪਿਤਾ ਸ਼ੀਤਲ ਸਿੰਘ ਨੂੰ ਮਾਣ ਦਿੰਦੇ ਰਹੇ ਹੋ ਉਸੇ ਤਰ੍ਹਾਂ ਮੈਨੂੰ ਲੋਕ ਸਭਾ ਹਲਕਾ ਫਰੀਦਕੋਟ ਤੋਂ ਮਾਨ ਦੇਣਾ ਹੈ, ਕਿਉਂਕਿ ਅਕਾਲੀ ਦਲ ਨੇ ਮੈਨੂੰ ਟਿਕਟ ਦੇ ਕੇ ਧਰਮਕੋਟ ਦਾ ਨਾਮ ਵੀ ਰੋਸ਼ਨ ਕੀਤਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ, ਬਰਜਿੰਦਰ ਸਿੰਘ ਬਰਾੜ ਹਲਕਾ ਇੰਚਾਰਜ ਧਰਮਕੋਟ, ਸ਼ੀਤਲ ਸਿੰਘ ਸਾਬਕਾ ਵਿਧਾਇਕ, ਕਰਨੈਲ ਕੌਰ ਨੇ ਸਾਂਝੇ ਤੌਰ ਤੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜਵਿੰਦਰ ਨੇ ਕਿਹਾ ਕਿ ਮੇਰੇ ਪਿਤਾ ਨੇ ਤੁਹਾਡੇ ਨਾਲ ਹਮੇਸ਼ਾ ਪਰਿਵਾਰਿਕ ਸਬੰਧ ਬਣਾ ਕੇ ਰੱਖੇ। ਉਹਨਾਂ ਕਿਹਾ ਕਿ ਅਸੀਂ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲੇ ਹਾਂ ਤੇ ਭਵਿੱਖ ਵਿੱਚ ਵੀ ਚੱਲਾਂਗੇ। ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਦੀ ਜਰੂਰਤ ਹੈ ਜੋ ਆਪ ਸਭ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦਾ ਹੈ। ਉਹਨਾਂ ਕਿਹਾ ਕਿ ਸੂਬੇ ਦੇ ਲੋਕ ਇਸ ਵਾਰ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦੇ ਨਾਲ ਨਹੀਂ ਸਗੋਂ ਖੇਤਰੀ ਪਾਰਟੀ ਦੇ ਨਾਲ ਹਨ, ਖੇਤਰੀ ਪਾਰਟੀ ਨੂੰ ਮਜਬੂਤ ਕੀਤੀ ਬਗੈਰ ਆਪਾਂ ਪੰਜਾਬ ਦੀ ਤਰੱਕੀ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਜਿਸ ਤਰ੍ਹਾਂ ਮੋਗਾ ਜ਼ਿਲ੍ਹੇ ਦੇ ਵਿੱਚ ਵਿਕਾਸ ਕਾਰਜ ਕੀਤੇ ਹਨ, ਉਸੇ ਹੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਸਮੁੱਚੇ ਪੰਜਾਬ ਚ ਵਿਕਾਸ ਦੀ ਲਹਿਰ ਚੱਲੀ ਹੈ। ਆਪਾਂ ਇਸ ਰੁਕੀ ਹੋਈ ਵਿਕਾਸ ਦੀ ਲਹਿਰ ਨੂੰ ਅੱਗੇ ਤੋਰਨ ਦੇ ਲਈ ਜਿੱਥੇ ਕਿਤੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਖੜੇ ਹਨ ਉਹਨਾਂ ਦੀ ਡੱਟ ਕੇ ਮਦਦ ਕਰਨੀ ਹੈ ਅਤੇ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਜਿੱਥੇ ਕਿਤੇ ਵੀ ਤੁਹਾਡਾ ਅਸਰ ਰਸੂਖ ਹੈ ਉੱਥੇ ਹਰ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣ ਦੇ ਲਈ ਪ੍ਰੇਰਿਤ ਕਰੇ। ਸ਼੍ਰੋਮਣੀ ਅਕਾਲੀ ਦਲ ਦੁੱਖਾਂ ਸੁੱਖਾਂ ਦੀ ਸਾਂਝੀ ਪਾਰਟੀ ਹੈ ਦੂਜੀ ਪਾਰਟੀਆਂ ਜਿਹੜੀਆਂ ਦੇ ਫੈਸਲੇ ਦਿੱਲੀ ਤੋਂ ਹੁੰਦੇ ਨੇ। ਇਹਨਾਂ ਪਾਰਟੀਆਂ ਵੱਲੋਂ ਇੱਕੋ ਇੱਕ ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਜਿਹੜੀ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਪੰਜਾਬੀਅਤ ਨੂੰ ਲੈ ਕੇ ਵਚਨਬੱਧ ਹੈ। ਸੁਖਬੀਰ ਸਿੰਘ ਬਾਦਲ ਨੇ ਬਹੁਤ ਦੂਰ ਅੰਦੇਸ਼ੀ ਦੇ ਨਾਲ ਪੰਜਾਬ ਅਤੇ ਪੰਥ ਨੂੰ ਤਰਜੀਹ ਦਿੱਤੀ ਤਾਂ ਉਸੇ ਤਹਿਤ ਬੀਜੇਪੀ ਦੇ ਨਾਲ ਸਮਝੌਤਾ ਨਹੀਂ ਕੀਤਾ ਤਾਂ ਉਹ ਵੀ ਇਸ ਕਰਕੇ ਨਹੀਂ ਕੀਤਾ ਕਿ ਸਾਡੇ ਲਈ ਪਹਿਲਾ ਪੰਜਾਬ ਦੇ ਮੇਨ ਮੁੱਦੇ ਨੇ ਜਿਹਨਾਂ ਵਿੱਚ ਕਿਸਾਨੀ, ਬੰਦੀ ਸਿੰਘਾਂ ਦੀ ਰਿਹਾਈ ,ਐਨਐਸਏ,ਨਸ਼ੇ ਦੇ ਮੁੱਦੇ ਜਿਹੜੇ ਅਹਿਮ ਮੁੱਦੇ ਨੇ, ਜਿਨਾਂ ਦੀ ਆਵਾਜ਼ ਸੰਸਦ ਭਵਨ ਵਿੱਚ ਉਠਾਈ ਜਾਵੇਗੀ।

ਉਹਨਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੀਤੇ ਹੋਏ ਕੰਮਾਂ ਦੀ ਦਲੀਲ ਅਤੇ ਪਵਿੱਤਰ ਵਿੱਚ ਪੰਜਾਬ ਦੇ ਲਈ ਕੀਤੇ ਜਾਣ ਵਾਲੇ ਕੰਮਾਂ ਨੂੰ ਲੈ ਕੇ ਲੋਕਾਂ ਤੋਂ ਵੋਟਾਂ ਮੰਗੇਗਾ ਉਹਨਾਂ ਆਖਿਆ ਕਿ ਮੌਜੂਦਾ ਸਰਕਾਰ ਨੇ ਪੰਜਾਬ ਦਾ ਸਰਮਾਇਆ ਪਾਣੀ ਦੀ ਤਰ੍ਹਾਂ ਰੋੜਿਆ ਹੈ ਆਪਣੀ ਮਸ਼ਹੂਰੀਆਂ ਦੇ ਲਈ ਇਸ ਨੇ ਪੰਜਾਬ ਦੇ ਖਜ਼ਾਨੇ ਤੇ ਕਰੋੜਾਂ ਦਾ ਬੋਝ ਪਾਇਆ ਹੈ। ਉਹਨਾਂ ਆਖਿਆ ਕਿ ਸਮਾਂ ਆ ਗਿਆ ਹੈ ਕਿ ਹੁਣ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚੋਂ ਸਬਕ ਸਿਖਾ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਹੈ ਜਿਸ ਕਰਕੇ ਪੰਜਾਬੀਆਂ ਨੇ ਸਾਨੂੰ ਨਸੀਹਤ ਦਿੱਤੀ ਹੈ। ਇਸ ਮੌਕੇ ਅਮਰਜੀਤ ਸਿੰਘ ਗਿੱਲ ਲੰਡੇਕੇ ਜ਼ਿਲ੍ਹਾ ਪ੍ਰਧਾਨ, ਗੁਰਮੇਲ ਸਿੰਘ ਸਿੱਧੂ ਸਰਕਲ ਪ੍ਰਧਾਨ,ਨਿਹਾਲ ਸਿੰਘ ਭੁੱਲਰ ਤਲਵੰਡੀ ਭੰਗੇਰੀਆਂ, ਨਿਸ਼ਾਨ ਸਿੰਘ ਮੂਸੇਵਾਲਾ ਸਰਕਲ ਪ੍ਰਧਾਨ, ਮਨਫੂਲ ਸਿੰਘ ਲਾਡੀ ਮਸਤੇਵਾਲਾ, ਪਰਮਜੀਤ ਸਿੰਘ ਵਿਰਕ ਜਲਾਲਾਬਾਦ ਸਰਕਲ ਪ੍ਰਧਾਨ, ਪਰਮਪਾਲ ਸਿੰਘ ਚੁੱਘਾ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਦਾਤੇਵਾਲ, ਪਰਮਿੰਦਰ ਸਿੰਘ ਰੰਧਾਵਾ, ਰਣਜੀਤ ਸਿੰਘ ਰਾਣਾ ਮਸੀਤਾਂ, ਲਖਜਿੰਦਰ ਸਿੰਘ ਪੱਪੂ,ਜੋਗਿੰਦਰ ਸਿੰਘ ਸੰਧੂ, ਗੁਰਦੇਵ ਸਿੰਘ ਭੋਲਾ, ਹਰਜਿੰਦਰ ਸਿੰਘ ਫੌਜੀ, ਜਸਵਿੰਦਰ ਸਿੰਘ ਕੋਟ ਈਸੇ ਖਾ, ਜਗਸੀਰ ਸਿੰਘ ਸ਼ੀਰਾ, ਬੋਹੜ ਸਿੰਘ ਕਾਵਾਂ ਸਾਬਕਾ ਸਰਪੰਚ ਆਦਿ ਹਾਜ਼ਰ ਸਨ।

 

 

ਨੋਟ:ਖਬਰਾਂ ਦੇਣ ਅਤੇ ਸਟੋਰੀ ,ਇੰਟਰਵਿਊ ਕਰਵਾਉਣ ਲਈ ਸੰਪਰਕ ਕਰੋ 

97000-65709

98553-56783

Leave a Reply

Your email address will not be published. Required fields are marked *