ਸਰਕਾਰ ਵੱਲੋਂ ਪਸੂ ਮੰਡੀਆਂ ਦਾ 22 ਕਰੋੜ ਘਟਕੇ ਟੈਂਡਰ ਲੈਣਾ,ਮਾਨ ਸਰਕਾਰ ਦੇ ‘ਭਿ੍ਸਟਾਚਾਰ ਮੁਕਤ ਪੰਜਾਬ’ ਦੇ ਬੋਰਡਾਂ ਦਾ ਮੂੰਹ ਚਿੜਾ ਰਿਹਾ -ਪੰਜਾਬ ਕਿਸਾਨ ਯੂਨੀਅਨ

21 ਮਈ ਮੋਹਾਲੀ ( ਜਗਰਾਜ ਸਿੰਘ ਗਿੱਲ)  ਅੱਜ ਪੰਜਾਬ ਕਿਸਾਨ ਯੂਨੀਅਨ ਦਾ ਸੂਬਾ ਵਫ਼ਦ ਪਸ਼ੂ ਮੰਡੀਆਂ ਸੰਬੰਧੀ ‘ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਆਈ.ਏ.ਐਸ ਓਮਾ ਸੰਕਰ ਗੁਪਤਾ ਨੂੰ ਮਿਲਣ ਸੈਕਟਰ 92 ਮੋਹਾਲੀ ਵਿਖੇ ਪਹੁੰਚਿਆ ਦੋਹਾਂ ਧਿਰਾਂ ਦੀ ਆਪਸੀ ਗੱਲਬਾਤ ਚਲਦਿਆਂ ਡਾਇਰੈਕਟਰ ਨੇ ਕਿਸੇ ਗੱਲ ਦਾ ਤਸੱਲੀਬਖਸ਼ ਜੁਆਬ ਨਹੀਂ ਦਿੱਤਾ ਸਗੋਂ ਯੂਨੀਅਨ ਦੇ ਆਗੂਆਂ ਨੂੰ ਭੱਦੀ ਸਬਦਾਵਲੀ ਵਰਤੀ ਉਨਾਂ ਦੇ ਗਲਤ ਵਿਵਹਾਰ ਵਿੱਚੋਂ ਕੁਰੱਪਸਨ ਦੀ ਬੂ ਆ ਰਹੀ ਸੀ  ਡਾਇਰੈਕਟਰ ਆਫਿਸ ਦੇ ਸਾਹਮਣੇ ਤੋਂ ਹੀ ਰੋਸ ਪ੍ਦਰਸ਼ਨ ਕਰਦਿਆਂ ਗੋਰਾ ਸਿੰਘ ਭੈਣੀਬਾਘਾ,ਗੁਰਨਾਮ ਸਿੰਘ ਭੀਖੀ,ਗੁਰਜੰਟ ਸਿੰਘ ਮਾਨਸਾ ਤੇ ਨਰਿੰਦਰ ਕੌਰ ਬੁਰਜ ਹਮੀਰਾ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਚੱਲਦਿਆਂ ਠੇਕੇਦਾਰਾਂ ਲਈ ਬੇਲੋੜੀਆਂ ਸ਼ਰਤਾਂ ਲਗਾਉਂਦਿਆਂ ਮੰਡੀਆਂ ਲੈਣ ਲਈ ਤਿੰਨ ਸਾਲਾਂ ਦੇ ਤਜਰਬੇ ਦੀ ਮੰਗ ਕੀਤੀ ਉਨਾਂ ਕਿਹਾ ਕਿ ਪਿਛਲੇ ਸਾਲ ਇਹ ਠੇਕਾ 94 ਕਰੋੜ ਦਾ ਸੀ,ਇਸ ਵਾਰ 72 ਕਰੋੜ 46 ਲੱਖ ਦਾ ਸੀ  ਵਿਭਾਗ ਵੱਲੋਂ ਆਪਣੇ ਚਹੇਤਿਆਂ ਦੀਆਂ ਫਾਇਲਾਂ ਜਿੰਨ੍ਹਾਂ ਵਿੱਚ ਸੁਖਪਾਲ ਭੱਟੀ, ਮਨਜਿੰਦਰ ਸਿੰਘ ਬਿੱਟੂ,ਹਾਜੀ ਇਨਾਮ,ਮਿੱਕੀ ਤੇ ਸੁਦਾਮ ਗਰੁੱਪ ਦੀਆਂ ਫਾਇਲਾਂ ਜਮਾਂ ਕਰਵਾ ਲਈਆਂ ਜਿੰਨਾਂ ਵਿੱਚੋਂ ਹਰਦੀਪ ਸਿੰਘ ਐਂਡ ਕੰਪਨੀ,ਨਸੀਬ ਅਹਮਦ ਐਂਡ ਕੰਪਨੀ,ਚੌਧਰੀ ਰਾਕੇਸ਼ ਐਂਡ ਕੰਪਨੀ,ਹਾਜੀ ਨਸੀਬ ਦੀਆਂ ਫਾਇਲਾਂ ਲੈਣ ਤੋਂ ਜਵਾਬ ਦੇ ਦਿੱਤਾ ਉਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਪੂਰੇ ਪੰਜਾਬ ਅੰਦਰ ਹਰ ਚਾਹਵਾਨ ਵਿਅਕਤੀ ਨੂੰ ਖੁੱਲੇ ਤੌਰ ਤੇ ਟੈਂਡਰ ਭਰਨ ਦਾ ਮੌਕਾ ਪ੍ਰਦਾਨ ਕਰੇ  ਪੰਜਾਬ ਸਰਕਾਰ ਮੰਡੀਆਂ ਅੰਦਰ ਵੈਟਨਰੀ ਡਾਕਟਰਾਂ, ਛਾਂ ਅਤੇ ਪਾਣੀ ਦਾ ਪੁਖਤਾ ਪ੍ਰਬੰਧ ਕਰੇ ਅਤੇ ਠੇਕੇਦਾਰੀ ਰਾਹੀਂ ਕਮਾਏ ਪੈਸੇ ਨੂੰ ਕਿਸਾਨਾਂ ਮਜਦੂਰਾਂ ਦੇ ਸਾਂਝੇ ਹਿੱਤਾਂ ਵਿੱਚ ਲਗਾਇਅਆ ਜਾਵੇ  ਉਨਾਂ ਮੰਗ ਕੀਤੀ ਕਿ ਲਿਖਾਈ ਦੇ ਵੀ ਅੱਧੇ ਰੇਟ ਕੀਤੇ ਜਾਣ  ਇਸ ਸਮੇਂ ਜੱਥੇਬੰਦੀ ਦੇ ਮੈਂਬਰ ਅਮਰੀਕ ਸਿੰਘ ਮਾਨਸਾ,ਅਲੀ ਖਾਨ ਵੀ ਹਾਜਰ ਸਨ ਦੇਰ ਸਾਮ ਤੱਕ ਡਾਇਰੈਕਟਰ ਦੇ ਬੁਲਾਉਣ ਤੇ ਸਪੈਸਲ ਸੈੱਲ ਮੋਹਾਲੀ ਤੋਂ ਐਸ.ਪੀ ਮਨਪ੍ਰੀਤ ਨੇ ਪਹੁੰਚ ਕੇ ਦੋਹਾਂ ਧਿਰਾਂ ਦੀ ਗੱਲਬਾਤ ਸੁਣਕੇ ਜੱਥੇਬੰਦੀ ਦੇ ਸੁਝਾਅ ਮੰਨਣ ਦੀ ਗੱਲ ਕਹਿਕੇ ਮਾਮਲਾ ਟਿਕਾ ਦਿੱਤਾ ਅਤੇ ਅਗਲੀ ਕਾਰਵਾਈ ਕਾਗਜ਼ੀ ਪੁਲੰਦਿਆਂ ਵਿੱਚ ਬੰਦ ਹੋ ਕੋਰਟ ਦੇ ਦਰਵਾਜੇ ਸਟੇਅ ਲਈ ਪਹੁੰਚੀ ਫਿਲਹਾਲ ਮੰਡੀਆਂ ਦੀ ਬੋਲੀ ਦਸ ਦਿਨ ਲਈ ਰੋਕ ਦਿੱਤੀ ਗਈ ।

 

Leave a Reply

Your email address will not be published. Required fields are marked *