ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਧਰਮਕੋਟ ਦੀ ਵਾਗ ਡੋਰ ਸੰਭਾਲਣ ਵਾਲੇ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕੀਤੀ ਪਲੇਠੀ ਮੀਟਿੰਗ

ਕੋਟ ਈਸੇ ਖਾਂ 07 ਅਗਸਤ

 (ਜੀਤਾ ਸਿੰਘ ਨਾਰੰਗ, ਜਗਰਾਜ ਸਿੰਘ ਗਿੱਲ) ਜਥੇਦਾਰ ਤੋਤਾ ਸਿੰਘ ਸੂਬਾ ਪੱਧਰੀ ਸੀਨੀਅਰ ਅਕਾਲੀ ਆਗੂ ਜੋ ਕਿ ਅੱਜ ਸਾਡੇ ਵਿੱਚ ਨਹੀਂ ਹਨ ਅਤੇ ਉਨ੍ਹਾਂ ਦੇ ਜਾਣ ਉਪਰੰਤ ਹਲਕਾ ਧਰਮਕੋਟ ਜਿੱਥੋਂ ਕਿ ਉਹ ਅਕਸਰ ਵਿਧਾਨ ਸਭਾ ਦੀਆਂ ਚੋਣਾਂ ਲੜਦੇ ਆ ਰਹੇ ਸਨ ਉਨ੍ਹਾਂ ਵੱਲੋਂ ਆਪਣੇ ਵਿਧਾਨ ਸਭਾ ਦੇ ਕਾਰਜਕਾਲ ਦੌਰਾਨ ਹਲਕੇ ਦੇ ਕਰਵਾਏ ਗਏ ਵਿਕਾਸ ਦੇ ਕੰਮਾਂ ਨੂੰ ਲੋਕੀਂ ਅੱਜ ਵੀ ਉਨ੍ਹਾਂ ਦੀਆਂ ਗੱਲਾਂ ਅਕਸਰ ਸੱਥਾਂ ਵਿੱਚ ਬੈਠੇ ਕਰਦੇ ਵੇਖੇ ਸੁਣੇ ਜਾਂਦੇ ਹਨ ।ਹੁਣ ਉਨ੍ਹਾਂ ਦੀ ਜਗ੍ਹਾ ਤੇ ਉਨ੍ਹਾਂ ਦੇ ਸਪੁੱਤਰ ਸ੍ਰੀ ਬਰਜਿੰਦਰ ਸਿੰਘ ਮੱਖਣ ਬਰਾਡ਼ ਸਾਬਕਾ ਚੇਅਰਮੈਨ ਸਿਹਤ ਵਿਭਾਗ ਵੱਲੋਂ ਇਸ ਹਲਕੇ ਤੋਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਆਪਣੇ ਆਪ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਅਤੇ ਲੋਕਾਂ ਵਿੱਚ ਵਿਚਰਨ ਲਈ ਉਨ੍ਹਾਂ ਵੱਲੋਂ ਅੱਜ ਪਾਰਟੀ ਅਹੁਦੇਦਾਰਾਂ ਅਤੇ ਸੀਨੀਅਰ ਵਰਕਰਾਂ ਦੀ ਇਕ ਅਹਿਮ ਪਲੇਠੀ ਮੀਟਿੰਗ ਇਸ ਪਾਰਟੀ ਦੇ ਸਰਗਰਮ ਸ਼ਹਿਰੀ ਪ੍ਰਧਾਨ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦੇ ਦਾਤੇਵਾਲ ਰੋਡ ਤੇ ਸਥਿਤ ਗ੍ਰਹਿ ਵਿਖੇ ਰੱਖੀ ਗਈ ਜਿਸ ਵਿੱਚ ਪਾਰਟੀ ਵਿੱਚ ਨਵੀਂ ਰੂਹ ਫੂਕਣ ਲਈ ਕਈ ਅਹਿਮ ਪਹਿਲੂਆਂ ਤੇ ਵਿਚਾਰ ਚਰਚਾ ਕੀਤੀ ਗਈ । ਇਸ ਸਮੇਂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲਾ ਭਵਿੱਖ ਸਾਡਾ ਹੀ ਹੋਵੇਗਾ ਇਸ ਲਈ ਜਿੱਥੋਂ ਤਕ ਸੰਭਵ ਹੋ ਸਕੇ ਹਰੇਕ ਆਗੂ ਅਤੇ ਵਰਕਰ ਨੂੰ ਪਾਰਟੀ ਪ੍ਰਤੀ ਸੰਜੀਦਾ ਰੋਲ ਅਦਾ ਕਰਨ ਦੀ ਲੋੜ ਹੈ ।ਇਸ ਸਮੇਂ ਗੁਰਪ੍ਰੀਤ ਸਿੰਘ ਭੁੱਲਰ ਸ਼ਹਿਰੀ ਪ੍ਰਧਾਨ ਅਤੇ ਉਸ ਦੇ ਸਾਥੀਆਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਸਾਰੇ ਆਗੂ ਅਤੇ ਵਰਕਰ ਰਲ ਕੇ ਪਾਰਟੀ ਦੀ ਮਜ਼ਬੂਤੀ ਲਈ ਹਰ ਸੰਭਵ ਯਤਨ ਕਰਦੇ ਰਹਾਂਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੰਤੋਖ ਸਿੰਘ ਭੁੱਲਰ ਸਾਬਕਾ ਐਮ .ਸੀ, ਰਮੇਸ਼ ਗੁਲਾਟੀ ਸਾਬਕਾ ਐਮ .ਸੀ,ਪਿਆਰਾ ਸਿੰਘ , ਲਛਮਣ ਦਾਸ ਚੁੰਬਰ ਸਾਬਕਾ ਸਰਪੰਚ,ਵੀਰ ਭਾਨ ਸ਼ਰਮਾ, ਗੁਰਮੀਤ ਸਿੰਘ ਉਰਫ ਲੱਡੂ ਸਾਬਕਾ ਐਮ. ਸੀ,ਜਸਬੀਰ ਸਿੰਘ ਰਾਜਪੂਤ, ਬੂਟਾ ਤਨੇਜਾ, ਹਰਮੇਲ ਸਿੰਘ ਰਾਜਪੂਤ ਸਾਬਕਾ ਸਰਪੰਚ, ਤਰਸੇਮ ਸਿੰਘ ਗਿੱਲ ਪ੍ਰਧਾਨ ਨਾਮਦੇਵ ਸਭਾ,ਜਰਨੈਲ ਸਿੰਘ ਧਾਲੀਵਾਲ, ਬਾਬਾ ਸੁਰਿੰਦਰ ਸਿੰਘ ਛਿੰਦਾ, ਨਾਇਬ ਸਿੰਘ, ਗੁਰਚਰਨ ਸਿੰਘ ਸੰਧੂ ਆਦਿ ਹਾਜ਼ਰ ਸਨ ।

 

 

 

 

Leave a Reply

Your email address will not be published. Required fields are marked *