ਵਿਜ਼ੀਲੈਂਸ ਬਿਊਰੋ ਯੂਨਿਟ ਮੋਗਾ ਵੱਲੋਂ ਗੁਰੂ ਨਾਨਕ ਕਾਲਜ ਮੋਗਾ ਵਿਖੇ ਲਗਾਇਆ ਭਿ੍ਰਸ਼ਟਾਚਾਰ ਵਿਰੋਧੀ ਸੈਮੀਨਾਰ

 

ਮੋਗਾ, 29 ਅਕਤੂਬਰ /ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ/

ਮੁੱਖ ਡਾਇਰੈਕਟਰ, ਵਿਜੀਲੈਂਸ ਬਿਊਰੋ, ਪੰਜਾਬ, ਐਸ.ਏ.ਐਸ ਨਗਰ ਬੀ.ਕੇ ਉੱਪਲ, ਅਤੇ ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਫਿਰੋਜਪੁਰ ਰੇਂਜ ਗੌਤਮ ਸਿੰਗਲ, ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਜੀਲੈਂਸ ਬਿਊਰੋ ਯੂਨਿਟ ਮੋਗਾ ਵੱਲੋਂ 27 ਅਕਤੂਬਰ 2020 ਤੋ 2 ਨਵੰਬਰ 2020 ਤੱਕ ਭਿ੍ਰਸ਼ਟਾਚਾਰ ਵਿਰੁੱਧ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ, ਜਿਸਦੀ ਲੜੀ ਤਹਿਤ ਵਿਜੀਲੈਂਸ ਬਿਊਰੋ ਯੂਨਿਟ ਮੋਗਾ ਵੱਲੋਂ ਅੱਜ ਗੁਰੂ ਨਾਨਕ ਕਾਲਜ ਮੋਗਾ ਵਿਖੇ ਭਿ੍ਰਸ਼ਟਾਚਾਰ ਵਿਰੋਧੀ ਸੈਮੀਨਾਰ ਕੋਵਿਡ-19 ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ/ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਯੂਨਿਟ ਮੋਗਾ ਕੇਵਲ ਕਿ੍ਰਸ਼ਨ, ਦੀ ਅਗਵਾਈ ਹੇਠ ਕੀਤਾ ਗਿਆ।

ਜਿਸ ਵਿੱਚ ਇੰਸਪੈਕਟਰ ਸੱਤਪ੍ਰੇਮ ਸਿੰਘ, ਐਸ.ਆਈ. ਸੁਰਿੰਦਰਪਾਲ ਸਿੰਘ, ਰੀਡਰ ਏ.ਐਸ.ਆਈ. ਮੁਖਤਿਆਰ ਸਿੰਘ, ਏ.ਐਸ.ਆਈ ਗੁਰਮੀਤ ਸਿੰਘ, ਏ.ਐਸ.ਆਈ ਬਲਦੇਵ ਰਾਜ ਅਤੇ ਸਮੂਹ ਕਰਮਚਾਰੀ ਵਿਜੀਲੈਂਸ ਬਿਊਰੋ ਯੂਨਿਟ ਮੋਗਾ ਵੱਲੋਂ ਸ਼ਾਮੂਲੀਅਤ ਕੀਤੀ ਗਈ। ਡਾਕਟਰ ਸਿਮਰਜੀਤ ਕੌਰ ਗਿੱਲ ਵੱਲੋਂ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ ਗਈ।

ਕੇਵਲ ਕਿ੍ਰਸ਼ਨ, ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਮੋਗਾ ਅਤੇ ਇੰਸਪੈਕਟਰ ਸੱਤਪ੍ਰੇਮ ਸਿੰਘ ਵਿਜੀਲੈਂਸ ਬਿਊਰੋ ਮੋਗਾ ਵੱਲੋਂ ਸੈਮੀਨਾਰ ਵਿੱਚ ਸ਼ਾਮਿਲ ਵਿਦਿਆਰਥੀਆਂ/ਪਬਲਿਕ ਨੂੰ ਆਪਣੇ ਸੰਬੋਧਨ ਰਾਹੀਂ ਭਿ੍ਰਸ਼ਟਾਚਾਰ ਵਿਰੁੱਧ ਜਾਗੂਰਕ ਕੀਤਾ ਗਿਆ ਅਤੇ ਟੋਲਫਰੀ ਨੰਬਰ 1800-1800-1000 ਬਾਰੇ ਜਾਣਕਾਰੀ ਦਿੱਤੀ ਗਈ। ਉਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਿ੍ਰਸ਼ਟਾਚਾਰ ਇੱਕ ਬੜੀ ਹੀ ਭਿਆਨਕ ਬਿਮਾਰੀ ਦੀ ਤਰਾਂ ਹੈ ਜਿਸ ਨੂੰ ਸਾਨੂੰ ਸਭ ਨੂੰ ਰਲ ਕੇ ਖਤਮ ਕਰਨਾ ਹੈ। ਸੈਮੀਨਾਰ ਦੇ ਅੰਤ ਵਿੱਚ ਹਾਜਰ ਨਾਗਰਿਕਾਂ ਵੱਲੋਂ ਦਿਆਨਤਦਾਰੀ ਦਾ ਸੰਕਲਪ ਵੀ ਲਿਆ ਗਿਆ।

ਐਸ.ਕੇ.ਬਾਂਸਲ ਜਿਲਾ ਕੋ-ਆਰਡੀਨੇਟਰ ਐਨ.ਜੀ.ਓ., ਓ.ਪੀ. ਕੁਮਾਰ ਪ੍ਰਧਾਨ ਸ਼ੋਸ਼ਲ ਵੈੱਲਫੇਅਰ ਕਲੱਬ ਮੋਗਾ, ਭਾਵਨਾ ਬਾਂਸਲ ਸ਼ੋਸ਼ਲ ਵਰਕਰ, ਵਿਸ਼ਾਲ ਅਰੋੜਾ ਬਲੱਡ ਡੋਨਰਜ ਕਲੱਬ ਮੋਗਾ ਅਤੇ ਗੁਰੂ ਨਾਨਕ ਕਾਲਜ ਮੋਗਾ ਦੇ ਪਿ੍ਰੰਸੀਪਲ ਡਾ. ਸਵਰਨਜੀਤ ਸਿੰਘ ਵੱਲੋਂ ਰਿਸ਼ਵਤਖੋਰੀ ਨੂੰ ਜੜੋਂ ਖਤਮ ਕਰਨ ਲਈ ਪਬਲਿਕ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮਿਤੀ 28 ਅਕਤੂਬਰ ਨੂੰ ਕੈਬਰਿਜ ਕਾਨਵੈਂਟ ਸਕੂਲ ਕੋਟ ਈਸੇ ਖਾਂ ਵਿਖੇ ਵੀ ਭਿ੍ਰਸ਼ਟਾਚਾਰ ਵਿਰੁੱਧ ਜਾਗਰੂਕਤਾ ਕੈਂਪ ਲਗਾਇਆ ਗਿਆ ਸੀ।

Leave a Reply

Your email address will not be published. Required fields are marked *