ਮੋਗੇ ਨਸਿਆ ਵਿਰੁੱਧ ਕੱਢੀ ਗਈ ਰੈਲੀ

ਮੋਗਾ 25 ਅਗਸਤ (ਜਗਰਾਜ ਲੋਹਾਰਾ) ਸ੍ਰੀ ਗੁਰੂ ਹਰਕ੍ਰਿਸ਼ਨ ਜੀ ਸੋਸਲ ਵੈਲਫੇਅਰ ਕਲੱਬ ਮੋਗਾ ਵੱਲੋਂ ਚਿੱਟੇ ਦੇ ਵੱਧ ਰਹੇ ਵਪਾਰ ਨੂੰ ਠੱਲ੍ਹ ਪਾਉਣ ਲਈ ਅੱਜ ਮਹਿਲਾ ਸਿੰਘ ਕੋਆਪ੍ਰੇਟਿਵ ਸੁਸਾਇਟੀ ਚੌਂਕ ਤੋਂ ਨਸਿਆ ਵਿਰੁੱਧ ਰੈਲੀ ਦੀ ਸੁਰੂਆਤ ਕੀਤੀ ਗਈ । ਜੋ ਵਾਰਡ ਨੰਬਰ 27 ਤੋ ਚੱਲ ਕੇ ਵਾਰਡ ਨੰ 25,24 ਖੂਨੀ ਮਸੀਤ ਮਹੱਲਾਂ ਸੋਢੀਆਂ,ਅਕਾਲਸਰ ਗੁਰਦੁਆਰਾ,ਪਹਾੜਾਂ ਚੌਂਕ ਤੇ ਉੱਚਾ ਞਿਹੜਾ ਵੱਲ ਹੁੰਦਾ ਹੋਇਆ ਮਹਿਲਾ ਸਿੰਘ ਕੋਆਪ੍ਰੇਟਿਵ ਸੁਸਾਇਟੀ ਵਿਖੇ ਸਮਾਪਤ ਕੀਤਾ ਗਿਆ । ਇਸ ਰੋਸ ਮਾਰਚ ਨੂੰ ਥਾਣਾ ਸਿਟੀ 2 ਦੇ ਐਸ ਐਚ ਓ ਸੁਰਜੀਤ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਤੇ ਨਾਲ ਹੀ ਉਹਨਾਂ ਨੇ ਵਿਸਵਾਸ ਦਿਵਾਇਆ ਹੈ ਕਿ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਦਾ ਪੂਰਾ ਸਾਥ ਦਿੱਤਾ ਜਾਵੇਗਾ ।ਇਸ ਮੌਕੇ ਨਸਾਂ ਵਿਰੋਧੀ ਸੰਸਥਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਜਾਦ,ਸਾਬਕਾ ਸਰਪੰਚ ਹਰਭਜਨ ਸਿੰਘ ਬੋਹਨਾਂ,ਕਲੱਬ ਦੇ ਪ੍ਰਧਾਨ ਰਣਜੀਤ ਟੱਕਰ,ਸੁਰਜੀਤ ਸਿੰਘ,ਵਜਿੰਦਰ ਸਿੰਘ,ਪਰਮਜੀਤ ਸਿੰਘ,ਟੋਨੀ,ਵਿਪਨ,ਸੰਦੀਪ,ਗੁਰਦੇਵ ਸਿੰਘ,ਭੁਪਿੰਦਰ ਸਿੰਘ,ਕਾਲਾ,ਜਤਿੰਦਰ ਕੁਮਾਰ,ਹੈਪੀ ਮਨਚੰਦਾ ਅਤੇ ਅਮ੍ਰਿਤਪਾਲ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *