ਮੋਗਾ ਵਿਖੇ ਵਿਸ਼ਵ ਮੱਛੀ ਪਾਲਣ ਦਿਵਸ ਮਨਾਇਆ

ਮੋਗਾ, 21 ਨਵੰਬਰ 

(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)

ਅੱਜ ਦਫ਼ਤਰ ਸਹਾਇਕ ਪ੍ਰੋਜੈਕਟ ਅਫ਼ਸਰ (ਮੱਛੀ ਪਾਲਣ) ਮੋਗਾ ਵਿਖੇ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਪੰਜਾਬ ਦੀ ਯੋਗ ਰਹਿਨੁਮਾਈ ਹੇਠ ਵਿਸ਼ਵ ਮੱਛੀ ਪਾਲਣ ਦਿਵਸ ਮਨਾਇਆ ਗਿਆ।   ਇਸ ਮੌਕੇ ਮੁੱਖ ਮਹਿਮਾਨ ਵਜੋਂ ਸ੍ਰ. ਗੁਰਬਚਨ ਸਿੰਘ ਸਰਪੰਚ ਪਿੰਡ ਜਾਫ਼ਰਵਾਲਾ ਅਗਾਂਹਵਧੂ ਮੱਛੀ ਫਾਰਮਰ ਤੇ ਸ੍ਰੀ ਜ਼ਸਵੀਰ ਸਿੰਘ ਮੱਛੀ ਫਾਰਮਰ ਨੇ ਵਿਸੇ਼ਸ਼ ਤੌਰ ਤੇ ਸਮੂਲੀਅਤ ਕੀਤੀ। ਉਨ੍ਹਾਂ ਨੇ ਇਸ ਸਮਾਗਮ ਵਿੱਚ ਆਏ ਹੋਏ ਕਿਸਾਨ ਭਰਾਵਾਂ ਨਾਲ ਮੱਛੀ ਪਾਲਣ ਦੇ ਨਾਲ ਨਾਲ ਸਹਾਇਕ ਧੰਦੇ ਜਿਵੇਂ ਪੋਲਟਰੀ, ਬੱਤਖ ਪਾਲਣ ਅਤੇ ਸੂਰ ਪਾਲਣ ਸਬੰਧੀ ਵੀ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਮੌਜੂਦ ਸਹਾਇਕ ਪੋ੍ਰਜੈਕਟ ਅਫ਼ਸਰ ਮੱਛੀ ਪਾਲਣ ਅਫ਼ਸਰ ਮੋਗਾ ਸ੍ਰੀ ਸੁਖਵਿੰਦਰ ਸਿੰਘ  ਨੇ ਆਏ ਕਿਸਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ, ਮੱਛੀ ਪਾਲਣ ਵਿਭਾਗ ਪੰਜਾਬ ਪਾਸੋਂ ਪ੍ਰਾਪਤ ਸੰਦੇਸ਼ ਕਿਸਾਨਾਂ ਨੂੰ ਪੜ੍ਹ ਕੇ ਸੁਣਾਇਆ। ਇਸਦੇ ਨਾਲ ਨਾਲ ਉਨ੍ਹਾਂ ਨੇ ਵਿਭਾਗ ਦੀਆਂ ਸਕੀਮਾਂ ਬਲਿਊ ਰੈਵੋਲਿਊਸ਼ਨ ਅਤੇ ਪ੍ਰਧਾਨ ਮੰਤਰੀ ਮਤੱਸਯਾ ਸੰਪਦਾ ਯੋਜਨਾ ਸਬੰਧੀ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।  ਇਸ ਮੌਕੇ ਮੱਛੀ ਪ੍ਰਸਾਰ ਅਫ਼ਸਰ ਸ੍ਰੀਮਤੀ ਮਨਜੀਤ ਕੌਰ, ਨੇ ਜਿ਼ਲ੍ਹਾ ਮੋਗਾ ਵਿੱਚ ਮੱਛੀ ਪਾਲਣ ਕਿੱਤੇ ਸਬੰਧੀ ਮੌਜੂਦਾ ਸਥਿਤੀ ਅਤੇ ਮੱਛੀ ਪਾਲਣ ਦੀਆਂ ਸਕੀਮਾਂ ਨੂੰ ਲਾਗੂ ਕਰਨ ਸਬੰਧੀ, ਮੱਛੀ ਕਾਸਤਕਾਰਾਂ ਦੀ ਆਮਦਨ  ਵਧਾਉਣ ਆਦਿ ਵਿਸਿ਼ਆਂ ਤੇ ਜਾਣਕਾਰੀ ਦਿੱਤੀ। ਇਸ ਸਮਾਰੋਹ ਵਿੱਚ ਆਏ ਕਿਸਾਨਾਂ ਨੂੰ ਸਨੈਕਸ, ਚਾਹ ਅਤੇ ਲੰਚ ਵੀ ਸਰਵ ਕੀਤਾ ਗਿਆ।

Leave a Reply

Your email address will not be published. Required fields are marked *