ਬਾਘਾਪੁਰਾਣਾ ਵਿਖੇ ਕਿਸਾਨ ‌ਮਹਾਂ ਸੰਮੇਲਨ ਦੌਰਾਨ ਹੋਵੇਗਾ ਵੱਡਾ ਇਕੱਠ – ਮਨਪ੍ਰੀਤ ਕੌਰ ਕੋਟ ਕਰੋੜ

 

ਫਿਰੋਜ਼ਪੁਰ-18 ਮਾਰਚ(ਗੌਰਵ ਭਟੇਜਾ)

21 ਮਾਰਚ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਫੇਰੀ ਦੌਰਾਨ ਬਾਘਾ ਪੁਰਾਣਾ ਵਿੱਖੇ ਕਿਸਾਨ ਮਹਾਂ ਸੰਮੇਲਨ ਕਰਨ ਜਾ ਰਹੇ ਹਨ। ਜਿਸ ਲਈ ਆਪ ਦੀ ਸੀਨੀਅਰ ਆਗੂ ਮੈਡਮ ਮਨਪ੍ਰੀਤ ਕੌਰ ਕੋਟ ਕਰੋੜ ਡੋਰ ਟੂ ਡੋਰ ਦਿਹਾਤੀ ਹਲਕਾ ਵਾਸੀਆਂ ਦੇ ਘਰਾਂ ਵਿੱਚ ਜਾ ਕੇ ਕੇਜਰੀਵਾਲ ਦੇ ਕਿਸਾਨ ਮਹਾਂ ਸੰਮੇਲਨ ਵਿੱਚ ਪਹੁੰਚਣ ਲਈ ਜਾਗਰੂਕ ਕਰ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਸੀਨੀਅਰ ਆਗੂ ਮੈਡਮ ਮਨਪ੍ਰੀਤ ਕੌਰ ਕੋਟ ਕਰੋੜ ਜੀ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਜੀ ਦੇ ਵਿਚਾਰ ਸੁਣਨ ਦੇ ਲਈ ਬਹੁਤ ਵੱਡਾ ਇਕੱਠ ਹੋਵੇਗਾ ਓਹਨਾ ਦੱਸਿਆ ਕੇ ਓਹਨਾ ਦੇ ਹਲਕੇ ਫਿਰੋਜ਼ਪੁਰ ਦਿਹਾਤੀ ਵਿੱਚ ਵੀ ਲੋਕਾਂ ਚ ਭਾਰੀ ਉਤਸ਼ਾਹ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਬਾਘਾ ਪੁਰਾਣਾ ਵਿਖੇ ਪਹੁੰਚਣਗੇ।

Leave a Reply

Your email address will not be published. Required fields are marked *