ਪੰਜਾਬ ਸਰਕਾਰ ਕਰੋਨਾ ਕਾਲ ਦੌਰਾਨ ਵੀ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ-ਜ਼ਿਲ੍ਹਾ ਰੋਜ਼ਗਾਰ ਅਫ਼ਸਰ

ਮੋਗਾ 8 ਸਤੰਬਰ (ਜਗਰਾਜ ਸਿੰਘ ਗਿੱਲ)

ਪੰਜਾਬ ਸਰਕਾਰ ਕੋਵਿਡ-19 ਦੀ ਔਖੀ ਘੜੀ ਵਿੱਚ ਵੀ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵਬਚਨਬੱਧ ਹੈ। ਪੰਜਾਬ ਸਰਕਾਰ ਵੱਲੋ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਸਮੁੱਚੇ ਪੰਜਾਬ ਵਿੱਚ ਮਿਤੀ 24 ਤੋਂ 30 ਸਤੰਬਰ 2020 ਤੱਕ ਰਾਜ ਪੱਧਰੀ ਰੋਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿੰਨ੍ਹਾਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨੋਜਵਾਨਾਂ ਨੂੰ ਸ਼ਾਮਿਲ ਕਰਵਾ ਕੇ ਨੌਕਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ।

ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਮੋਗਾ ਪਰਮਿੰਦਰ ਕੋਰ ਨੇ ਦੱਸਿਆ ਕਿ ਪਿਛਲੇ ਰੋਜ਼ਗਾਰ ਮੇਲਿਆ ਦੀ ਤਰ੍ਹਾ ਹੀ ਇਸ ਵਾਰ ਵੀ ਮੋਗਾ ਜ਼ਿਲ੍ਹਾ ਅੰਦਰ ਸੂਬਾ ਪੱਧਰੀ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। 26 ਅਤੇ 29 ਸਤੰਬਰ, 2020 ਨੂੰ ਸਰਕਾਰੀ ਆਈ.ਟੀ.ਆਈ ਮੋਗਾ, ਲੁਧਿਆਣਾ ਫਿਰੋਜ਼ਪੁਰ ਰੋਡ ਵਿੱਖੇ ਇਹ ਮੈਗਾ ਰੋਜ਼ਗਾਰ ਮੇਲੇ ਲਗਾਏ ਜਾਣਗੇ। ਇਹ ਮੇਲੇ ਸਰਕਾਰ ਦੀਆਂ ਕਰੋਨਾ ਮਹਾਮਾਰੀ ਨਾਲ ਸਬੰਧਤ ਹਦਾਇਤਾ ਨੂੰ ਧਿਆਨ ਵਿੱਚ ਰੱਖ ਕੇ ਲਗਾਏ ਜਾ ਰਹੇ ਹਨ ਜਿਸ ਵਿੱਚ ਸਮਾਜਿਕ ਦੂਰੀ, ਮਾਸਕ, ਸੈਨੇਟਾਇਜੇਸ਼ਨ ਦਾ ਪੂਰਾ ਧਿਆਨ ਰੱਖਿਆ ਜਾਵੇਗਾ।ਇਹਨਾਂ ਮੇਲਿਆ ਵਿੱਚ ਬਹੁਤ ਸਾਰੀਆ ਨਾਮੀ ਕੰਪਨੀਆਂ ਵੱਲੋ ਸਮੂਲੀਅਤ ਕੀਤੀ ਜਾ ਰਹੀ ਹੈ ਜੋ ਕਿ ਬੇਰੋਜ਼ਗਾਰ ਨੋਜਵਾਨਾ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਨੋਕਰੀਆ ਮੁਹੱਈਆ ਕਰਵਾਉਣਗੀਆਂ।

ਪਰਮਿੰਦਰ ਕੌਰ ਨੇ ਦੱਸਿਆ ਕਿ ਨੋਜ਼ਵਾਨਾਂ ਨੂੰ ਮੇਲੇ ਵਿੱਚ ਸ਼ਾਮਲ ਕਰਵਾਉਣ ਲਈ ਵਿਭਾਗ ਵੱਲੋ ਆਨ-ਲਾਈਨ ਰਜਿਸਟੇਸ਼ਨ ਸ਼ੁਰੂ ਕੀਤੀ ਜਾ ਚੁੱਕੀ ਹੈ,ਜੋ ਪ੍ਰਾਰਥੀ ਇਸ ਮੇਲੇ ਵਿੱਚ ਭਾਗ ਲੈਣਾ ਚਾਹੰਦੇ ਹਨ ਉਹ ਵਿਭਾਗ ਦੇ ਪੋਰਟਲ PGRKAM.Com ਤੇ ਆਪਣੇ ਆਪ ਨੂੰ ਰਜਿਸਟਰ ਕਰਨ।ਆਪਣਾ ਨਾਮ ਰਜਿਸਟਰ ਕਰਨ ਉਪਰੰਤ ਪ੍ਰਾਰਥੀਆਂ ਨੇ 6ਵਾਂ ਰਾਜ ਪੱਧਰੀ ਮੇੈਗਾ ਜਾਬ ਫੇਅਰ ਤੇ ਕਲਿਕ ਕਰਨਾ ਹੈ ਅਤੇ ਮੋਗਾ ਜ਼ਿਲ੍ਹਾ ਦੇ ਨਿਯੋਜਕਾਂ ਦੀਆਂ ਆਸਾਮੀਆਂ ਦੇ ਵਿਰੁੱਧ ਅਪਲਾਈ ਕਰਨਾ ਹੈ।ਅਪਲਾਈ ਕਰਨ ਤੋ ਬਾਅਦ ਬੇਰੋਜਗਾਰ ਪ੍ਰਾਰਥੀ ਇਹਨਾਂ ਕੋਲ ਆਪਣੀ ਇੰਟਰਵਿਊ ਦੇ ਸਕਣਗੇ।

ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਨੌਜਵਾਨ ਰੋਜ਼ਗਾਰ ਬਿਊਰੋ ਮੋਗਾ ਦੇ ਮੋਬਾਇਲ ਸਹਾਇਤਾ ਨੰਬਰ 62392-66860 ਤੇ ਸਪੰਰਕ ਕਰ ਸਕਦੇ ਹਨ।ਰੋਜ਼ਗਾਰ ਅਫਸਰ ਨ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ ਜ਼ਿਲ੍ਹਾ ਮੋਗਾ ਦੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਆਪਣੀ ਯੋਗਤਾ ਅਨੁਸਾਰ ਰੋਜ਼ਗਾਰ ਮੁਹੱਈਆ ਹੋ ਸਕੇ।

Leave a Reply

Your email address will not be published. Required fields are marked *