ਪੀਰ ਬਾਬਾ ਗਿਆਰਵੀਂ ਵਾਲਿਆਂ ਦਾ ਸਲਾਨਾ ਭੰਡਾਰਾ ਕਰਵਾਇਆ ਗਿਆ

ਨਿਹਾਲ ਸਿੰਘ ਵਾਲਾ 20 ਅਕਤੂਬਰ  ( ਮਿੰਟੂ ਖੁਰਮੀ) ਹਰ ਸਾਲ ਦੀ ਤਰ੍ਹਾ ਪਿੰਡ ਸਮਾਧ ਭਾਈ ਕੇ ਪੀਰ ਬਾਬਾ ਗਿਆਰਵੀਂ ਵਾਲੀ ਸਰਕਾਰ ਦਾ ਭੰਡਾਰਾ ਕਰਵਾਇਆ ਗਿਆ ਅਤੇ ਮਹਿਫਲ-ਏ ਕਵਾਲ ਦੇ ਪ੍ਰੋਗਰਾਮ ਵੀ ਕੀਤਾ ਜਿਸ ਵਿੱਚ ਆਸ ਪਾਸ ਦੀ ਸੰਗਤਾ ਨੇ ਵੱਧ ਚੜਕੇ ਸਮੂਲੀਅਤ ਕੀਤੀ ਇਸ ਮੌਕੇ ਜਾਣਕਾਰੀ ਦਿੰਦਿਆ ਗੱਦੀ ਨਸ਼ੀਨ ਬਾਬਾ ਅਜੈਬ ਖਾਨ ਜੀ ਨੇ ਦੱਸਿਆ ਕਵਾਲ ਐਂਡ ਪਾਰਟੀ ਸਾਜਨ ਅਲੀ ਮਲੇਰਕੋਟਲੇ ਵਾਲੇ ਅਤੇ ਉਹਨਾਂ ਦੇ ਸਾਥੀਆ ਨੇ ਕਵਾਲੀਆ ਸੁਣਾਕੇ ਦੂਰ-ਦੂਰ ਤੋਂ ਆਈਆ ਸੰਗਤਾ ਨੂੰ ਨਿਹਾਲ ਕੀਤਾ ਇਸ ਮੌਕੇ ਬਾਬਾ ਮੁਰਾਦ ਸ਼ਾਹ ਖੰਨਾ ਬਾਬਾ ਨਵਾਬ ਖਾਨ ਬੀਹਲਾ ਬਾਬਾ ਦਰਸ਼ਨ ਖਾਨ ਰਾਮਗੜ੍ਹ ਲਿਆਕਤ ਅਲੀ ਮੱਖਣ ਖਾਨ ਹੰਢਿਆਇਆ ਨੇ ਵਿਸੇਸ਼ ਤੌਰ ਤੇ ਸਿਰਕਤ ਕੀਤੀ ਅਤੇ ਲੰਗਰ ਅਤੁੱਟ ਵਰਤਾਇਆ ਗਿਆ।ਇਸ ਮੌਕੇ ਮੁੱਖ ਸੇਵਾਦਾਰ  ਗੁਰਦੇਵ ਸਿੰਘ ਜੀਵਨ ਸਿੰਘ ਮੋਗਾ ਲਖਵਿੰਦਰ ਸਿੰਘ ਸਲੀਣਾ ਲਖਵੀਰ ਸਿੰਘ ਬੱਗਰੀ ਜਗਰਾਜ ਸਿੰਘ ਮੀਨੀਆਂ ਇਕਬਾਲ ਖਾਨ ਸਾਂਦਲ ਖਾਨ ਸਤਪਾਲ ਸਿੰਘ ਗੁੁਰਜੰਟ ਸਿੰਘ ਤਰਾਬ ਅਲੀ ਬੁੁੱਗਰ ਖਾਨ ਸੁਖਮੰਦਰ ਸਿੰਘ ਸਮੇਤ ਹੋਰ ਵੀ ਸੇਵਾਦਾਰ ਹਾਜ਼ਰ ਸਨ ।

Leave a Reply

Your email address will not be published. Required fields are marked *