ਧਰਮਕੋਟ 8 ਫਰਵਰੀ (ਜਗਰਾਜ ਲੋਹਾਰਾ) ਪੰਜਾਬ ਸਰਕਾਰ ਲੋਕਾਂ ਦੀ ਸਿਹਤ ਨੂੰ ਲੈ ਕੇ ਬੜੀ ਸੰਜੀਦਗੀ ਨਾਲ ਚੱਲਦੀ ਹੈ ਇਸੇ ਹੀ ਕੜੀ ਤਹਿਤ ਪੰਜਾਬ ਸਰਕਾਰ ਵੱਲੋਂ ਟੀ ਬੀ ਦੇ ਮਰੀਜ਼ਾਂ ਨੂੰ ਲੱਭ ਲਈ ਐਕਟਿਵ ਕੇਸ ਫਾਈਡਿੰਗ ਪੰਦਰਵਾੜਾ ਸ਼ੁਰੂ ਕੀਤਾ ਗਿਆ ਹੈ ਡਾਕਟਰ ਹਰਵਿੰਦਰ ਪਾਲ ਸਿੰਘ ਸਿਵਲ ਸਰਜਨ ਮੋਗਾ ਜੀ ਦੇ ਹੁਕਮਾਂ ਸਦਕਾ ਅਤੇ ਡਾ ਇੰਦਰਵੀਰ ਸਿੰਘ ਗਿੱਲ ਜ਼ਿਲ੍ਹਾ ਟੀ ਬੀ ਅਫ਼ਸਰ ਜੀ ਦੀ ਯੋਗ ਅਗਵਾਈ ਹੇਠ ਅਤੇ ਡਾ ਰਾਕੇਸ਼ ਕੁਮਾਰ ਬਾਲੀ ਐਸ ਐਮ ਓ ਪੀ ਐਚ ਸੀ ਕੋਟ ਈਸੇ ਖਾਂ ਜੀ ਦੀ ਰਹਿਨੁਮਾਈ ਹੇਠ ਸਿਹਤ ਵਿਭਾਗ ਵੱਲੋਂ ਵੱਖਰੀ ਵੱਖਰੀਆਂ ਟੀਮਾਂ ਦਾ ਗਠਨ ਕੀਤਾ ਗਿਆ ਇਹ ਟੀਮਾਂ ਘਰ ਘਰ ਜਾ ਕੇ ਟੀ ਬੀ ਦੇ ਮਰੀਜ਼ਾਂ ਨੂੰ ਲੱਭਦੀਆਂ ਹਨ ਤਾਂ ਜੋ ਟੀ ਬੀ ਵਰਗੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ ਅਤੇ ਸਰਕਾਰ ਵੱਲੋਂ ਹੁਣ ਟੀ ਬੀ ਨੂੰ ਖਤਮ ਕੀਤਾ ਜਾ ਰਿਹਾ ਹੈ ਕਿਉਂਕਿ ਟੀ ਬੀ ਇੱਕ ਹੁਣ ਲਾ ਇਲਾਜ ਬਿਮਾਰੀ ਨਹੀਂ ਰਹੀ ਹੁਣ ਇਸ ਦਾ ਇਲਾਜ ਹੈ ਇ ਸਰਕਾਰ ਦੇ ਇਸ ਉਪਰਾਲੇ ਨਾਲ ਟੀਬੀ ਦਾ ਇਲਾਜ ਹੁਣ ਬਿਲਕੁਲ ਸਹੀ ਅਤੇ ਯੋਗ ਪ੍ਰਣਾਲੀ ਨਾਲ ਹੋ ਰਿਹਾ ਹੈ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਪਿੰਡ ਜਲਾਲਾਬਾਦ ਵਿਖੇ ਘਰ ਘਰ ਜਾ ਕੇ ਟੀ ਬੀ ਵਾਲੇ ਮਰੀਜ਼ਾਂ ਨੂੰ ਲੱਭਣ ਲਈ ਮੁਹਿਮ ਵਿੱਢੀ ਗਈ ਟੀਮ ਵਿੱਚ ਸ਼ਾਮਲ ਸ੍ਰੀ ਰਾਜ ਦਵਿੰਦਰ ਸਿੰਘ ਨੋਡਲ ਅਫ਼ਸਰ ਆਈ ਡੀਐੱਸਪੀ ਸ੍ਰੀ ਅਮਰ ਸਿੰਘ ਮੱਲ੍ਹੀ ਹੈਲਥ ਇੰਸਪੈਕਟਰ ਸ੍ਰੀ ਦਵਿੰਦਰ ਸਿੰਘ ਤੂਰ ਮਲਟੀ ਪਰਪਜ਼ ਵਰਕਰ ਅਤੇ ਮੈਡਮ ਸੁਜਾਤਾ ਮਲਟੀ ਪਰਪਰ ਵਰਕਰ ਫੀਮੇਲ ਸ਼ਾਮਲ ਸਨ ਇਸ ਟੀਮ ਨੇ ਘਰ ਘਰ ਜਾ ਕੇ ਲੋਕਾਂ ਨੂੰ ਟੀ ਬੀ ਦੀਆਂ ਲਾਮਤਾਂ ਬਾਰੇ ਪੁੱਛਿਆ ਅਤੇ ਜਿਨ੍ਹਾਂ ਨੂੰ ਪਿਛਲੇ ਦੋ ਹਫ਼ਤਿਆਂ ਤੋਂ ਖਾਂਸੀ ਆ ਰਹੀ ਸੀ ਉਨ੍ਹਾਂ ਮਰੀਜ਼ਾਂ ਦੇ ਬਲਗਮ ਦੇ ਸੈਂਪਲ ਵੀ ਇਕੱਤਰ ਕੀਤੇ ਗਏ ਇਸੇ ਤਰ੍ਹਾਂ ਪੂਰੇ ਬਲਾਕ ਵਿਚ ਵੱਖ ਵੱਖ ਟੀਮਾਂ ਗਠਨ ਕੀਤੀਆਂ ਗਈਆਂ ਹਨ ਜੋ ਘਰ ਘਰ ਜਾ ਕੇ ਟੀ ਬੀ ਦੇ ਮਰੀਜ਼ਾਂ ਦੀ ਭਾਲ ਕਰਦੀਆਂ ਹਨ ਅਤੇ ਉਨ੍ਹਾਂ ਦੇ ਸੈਂਪਲ ਇਕੱਤਰ ਕੀਤੇ ਜਾਂਦੇ ਹਨ ।
ਪਿੰਡ ਜਲਾਲਾਬਾਦ ਵਿਖੇ ਘਰ-ਘਰ ਜਾ ਕੇ ਟੀ ਬੀ ਵਾਲੇ ਮਰੀਜ਼ਾਂ ਨੂੰ ਲੱਭਣ ਲਈ ਮੁਹਿੰਮ ਵਿੱਢੀ ਗਈ















Leave a Reply