ਪਾਰਕ ਵਿੱਚ ਝੂਲਿਆਂ ਦੀ ਸੇਵਾ ਕਰਵਾਈ

ਕੋਟ ਈਸੇ ਖਾਂ(ਜਗਰਾਜ ਲੋਹਾਰਾ) ਪਿੰਡ ਲੁਹਾਰੇ ਦੇ ਗੁਰਦੁਆਰਾ ਧੰਨ ਧੰਨ ਬਾਬਾ ਨੰਦ ਸਿੰਘ ਜੀ ਵਿਖੇ ਚੱਲ ਰਹੀ ਪਾਰਕ ਦੀ ਸੇਵਾ ਜੋ ਕਿ ਪ੍ਰਬੰਧਕ ਕਮੇਟੀ ਦੇ ਉੱਦਮ ਸਦਕਾ ਅਤੇ ਪਿੰਡ ਦੀ ਪੰਚਾਇਤ ਤੇ ਪਿੰਡ ਦੀਆਂ ਸੰਗਤਾਂ ਵੱਲੋਂ ਚਲਾਈ ਜਾ ਰਹੀ ਹੈ।ਅੱਜ ਸੰਗਰਾਂਦ ਦੇ ਦਿਹਾੜੇ ਤੇ ਇਸ ਪਾਰਕ ਦੇ ਲਈ ਝੂਲਿਆਂ ਦੀ ਸੇਵਾ ਭਾਈ ਮਸਤਾਨ ਸਿੰਘ ਦੀ ਪੁੱਤਰੀ ਸੰਤੋਖ ਕੌਰ ਪਤਨੀ ਨਵਤੇਜ ਸਿੰਘ ਜਰਮਨ ਵਾਲਿਆਂ ਵੱਲੋਂ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਠੇਕੇਦਾਰ ਜਸਪਾਲ ਸਿੰਘ ਮਠਾੜੂ ਨੇ ਦੱਸਿਆ ਕਿ ਮਸਤਾਨ ਸਿੰਘ ਦੀ ਬੇਟੀ ਜੋ ਜਰਮਨ ਵਿੱਚ ਰਹਿੰਦੇ ਹਨ  ਇਸ ਤੋਂ ਪਹਿਲਾਂ ਵੀ ਪਿੰਡ ਵਿੱਚ ਭਲਾਈ ਦੇ ਕੰਮਾਂ ਲਈ ਵੱਧ-ਚੜ੍ਹ ਕੇ ਯੋਗਦਾਨ ਪਾਉਂਦੇ ਰਹਿੰਦੇ ਹਨ ।ਉਨ੍ਹਾਂ ਕਿਹਾ ਕਿ ਪਿੰਡ ਵਿਚ ਬਣ ਰਹੇ ਪਾਰਕ ਵਿੱਚ ਝੂਲਿਆਂ ਦੀ ਸੇਵਾ ਕਰਕੇ ਉਨ੍ਹਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਵਿਦੇਸ਼ੀ ਧਰਤੀ ਤੇ  ਰਹਿੰਦੇ ਹੋਏ ਵੀ ਪਿੰਡ ਨਾਲ ਜੁੜੇ ਹੋਏ ਹਨ ।ਇਸ ਤੋਂ ਇਲਾਵਾ ਪਾਰਕ ਦੀ ਸੇਵਾ ਵਿੱਚ ਹਿੱਸਾ ਪਾਉਣ ਵਾਲੇ

ਮਿਸਤਰੀ ਬਲਤੇਜ ਸਿੰਘ, ਗਿਆਨ ਸਿੰਘ ਕਨੇਡਾ, ਸੁਖਵੀਰ ਕੌਰ ਮਠਾੜੂ ਆਦਿ ਨੇ ਵੀ ਪਾਰਕ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ।

ਇਸ ਮੌਕੇ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਸੇਵਾ ਪਾਉਣ ਵਾਲੇ ਸਾਰੇ ਦਾਂਨੀ ਸੱਜਣਾਂ ਦਾ ਵਿਸ਼ੇਸ਼  ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਪ੍ਰਧਾਨ ਗੁਰਮੇਲ ਸਿੰਘ, ਜਗਤਾਰ ਸਿੰਘ ਨੈਸਲੇ, ਪ੍ਰੀਤਮ ਸਿੰਘ ਖਾਲਸਾ, ਜਸਵੰਤ ਸਿੰਘ ਨੈਸਲੇ, ,ਮੱਲ ਸਿੰਘ ਮੈਂਬਰ ਪੰਚਾਇਤ, ਦਰਸ਼ਨ ਸਿੰਘ ਫੋਜੀ,ਦੇਵ ਸਿੰਘ ਨੰਬਰਦਾਰ,ਜੀਤ ਸਿੰਘ,  ਗੁਰਦੁਆਰਾ ਦੇ ਸੇਵਾਦਾਰ ਸੁੱਖਪਾਲ ਸਿੰਘ,ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *