ਨਿਊ ਲੁੱਕ ਸੈਲੂਨ ਦਾ ਆਪ ਆਗੂ ਸੁਰਜੀਤ ਸਿੰਘ ਲੁਹਾਰਾ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ ਉਦਘਾਟਨ

ਮੋਗਾ 18 ਫਰਵਰੀ (ਜਸਵੀਰ ਪੜੈਣ/ਜਗਰਾਜ ਲੁਹਾਰਾ) ਅੱਜ ਪਿੰਡ ਲੁਹਾਰਾ ਵਿੱਚ ਨਿਊ ਲੁੱਕ ਸੈਲੂਨ ਦਾ ਉਦਘਾਟਨ ਆਪ ਆਗੂ ਸੁਰਜੀਤ ਸਿੰਘ ਲੁਹਾਰਾ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ । ਉਨ੍ਹਾਂ ਕਿਹਾ ਕਿ ਇਹ ਸੈਲੂਨ ਤੋਂ ਲੜਕੀਆਂ ਪਾਰਲਰ ਦਾ ਕੋਰਸ ਕਰਕੇ ਆਪਣਾ ਭਵਿੱਖ ਬਣਾ ਸਕਦੀਆਂ ਹਨ ਅਤੇ ਇਸ ਸਲੂਨ ਵਿੱਚ ਗ਼ਰੀਬ ਪਰਿਵਾਰ ਦੀਆਂ ਲੜਕੀਆਂ ਨੂੰ ਵਿਸ਼ੇਸ਼ ਛੋਟ ਦਿੱਤੀ ਜਾਵੇਗੀ । ਇਸ ਮੌਕੇ ਸਲੂਨ ਦੇ ਆਨਰ ਮੈਡਮ ਰਜਨੀ ਨੇ ਆਏ ਹੋਏ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਜੀ ਆਇਆਂ ਵੀ ਆਖਿਆ ਅਤੇ ਉਨ੍ਹਾਂ ਨੇ ਕਿਹਾ ਕਿ ਸਾਡੇ ਸਲੂਨ ਵਿੱਚ ਲੜਕੀਆਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਵੇਗੀ । ਜਿਸ ਤੋਂ ਉਹ ਆਪਣਾ ਭਵਿਖ ਬਣਾ ਸਕਦੀਆਂ ਹਨ ਅਤੇ ਆਪਣਾ ਕਾਰੋਬਾਰ ਆਪ ਚਲਾ ਸਕਣਗੀਆਂ । ਇਸ ਸਮੇਂ ਲਖਵਿੰਦਰ ਸਿੰਘ ਜੌਹਲ ਜਸਵੀਰ ਸਿੰਘ ਮੈਂਬਰ ਬਲਦੇਵ ਸਿੰਘ ਲੁਹਾਰਾ ਗੁਰਮੇਲ ਸਿੰਘ ਦਰਸ਼ਨ ਸਿੰਘ ਜੱਸਾ ਡਾਕਟਰ ਤੋਂ ਇਲਾਵਾ ਪਿੰਡ ਦੀਆਂ ਔਰਤਾਂ ਵੀ ਭਾਰੀ ਘੱਟ ਸ਼ਾਮਲ ਸਨ ।

Leave a Reply

Your email address will not be published. Required fields are marked *