ਨਵੀਆਂ ਵੋਟਾਂ ਬਣਾਉਣ/ਦਰੁਸਤ ਕਰਵਾਉਣ ਲਈ ਲੱਗੇ ਸਪੈਸ਼ਲ ਕੈਂਪਾਂ ਦਾ ਲੋਕਾਂ ਨੇ ਲਿਆ ਭਰਪੂਰ ਲਾਹਾ/ਸਰਬਜੀਤ ਕੌਰ ਮਾਹਲਾ

ਮੋਗਾ 7 ਦਸੰਬਰ (ਜਗਰਾਜ ਸਿੰਘ ਗਿੱਲ)

ਭਾਰਤ ਚੋਣ ਕਮਿਸ਼ਨ ਵੱਲੋ ਯੋਗਤਾ ਮਿਤੀ 01-01-2021 ਦੇ ਅਧਾਰ ਤੇ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੇ ਪ੍ਰੋਗਰਾਮ ਸਬੰਧੀ ਵਿਸ਼ੇਸ਼ ਕੈਂਪ ਸਾਰੇ ਮੋਗੇ ਦੇ ਪੋਲਿੰਗ ਸਟੇਸ਼ਨਾਂ ਤੇ ਲਗਾਏ ਗਏ! ਜਿਸ ਤਹਿਤ ਬੂਥ ਨੰ: 122,123( ITI Moga) ਤੇ ਬੀ.ਐਲ.ਓਜ਼ ਸ.ਗੁਰਮੀਤ ਸਿੰਘ, ਸ.ਹਰਵਿੰਦਰ ਸਿੰਘ ਜੀ ਤੇ ਨਾਲ ਮੈਡਮ ਮਾਹਲਾ ਨੇ ਡਿਊਟੀ ਨਿਭਾਈ

ਮੈਡਮ ਮਾਹਲਾ ਨੇ ਕਿਹਾ ਕਿ ਜਿੰਨ੍ਹਾਂ ਨਾਗਰਿਕਾਂ ਦੀ ਉਮਰ ਮਿਤੀ 1 ਜਨਵਰੀ, 2021 ਨੂੰ 18 ਸਾਲ ਜਾਂ ਇਸ ਤੋਂ ਵੱਧ ਸੀ ਅਤੇ ਉਨ੍ਹਾਂ ਦੀ ਵੋਟ ਨਹੀਂ ਬਣੀ ਸੀ ਉਹਨਾਂ ਆਪਣੀ ਵੋਟ ਅਪਲਾਈ ਕਰਵਾੲਈ! ਇਸ ਤੋਂ ਇਲਾਵਾ ਉਨ੍ਹਾਂ ਅਪੀਲ ਕੀਤੀ ਕਿ ਜਿੰਨਾਂ ਵੀ ਯੋਗ ਉਮੀਦਵਾਰਾਂ ਦੀ ਵੋਟ ਨਹੀਂ ਬਣੀ ਉਹ 15 ਦਸੰਬਰ, 2020 ਤੱਕ ਆਪਣੀ ਵੋਟ ਬਣਾ ਸਕਦੇ ਹਨ ਜਾਂ 15 ਦਸੰਬਰ, 2020 ਤੱਕ ਕਿਸੇ ਵੀ ਕੰਮ ਕਾਜ ਵਾਲੇ ਦਿਨ ਸਬੰਧਤ ਚੋਣਕਾਰ ਰਜਿਸਟਰੇਸ਼ਨ ਦੇ ਦਫਤਰ ਦੇ ਵਿੱਚ ਜਾ ਕੇ ਆਪਣੀ ਨਵੀਂ ਵੋਟ ਦਾ ਫਾਰਮ ਭਰਕੇ ਦੇ ਸਕਦੇ ਹਨ।ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ www.nvsp.in ‘ਤੇ ਵੋਟ ਬਣਾਉਣ ਜਾਂ ਦਰੁਸਤੀ ਸਬੰਧੀ ਆਨਲਾਈ ਫਾਰਮ ਵੀ ਭਰੇ ਜਾ ਸਕਦੇ ਹਨ, ਫਿਰ ਵੀ ਕਿਸੇ ਕਿਸਮ ਦੀ ਪਰੇਸ਼ਾਨੀ ਆਉਂਦੀ ਹੈ ਤਾਂ 1950 ਟੋਲ ਫ੍ਰੀ ਨੰਬਰ ਤੇ ਮੁਫਤ ਕਾਲ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜਾਂ ਸਬੰਧਤ ਬੂਥ ਲੈਵਲ ਅਫਸਰ ਪਾਸ ਵੋਟ ਸਬੰਧੀ ਆਪਣਾ ਕੋੲੀ ਵੀ ਕੰਮ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਵੀਂ ਵੋਟ ਬਣਾਉਣ ਲਈ ਫਾਰਮਨੰ.6, ਵੋਟ ਕਟਵਾਉਣ ਲਈ ਫਾਰਮਨੰ.7, ਕਿਸੇ ਕਿਸਮ ਦੀ ਸੋਧ ਕਰਵਾਉਣ ਲਈ ਫਾਰਮਨੰ.8 ਅਤੇ ਇੱਕ ਪੋਲਿੰਗ ਸਟੇਸ਼ਨ ਤੋਂ ਦੂਸਰੇ ਪੋਲਿੰਗ ਸਟੇਸ਼ਨ ਵਿੱਚ ਵੋਟ ਟਰਾਂਸਫਰ ਕਰਨ ਲਈ ਫਾਰਮ ਨੰ.8 ਏ ਭਰਿਆ ਜਾ ਸਕਦਾ ਹੈ।

Leave a Reply

Your email address will not be published. Required fields are marked *