ਨਰਿੰਦਰ ਮੋਦੀ ਅਤੇ ਯੂ ਪੀ ਸਰਕਾਰ ਦੇ ਪੁੱਤਲੇ ਫੂਕੇ ਗਏ

ਧਰਮਕੋਟ

/ਜਗਰਾਜ ਸਿੰਘ ਗਿੱਲ, ਰਿੱਕੀ ਕੈਲਵੀ/

ਅੱਜ ਧਰਮਕੋਟ ਵਿਖੇ ਵਾਲਮੀਕੀ ਭਾਈਚਾਰੇ ਅਤੇ ਸਫਾਈ ਕਰਮਚਾਰੀਆਂ ਅਤੇ ਸ਼ਹਿਰ ਦੀਆਂ ਸਮੁੱਚੀਆਂ ਜਥੇਬੰਦੀਆਂ ਵੱਲੋਂ ਮਨੀਸ਼ਾ ਨਾਲ ਹੋਈ ਦਰਿੰਦਗੀ ਦੇ ਇਨਸਾਫ ਲਈ ਰੋਸ ਮਾਰਚ ਕੱਢਿਆ ਗਿਆ ਇਹ ਰੋਸ ਮਾਰਚ ਸ਼ਹਿਰ ਦੇ ਵੱਖ ਵੱਖ ਚੌਕਾਂ ਵਿੱਚ ਕੱਢਿਆ ਗਿਆ ਇਸ ਸਮੇਂ ਵੱਖ ਵੱਖ ਬੁਲਾਰਿਆਂ ਵੱਲੋਂ ਚੌਂਕਾਂ ਦੇ ਵਿੱਚ ਮੋਦੀ ਸਰਕਾਰ ਅਤੇ ਯੂਪੀ ਸਰਕਾਰ ਨੂੰ ਲਾਹਨਤਾਂ ਪਾਈਆਂ ਗਈਆਂ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਪੁਤਲੇ ਫੂਕੇ ਗਏ ਯੋਗੀ ਸਰਕਾਰ ਵੱਲੋਂ ਸ਼ਰੇਆਮ ਬਲਾਤਕਾਰੀਆਂ ਦੀ ਮਦਦ ਕੀਤੀ ਜਾ ਰਹੀ ਹੈ ਜੋ ਬਹੁਤ ਨਿੰਦਣਯੋਗ ਹੈ ਭਾਜਪਾ ਹਕੂਮਤ ਬਲਾਤਕਾਰੀਆਂ ਨੂੰ ਸ਼ਹਿ ਦੇ ਰਹੀ ਹੈ ਹਿੰਦੂਤਵ ਏਜੰਡਾ ਲਾਗੂ ਕਰ ਰਹੀ ਹੈ ਆਪਣੇ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਲਈ ਸਾਰੇ ਸਾਰਿਆਂ ਨੂੰ ਇਕਜੁੱਟ ਹੋਣਾ ਪਵੇਗਾ ਇਨਸਾਫ਼ ਦੀ ਮੰਗ ਕੀਤੀ ਗਈ ਅਜਿਹੀਆਂ ਘਟਨਾਵਾਂ ਸਾਡੇ ਸਮਾਜ ਤੇ ਕਲੰਕ ਹਨ ਅਤੇ ਇਸਦੀ ਸਜ਼ਾ ਫਾਂਸੀ ਹੋਣੀ ਚਾਹੀਦੀ ਹੈ ਜਦੋਂ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਜਾਂਦੀ ਉਸ ਟਾਈਮ ਤੱਕ ਇਹ ਧਰਨੇ ਲਗਾਤਾਰ ਜਾਰੀ ਰਹਿਣਗੇ ਇਸ ਮੌਕੇ ਵਾਲਮੀਕੀ ਭਾਈਚਾਰੇ ਦੇ ਨਾਲ ਨਗਰ ਕੌਾਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਸੁਖਦੇਵ ਸਿੰਘ ਸ਼ੇਰਾ ਬਲਵਿੰਦਰ ਧਾਲੀਵਾਲ ਕ੍ਰਿਸ਼ਨ ਹਾਂਸ ਗੁਰਮੀਤ ਮਖੀਜਾ ਕਮਲੇਸ਼ ਪ੍ਰੋ ਜਵਾਲਾ ਅੰਗਰੇਜ਼ ਜਲਾਲਾਬਾਦ ਅਮਰਜੀਤ ਸਿੰਘ ਕਾਕਾ ਨੂਰ ਗੁਰਮੇਲ ਸਿੰਘ ਘਾਰੂ ਜਗਤਾਰ ਸਿੰਘ ਨਿਰਭੈ ਸਿੰਘ ਭਿੰਡਰ ਅਮਰਜੀਤ ਸਿੰਘ ਦੌਲੇਵਾਲੀਆ ਬਲਜੀਤ ਸਿੰਘ ਸ਼ਿਵ ਧਾਲੀਵਾਲ ਸੁਖਵਿੰਦਰ ਸਿੰਘ ਮੰਦਰ ਦਰਸ਼ਨ ਸਿੰਘ ਬਾਬਾ ਆਦਿ ਹੋਰ ਵੀ ਹਾਜ਼ਰ ਸਨ

Leave a Reply

Your email address will not be published. Required fields are marked *