ਧਰਮਕੋਟ ਤੋਂ ਵੱਡੀ ਗਿਣਤੀ ਵਿਚ ਲੋਕ ਪਹੁੰਚਣਗੇ ਕਿਸਾਨ ਮਹਾਂ ਸੰਮੇਲਨ ਚ/ਕੌਛੜ

ਧਰਮਕੋਟ 13 ਮਾਰਚ /ਰਿੱਕੀ ਕੈਲਵੀ

ਹਲਕਾ ਧਰਮਕੋਟ ਦੇ ਪਿੰਡਾਂ ਵਿੱਚ ਕਿਸਾਨ ਮਹਾਂ ਪੰਚਾਇਤ ਦੇ ਸਬੰਧ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ । ਲੋਕ ਹੋ ਰਹੇ 21 ਤਰੀਕ ਦੇ ਮਹਾਂ ਸੰਮੇਲਨ ਵਿੱਚ ਆਪ ਮੁਹਾਰੇ ਬਾਘਾਪੁਰਾਣਾ ਵਿਖੇ ਪਹੁੰਚਣਗੇ । ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਆਮ ਆਦਮੀ ਪਾਰਟੀ ਹਲਕਾ ਧਰਮਕੋਟ ਦੇ ਸੀਨੀਅਰ ਆਗੂ ਸੰਜੀਵ ਕੋਛੜ ਨੇ ਇੱਕ ਮੀਟਿੰਗ ਦੌਰਾਨ ਕੀਤਾ । ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ਕਿ ਬਾਘਾਪੁਰਾਣਾ ਵਿਚ ਕੀਤੇ ਜਾ ਰਹੇ ਮਹਾ ਸਮੇਲਨ ਦਾ ਮਕਸਦ ਸਿਰਫ  ਕਿਸਾਨਾਂ ਦੇ ਹਿੱਤਾਂ ਲਈ ਅਤੇ ਆਪਣੇ ਹੱਕ ਲੈਣ ਲਈ ਕੀਤਾ ਜਾ ਰਿਹਾ ਹੈ । ਅਤੇ ਉਨ੍ਹਾਂ ਕਿਹਾ ਕਿ 21 ਤਰੀਕ ਉਹ ਨੂੰ ਵੱਡੇ ਕਾਫਲੇ ਨਾਲ ਬਾਘਾਪੁਰਾਣਾ ਦੇ ਮਹਾਂ ਸੰਮੇਲਨ ਵਿਚ ਪਹੁੰਚਣਗੇ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ 21 ਤਰੀਕ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚ ਰਹੇ ਹਨ ਉਨ੍ਹਾਂ ਦੇ ਵਿਚਾਰ ਸੁਣਨ ਲਈ ਜ਼ਰੂਰ ਪਹੁੰਚਣ । ਇਸ ਤੋਂ ਇਲਾਵਾ ਹਲਕਾ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਵੀ ਪਹੁੰਚ ਰਹੇ ਹਨ  । ਇਸ ਮੌਕੇ ਉਹਨਾਂ ਨਾਲ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਲੋਹਾਰਾ, ਪਵਨ ਰੈਲੀਆਂ , ਗੁਰਪ੍ਰੀਤ ਸਿੱਧੂ ਐਮ ਸੀ ਬਲਦੇਵ ਬਲਖੰਡੀ ਰਾਜਾ ਮਾਨ ,ਬਲਬੀਰ ਪਾਂਧੀ ਬਾਬਾ ਲਖਵਿੰਦਰ ਜਰਨੈਲ ਸਿੰਘ ਕਿਰਨ ਸਹੋਤਾ ਲਖਵਿੰਦਰ ਰਾਜਪੂਤ ਅਜੇ ਸ਼ਰਮਾ ਸਿਮਰਨ ਜੀਤ ਕੌਰ ਇਕੱਤਰ ਸਿੰਘ ਰੰਜੀਤ ਖੋਸਾ ਕੇਵਲ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *