ਦੂਰਦਰਸ਼ਨ ਦੇ ਪ੍ਰਾਇਮਰੀ ਸਿੱਖਿਆ ਪ੍ਰਸਾਰਣ ਨੂੰ ਬੱਚਿਆਂ ਤੱਕ ਲਿਖਤੀ ਭੇਜਣ ਦਾ 8ਮੈਂਬਰੀ ਈ ਟੀ ਟੀ ਅਧਿਆਪਕਾਂ ਵੱਲ੍ਹੋਂ ਨਿਵੇਕਲਾ ਕਾਰਜ

ਪਟਿਆਲਾ (ਗੁਰਪ੍ਰੀਤ ਥਿੰਦ ) : ਕਰੋਨਾ ਵਾਇਰਸ ਦੀ ਔਖੀ ਘੜੀ ਦੌਰਾਨ ਸਿੱਖਿਆ ਵਿਭਾਗ ਵੱਲ੍ਹੋਂ ਦੂਰਦਰਸ਼ਨ ਦੇ ਡੀ ਡੀ ਪੰਜਾਬੀ ਚੈੱਨਲ ਰਾਹੀਂ ਪ੍ਰਸਾਰਿਤ ਹੋ ਰਹੇ ਸਿੱਖਿਆ ਪ੍ਰੋਗਰਾਮਾਂ ਨੂੰ ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀਆਂ ਤੱਕ ਲਿਖਤੀ ਰੂਪ ਵਿੱਚ ਲਿਜਾਣ ਲਈ ਪਟਿਆਲਾ, ਸੰਗਰੂਰ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਈ.ਟੀ.ਟੀ. ਅਧਿਆਪਕਾਂ ਦੀ ਇੱਕ 8 ਮੈਂਬਰੀ ਉਤਸ਼ਾਹੀ ਟੀਮ ਵੱਲ੍ਹੋਂ ਨਿਵੇਕਲਾ ਉਪਰਾਲਾ ਪਿਛਲੇ ਢਾਈ ਮਹੀਨਿਆਂ ਤੋਂ ਨਿਰੰਤਰ ਕੀਤਾ ਜਾ ਰਿਹਾ ਹੈ, ਜੋ ਬੱਚਿਆਂ ਲਈ ਵਰਦਾਨ ਸਿੱਧ ਹੋ ਰਿਹਾ ਹੈ।
ਮੀਡੀਆ ਕੋਆਰਡੀਨੇਟਰ ਗੁਰਪ੍ਰੀਤ ਥਿੰਦ ਨੇ ਦੱਸਿਆ ਕਿ ਇਸ ਟੀਮ ਮੈਂਬਰਾਂ ਵੱਲ੍ਹੋਂ 25,30 ਪੰਨਿਆਂ ਦੀ ਅੰਗਰੇਜ਼ੀ ਅਤੇ ਪੰਜਾਬੀ ਮੀਡੀਅਮ ਚ ਹਰ ਰੋਜ਼ ਤਿਆਰ ਕੀਤੀ ਜਾਂਦੀ ਇਹ ਸਕ੍ਰਿਪਟ ਦੂਰਦਰਸ਼ਨ ਤੇ ਟੈਲੀਕਾਸਟ ਹੋਏ ਪ੍ਰਾਇਮਰੀ ਕਲਾਸਾਂ ਤੀਸਰੀ ਤੋਂ ਪੰਜਵੀਂ ਦੇ ਸਿੱਖਿਆ ਪ੍ਰੋਗਰਾਮਾਂ ਅਧਾਰਿਤ ਤਿਆਰ ਕੀਤੀ ਜਾਂਦੀ ਹੈ, ਜੋ ਉਨ੍ਹਾਂ ਲਈ ਵਰਦਾਨ ਸਿੱਧ ਹੋ ਰਹੀ ਹੈ, ਕਿਉਂਕਿ ਛੋਟੇ ਬੱਚੇ ਕਈ ਵਾਰ ਕਿਸੇ ਕਾਰਨ ਟੀ.ਵੀ. ਪ੍ਰਸਾਰਣ ਨਹੀ ਦੇਖ ਪਾਉਂਦੇ ਜਾਂ ਪੂਰਨ ਰੂਪ ਸਮਝਣ ਤੋਂ ਕੋਈ ਕਮੀ ਰਹਿ ਜਾਂਦੀ ਹੈ , ਤਾਂ ਇਸ ਮੌਕੇ ਉਹ ਇਸ ਮਟੀਰੀਅਲ ਤੋਂ ਖੂਬ ਲਾਹਾ ਖੱਟਦੇ ਹਨ। ਇਸ ਟੀਮ ਦੇ ਮੈਂਬਰਾਂ ਵੱਲ੍ਹੋਂ ਅਪਣੇ ਸਕੂਲ ਦੀ ਅਪਣੀ ਕਲਾਸ ਦੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਤੋਂ ਇਲਾਵਾ ਇਹ ਵੱਖਰੇ ਰੂਪ ਵਿੱਚ ਇਕ ਮਿਸ਼ਨ ਦੇ ਰੂਪ ਵਿੱਚ ਕੰਮ ਕੀਤਾ ਜਾ ਰਿਹਾ ਹੈ।
ਟੀਮ ਦੇ ਮੈਂਬਰ ਵਿਸ਼ਾਲ ਗੋਇਲ ਈ.ਟੀ.ਟੀ. ਅਧਿਆਪਕ ਸਪ੍ਰਸ ਕਛਵੀ, ਜ਼ਿਲ੍ਹਾ ਪਟਿਆਲਾ ਨੇ ਦੱਸਿਆ ਕਿ ਦੂਰਦਰਸ਼ਨ ਪੰਜਾਬੀ ਤੇ ਜੋ ਪ੍ਰਾਇਮਰੀ ਵਰਗ ਦਾ ਕੰਮ, ਵਿਸ਼ਾ ਮਾਹਿਰਾਂ ਦੁਆਰਾ ਸਵੇਰੇ 9 ਵਜੇ ਤੋਂ ਸ਼ੁਰੂ ਕੀਤਾ ਜਾਂਦਾ ਹੈ, ਉਸ ਕੰਮ ਨੂੰ ਸਾਡੀ ਟੀਮ ਵੱਲੋਂ ਲਿਖਤੀ ਸਕ੍ਰਿਪਟ ਤਿਆਰ ਕਰਕੇ ਸੂਬੇ ਭਰ ਦੇ ਸਾਰੇ ਹੀ ਸਕੂਲਾਂ ਦੇ ਵਿਦਿਆਰਥੀਆਂ ਤੱਕ ਵੱਖ ਵੱਖ ਵੱਟਸਐਪ ਗਰੁੱਪਾਂ , ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਪਹੁੰਚਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇੱਕ ਹਜ਼ਾਰ ਦੇ ਕਰੀਬ ਅਧਿਆਪਕ ਇਸ ਕੰਮ ਨਾਲ ਸਿੱਧੇ ਤੌਰ ਤੇ ਸਾਡੀ ਟੀਮ ਵੱਲੋਂ ਚਲਾਏ ਜਾ ਰਹੇ ਚਾਰ ਵਟਸਐੱਪ ਗਰੁੱਪਾਂ ਵਿੱਚ ਸ਼ਾਮਿਲ ਹਨ, ਇਸ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ‘ਚ ਜਿੰਨੇ ਵੀ ਅਧਿਆਪਕਾਂ ਦੇ ਗਰੁੱਪ ਬਣੇ ਹੋਏ ਨੇ , ਉਨ੍ਹਾਂ ਵਿੱਚ ਵੀ ਇਹ ਕੰਮ ਰੋਜ਼ਾਨਾ ਭੇਜਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਟੀਮ ਵਿੱਚ ਸ਼ਾਮਿਲ ਗੁਰਵਿੰਦਰ ਸਿੰਘ ਸੰਗਰੂਰ ਪੰਜਾਬੀ ਦੀ ਸਕ੍ਰਿਪਟ ਤਿਆਰ ਕਰਦੇ ਹਨ, ਮੈਡਮ ਕਿਰਨ ਹੁਸ਼ਿਆਰਪੁਰ ਅੰਗਰੇਜੀ ਦੀ ਸੁੰਦਰ ਲਿਖਾਈ ਦੇ ਮਾਹਿਰ ਹੋਣ ਦੇ ਨਾਲ਼ ਆਪਣੇ ਕੰਮ ਵਿੱਚ ਕਲਾ ਦਾ ਪ੍ਰਯੋਗ ਕਰਕੇ ਸਕ੍ਰਿਪਟ ਨੂੰ ਹੋਰ ਸ਼ਾਨਦਾਰ ਬਣਾਉਂਦੇ ਹਨ।ਨਵਨੀਤ ਕੌਰ ਈਸ਼ਰਹੇੜੀ, ਗਣਿਤ ਵਿਸ਼ੇ ਦੀ ਪੰਜਾਬੀ ਮਾਧਿਅਮ ਦੀ ਸਕ੍ਰਿਪਟ ਤਿਆਰ ਕਰਦੇ ਹਨ। ਬੰਧਨਾ ਸਿੰਗਲਾ, ਕਛਵਾ ਵਾਤਾਵਰਨ ਵਿਸ਼ੇ ਦੀਆਂ ਸਾਰੀ ਜਮਾਤਾਂ ਦੀ ਪੰਜਾਬੀ ਮਾਧਿਅਮ ਵਿੱਚ ਸਕ੍ਰਿਪਟ ਤਿਆਰ ਕਰਦੇ ਹਨ।ਨਵਦੀਪ ਕੌਰ ਕੁਲੇਮਾਜਰਾ, ਗਣਿਤ ਦੀ ਸਾਰੀ ਜਮਾਤਾਂ ਦੀ ਅੰਗਰੇਜੀ ਵਿੱਚ ਸਕ੍ਰਿਪਟ ਤਿਆਰ ਕਰਦੇ ਹਨ। ਸੁਖਦਾ ਸ਼ਰਮਾ ਅਕਬਰਪੁਰ ਅਫ਼ਗਾਨਾ, ਸਾਰੀ ਜਮਾਤਾਂ ਦੇ ਵਾਤਾਵਰਨ ਵਿਸ਼ੇ ਦੇ ਕਰਵਾਏ ਗਏ ਕੰਮ ਦੀ ਅੰਗਰੇਜ਼ੀ ਵਿੱਚ ਸਕ੍ਰਿਪਟ ਤਿਆਰ ਕਰਦੇ ਹਨ, ਹਿੰਦੀ ਦਾ ਕੰਮ ਹਿਮਾਂਸ਼ੂ ਵੱਲੋੰ ਤਿਆਰ ਕੀਤਾ ਜਾਂਦਾ ਹੈ ਤੇ ਸਾਰੇ ਅਧਿਆਪਕਾਂ ਤੋਂ ਕੰਮ ਪ੍ਰਾਪਤ ਕਰਕੇ ਉਸ ਕੰਮ ਨੂੰ ਚੰਗੀ ਤਰ੍ਹਾਂ ਘੋਖ ਕੇ ਉਸ ਵਿੱਚ ਐਡਿਟੀਂਗ ਦਾ ਸਾਰਾ ਕੰਮ ਕਰਕੇ ਸ਼੍ਰੀਮਾਨ ਵਿਸ਼ਾਲ ਵੱਲੋਂ ਉਸਨੂੰ ਫਾਈਨਲ ਰੂਪ ਦਿੱਤਾ ਜਾਂਦਾ ਹੈ


ਅਤੇ ਪੰਜਾਬ ਭਰ ਦੇ ਵੱਖ ਵੱਖ ਜਿਲ੍ਹਿਆਂ ਦੇ ਇੱਕ ਹਜ਼ਾਰ ਤੋਂ ਵੀ ਉੱਪਰ ਅਧਿਆਪਕਾਂ ਤੱਕ ਰੋਜ਼ਾਨਾ ਪਹੁੰਚਾਇਆ ਜਾਂਦਾ ਹੈ।
ਇਸ ਮੌਕੇ ਤੇ ਇਹਨਾਂ ਅਧਿਆਪਕਾਂ ਦੀ ਇਸ ਨਿਵੇਕਲੀ ਪਹਿਲ ਨੂੰ ਡਾ. ਦਵਿੰਦਰ ਬੋਹਾ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਇੰਜ. ਅਮਰਜੀਤ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ(ਐ. ਸਿੱ.)ਪਟਿਆਲਾ, ਗੁਰਪ੍ਰੀਤ ਸਿੰਘ ਬੀ.ਪੀ.ਈ.ਓ. ਦੇਵੀਗੜ੍ਹ, ਨੀਰੂ ਬਾਲਾ ਬੀ.ਪੀ.ਈ.ਓ. ਭੁਨਰਹੇੜੀ2, ਰਾਜਵੰਤ ਸਿੰਘ ਜਿਲ੍ਹਾ ਕੋਆਰਡੀਨੇਟਰ ਪਟਿਆਲਾ, ਬਲਾਕ ਮਾਸਟਰ ਟ੍ਰੇਨਰ ਨਵਦੀਪ ਸ਼ਰਮਾ, ਨਰਿੰਦਰ ਸਿੰਘ, ਕਲੱਸਟਰ ਮਾਸਟਰ ਟ੍ਰੇਨਰ ਰਾਇ ਸਾਹਿਬ, ਬਲਜਿੰਦਰ ਸਿੰਘ, ਭਾਵਨਾ ਸ਼ਰਮਾ, ਜਤਿੰਦਰ ਸਿੰਘ, ਲਖਵਿੰਦਰ ਸਿੰਘ ਜਿਲ੍ਹਾ ਕੋ. ਸਮਾਰਟ ਸਕੂਲ, ਦੀਪਕ ਵਰਮਾ ਸੋਸ਼ਲ ਮੀਡੀਆ ਕੋ. ਤੋਂ ਇਲਾਵਾ ਪੂਰੇ ਪੰਜਾਬ ਦੇ ਸਮੂਹ ਅਧਿਆਪਕਾਂ ਵੱਲੋਂ ਇਸ ਨਿਵੇਕਲੀ ਪਹਿਲਕਦਮੀ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *