ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਵਰਲਡ ਕੈਂਸਰ ਕੇਅਰ ਸੰਸਥਾ ਦੇ ਸਹਿਯੋਗ ਨਾਲ ਜੁਡੀਸ਼ੀਅਲ ਕੋਰਟਸ ਕੰਪਲੈਕਸ ਮੋਗਾ ਵਿਖੇ ਫਰੀ ਕੈਂਸਰ ਚੈੱਕ ਅੱਪ ਕੈਂਪ ਲਗਾਇਆ

ਮੋਗਾ 6 ਦਸੰਬਰ ਜਗਰਾਜ ਸਿੰਘ ਗਿੱਲ 

ਨਾਲਸਾ ਅਤੇ ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ. ਐੱਸ ਨਗਰ ਦੇ ਹੁਕਮਾਂ ਅਨੁਸਾਰ ਅਤੇ ਮਿਸ ਨੀਲਮ ਅਰੋੜਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਮੋਗਾ ਦੀ ਅਗਵਾਈ ਅਤੇ ਮਾਰਗ ਦਰਸ਼ਨ ਹੇਠ ਜਿਲਾ ਕੋਰਟਸ ਕੰਪਲੈਕਸ ਮੋਗਾ ਵਿਖੇ ਵਰਡਲ ਕੈਂਸਰ ਕੇਅਰ ਸੰਸਥਾ ਦੇ ਸਹਿਯੋਗ ਨਾਲ ਕੈਂਸਰ ਬਾਰੇ ਜਾਗਰੂਕਤਾ ਅਤੇ ਲੀਗਲ ਜਾਗਰੂਕਤਾ ਕੈਂਪ ਲਗਾਇਆ ਗਿਆ।

ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਦੇ ਚੇਅਰਮੈਨ ਸ਼੍ਰੀਮਤੀ ਨੀਲਮ ਅਰੋੜਾ, ਜਿਲਾ ਤੇ ਸੈਸ਼ਨ ਜੱਜ ਮੋਗਾ ਵੱਲੋਂ ਦੱਸਿਆ ਗਿਆ ਕਿ ਕੈਂਸਰ ਲਾਇਲਾਜ ਨਹੀਂ ਹੈ ਪਰ ਇਸਦਾ ਇਲਾਜ ਤਾਂ ਹੀ ਸੰਭਵ ਹੈ ਜੇ ਸਮੇਂ ਰਹਿਦੇ ਇਸ ਸਬੰਧੀ ਜਾਂਚ ਕਰਵਾ ਲਈ ਜਾਵੇ, ਖਾਸ ਤੌਰ ਤੇ ਔਰਤਾਂ ਦੇ ਰੋਗਾਂ ਦੇ ਮਾਹਿਰ, ਇਨ੍ਹਾਂ ਟੈਸਟਾਂ ਰਾਹੀਂ ਜਾਨਲੇਵਾ ਕੈਂਸਰ ਨੂੰ ਵਧੇਰੇ ਫੈਲਣ ਤੋਂ ਰੋਕ ਸਕਦੇ ਹਾਂ। ਉਹਨਾਂ ਜ਼ੁਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਵਰਲਡ ਕੇਅਰ ਸੰਸਥਾ ਦੇ ਸਹਿਯੋਗ ਨਾਲ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਲਾਏ ਗਏ ਮੈਡੀਕਲ ਕੈਂਪ ਦੀ ਸਰਾਹਨਾ ਕੀਤੀ। ਇਸ ਮੌਕੇ ਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਨੈਸ਼ਨਲ ਲੀਗਲ ਸਰਵਿਸਜ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚਲਾਈਆਂ ਜਾਂਦੀਆਂ ਵੱਖੋ ਵੱਖਰੀਆਂ ਸਕੀਮਾਂ ਜਿਸ ਰਾਹੀਂ ਲੋੜਵੰਦਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ। ਇਹਨਾਂ ਸਕੀਮਾਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਮੈਡੀਕਲ ਕੈਂਪ ਦੇ ਨਾਲ-ਨਾਲ ਲੋਕਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾ ਬਾਰੇ ਜਿਸ ਰਾਹੀਂ ਉਹ ਪੈਨਲ ਵਕੀਲ ਅਤੇ ਲੀਗਲ ਏਡ ਡਿਫੇਂਸ ਕਾਉਂਸਲ ਦੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਕੈਂਪ ਵਿੱਚ ਜਿਲਾ ਕਚਿਹਰੀ ਮੋਗਾ ਦੇ ਜੱਜ ਸਾਹਿਬਾਨ, ਕਰਮਚਾਰੀਆਂ, ਵਕੀਲ ਸਾਹਿਬਾਨ ਅਤੇ ਸਰਕਾਰੀ ਵਕੀਲ ਸਾਹਿਬਾਨ, ਅਤੇ ਪੇਸ਼ੀ ਭੁਗਤ ਰਹੇ ਆਮ ਲੋਕਾਂ ਵੱਲੋਂ ਆਪਣਾ ਮੈਡੀਕਲ ਚੈੱਕ ਅੱਪ ਕਰਵਾਇਆ ਗਿਆ। ਇਸ ਮੌਕੇ ਤੇ 09 ਡਾਕਟਰ ਸਾਹਿਬਾਨ ਜੋ ਕਿ ਅਲੱਗ ਅਲੱਗ ਰੋਗਾਂ ਦੇ ਮਾਹਿਰ ਸਨ ਜਿਵੇਂ ਕਿ ਔਰਤਾਂ ਦੇ ਰੋਗਾਂ ਦੇ ਮਾਹਿਰ, ਅੱਖਾਂ ਦੇ ਮਾਹਿਰ ਡਾਕਟਰ, ਹੱਡੀਆਂ ਦੇ ਮਾਹਿਰ ਡਾਕਟਰ ਜੋ ਕਿ ਵੱਖੋ ਵੱਖਰੀਆਂ ਡਾਕਟਰੀ ਮਸ਼ੀਨਾਂ ਰਾਹੀਂ ਆਮ ਲੋਕਾਂ ਦੀ ਡਾਕਟਰੀ ਜਾਂਚ ਕਰ ਰਹੇ ਸਨ। ਇਸ ਮੌਕੇ ਬਹੁਤ ਸਾਰੇ ਲੋਕਾਂ ਦੇ ਖੂਨ ਦੇ ਸੈਂਪਲ ਵੀ ਲਏ ਗਏ।

 

ਵਰਲਡ ਕੈਂਸਰ ਕੇਅਰ ਸੰਸਥਾ ਦੇ ਸਰਪ੍ਰਸਤ ਸ਼੍ਰੀ ਕੁਲਵੰਤ ਸਿੰਘ ਧਾਲੀਵਾਲ ਵੀ ਇਸ ਮੌਕੇ ਤੇ ਸ਼ਾਮਿਲ ਹੋਏ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਖੋ ਵੱਖਰੀਆਂ ਜਗ੍ਹਾ ਤੇ ਜਾ ਕੇ ਅਤੇ ਮੁੱਖ ਤੌਰ ਤੇ ਪੰਜਾਬ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਵਿੱਚ ਕੈਂਸਰ ਬਾਰੇ ਜਾਗਰੂਕਤਾ ਫੈਲਾਉਂਦੇ ਹਨ, ਇਸ ਵਿੱਚ ਉਨ੍ਹਾਂ ਦੀ ਡਾਕਟਰੀ ਟੀਮ ਦੀ ਮੁੱਖ ਜਿੰਮੇਵਾਰੀ ਹੁੰਦੀ ਹੈ ਜੋ ਕਿ ਹਰ ਮਰੀਜ ਦਾ ਚੈੱਕ ਅੱਪ ਕਰਦੇ ਹਨ ਅਤੇ ਉਨ੍ਹਾਂ ਦੀ ਟੈਸਟਾਂ ਬਾਰੇ ਜਾਣਕਾਰੀ ਆਮ ਜਨਤਾ ਨੂੰ ਦਿੰਦੇ ਹਨ। ਇਸਦਾ ਮਕਸਦ ਲੋਕਾਂ ਵਿੱਚ ਕੈਂਸਰ ਦੀ ਜਾਗਰੂਕਤਾ ਬਾਰੇ ਦੱਸਣਾ ਅਤੇ ਲੋਕਾਂ ਨੂੰ ਇਸ ਡਰ ਵਿਚੋਂ ਕੱਢਣਾ ਕਿ ਕੈਂਸਰ ਜਾਨਲੇਵਾ ਹੈ ਜਰੂਰੀ ਹੈ।

(ਫੋਟੋ:ਮਿਸ ਨੀਲਮ ਅਰੋੜਾ, ਮਾਨਯੋਗ ਜਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਕੈਂਪ ਦਾ ਉਦਘਾਟਨ ਕਰਦੇ ਹੋਏ।)

Leave a Reply

Your email address will not be published. Required fields are marked *