ਕਾਲੇ ਪੀਲੀਏ ਦੀ ਜਾਣਕਾਰੀ ਸਬੰਧੀ ਕੈਂਪ ਲਗਾਇਆ ਗਿਆ

ਧਰਮਕੋਟ 16 ਫਰਵਰੀ (ਜਗਰਾਜ ਲੋਹਾਰਾ ) ਕਸਬਾ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਕਮਾਲ ਕੇ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਾਲੇ ਪੀਲੀਏ ਸਬੰਧੀ ਕੈਂਪ ਲਗਾਇਆ ਗਿਆ ਇਹ ਕੈਂਪ ਕਿਡਨੀ ਹਸਪਤਾਲ ਜਲੰਧਰ ਵੱਲੋਂ ਡਾ ਹਰਮੀਤ ਸਿੰਘ ਲਾਡੀ ਦੀ ਰਹਿਨਮੁਾਈ ਹੇਠ ਲਗਾਇਆ ਗਿਆ ਅਤੇ ਇਸ ਕੈਂਪ ਵਿੱਚ ਵਿਸ਼ੇਸ਼ ਸਹਿਯੋਗ ਡਾ ਹਰਪ੍ਰੀਤ ਬਾਵਾ ਸਤਨਾਮ ਸਿੰਘ ਕਮਾਲਕੇ ਡਾ ਪ੍ਰੇਮ ਬਾਵਾ ਡਾ ਕੁਲਦੀਪ ਸਿੰਘ ਕਮਾਲਕੇ ਦਾ ਵਿਸ਼ੇਸ਼ ਸਹਿਯੋਗ ਰਿਹਾ ਇਸ ਮੌਕੇ ਜਲੰਧਰ ਤੋਂ ਆਏ ਡਾਕਟਰ ਗੌਰਵ ਕਪੂਰ ਨੇ ਮਰੀਜ਼ਾਂ ਦੇ ਕਾਲੇ ਪੀਲੀਏ ਦੇ ਟੈਸਟ ਵੀ ਕੀਤੇ ਤੇ ਫ੍ਰੀ ਦਵਾਈਆਂ ਵੀ ਦਿੱਤੀਆਂ ਅਤੇ ਡਾਕਟਰ ਅਭਿਨਵ ਹੱਡੀਆਂ ਦੇ ਮਾਹਿਰ ਨੇ ਮਰੀਜ਼ ਵੀ ਦੇਖੇ ਇਸ ਮੌਕੇ ਡਾਕਟਰ ਲਾਡੀ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗਰੀਬਾਂ ਦੀ ਸੇਵਾ ਕਰਨਾ ਸਾਡਾ ਮੁੱਢਲਾ ਫਰਜ਼ ਹੈ ।ਇਸ ਮੌਕੇ ਭਾਈ ਕਨ੍ਹੱਈਆ ਨਰਸਿੰਗ ਕਾਲਜ ਦੇ ਸਟਾਫ਼ ਨੇ ਵੀ ਆਪਣੀ ਸੇਵਾ ਬਾਖੂਬੀ ਨਿਭਾਈ ਇਸ ਮੌਕੇ ਡਾ ਹਰਪ੍ਰੀਤ ਸਿੰਘ ਨਿਸ਼ਾਨ ਸਿੰਘ ਡਾ ਕੁਲਦੀਪ ਸਿੰਘ ਹਰਪ੍ਰੀਤ ਸਿੰਘ ਸਿੱਧੂ ਗੁਰਦਿਆਲ ਸਿੰਘ ਗੁਰਬਖਸ਼ ਸਿੰਘ ਕੱਕੂ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *