ਇੰਦਰਜੀਤ ਸਿੰਘ ਸਿੰਘਾਂ ਵਾਲਾ ਨੂੰ SOI ਬਲਾਕ ਮੋਗਾ ਦਾ ਜਿਲਾ ਇੰਚਾਰਜ ਲਗਾਇਆ ਗਿਆ

 ਮੋਗਾ 23ਸਤੰਬਰ (ਸਰਬਜੀਤ ਰੌਲੀ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸ.ਓ.ਆਈ. ਦੇ ਕੌਮੀ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਵਲੋਂ ਸਮੁੱਚੇ ਪੰਜਾਬ ਵਿਚ ਐਸ.ਓ.ਆਈ. ਵਿਚ ਨੌਜਵਾਨਾਂ ਦੀ ਭਰਤੀ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਅੱਜ ਹਲਕਾ ਇੰਚਾਰਜ ਤੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਐਸ.ਓ.ਆਈ. ਦੇ ਜ਼ਿਲ੍ਹਾ ਪ੍ਰਧਾਨ ਹਰਮਨ ਬਰਾੜ ਖੋਟੇ ਵਲੋਂ ਨੌਜਵਾਨ ਆਗੂ ਇੰਦਰਜੀਤ ਸਿੰਘ ਸਿੰਘਾਂਵਾਲਾ ਨੂੰ ਐਸ.ਓ.ਆਈ. ਦੇ ਹਲਕਾ ਮੋਗਾ ਦੇ ਇੰਚਾਰਜ ਨਿਯੁਕਤ ਕੀਤੇ ਗਏ
ਇਸ ਮੋਕੇ ਇੰਦਰਜੀਤ ਸਿੰਘ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ,ਜੱਥੇਦਾਰ ਤੋਤਾ ਸਿੰਘ ਤੇ ਹਲਕਾ ਇੰਚਾਰਜ ਬਰਜਿੰਦਰ ਬਰਾੜ ਦਾ ਧੰਨਵਾਦ ਕੀਤਾ ਉਨਾਂ  ਕਿਹਾ ਪਾਰਟੀ ਪ੍ਰਧਾਨ ਨੇ ਜੋ ਸੇਵਾ ਸੋਪੀ ਹੈ ਉਸ ਨੂੰ ਤਨਦੇਹੀ ਨਾਲ ਨਿਭਾਵਾਗਾ ।
ਇਸ ਮੌਕੇ ਇੰਦਰਜੀਤ ਸਿੰਘ ਸਿੰਘਾਂਵਾਲਾ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਹਲਕਾ ਮੋਗਾ ਦੇ ਇੰਚਾਰਜ ਤੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਤੇ ਐਸ.ਓ.ਆਈ. ਦੇ ਜ਼ਿਲ੍ਹਾ ਪ੍ਰਧਾਨ ਹਰਮਨ ਬਰਾੜ ਖੋਟੇ ਨੇ ਕਿਹਾ ਕਿ ਐਸ.ਓ.ਆਈ. ਸ਼੍ਰੋਮਣੀ ਅਕਾਲੀ ਦਲ ਦਾ ਇਕ ਅਹਿਮ ਅੰਗ ਹੈ ਤੇ ਵਿਧਾਨ ਸਭਾ ਚੋਣਾਂ 2022 ਵਿਚ ਐਸ.ਓ.ਆਈ. ਦੀ ਅਹਿਮ ਭੂਮਿਕਾ ਹੋਵੇਗੀ | ਇਸ ਮੋਕੇ ਉਨਾ ਦੇ ਸਰਕਲ ਪ੍ਰਧਾਨ ਗੁਰਬਿੰਦ ਸਿੰਘ ਸਿੰਘਾਂਵਾਲਾ, ਸਾਬਕਾ ਸਰਪੰਚ ਸੁਰਜੀਤ ਸਿੰਘ ਸੰਧੂਆਂ ਵਾਲਾ, ਸੁਖਚੈਨ ਸਿੰਘ ਸੱਦਾ ਸਿੰਘ ਵਾਲਾ, ਆਦਿ ਨੇ ਇੰਦਰਜੀਤ ਸਿੰਘ ਦੀ ਨਿਯੁੱਕਤੀ ਤੇ ਖੁਸੀ ਜਾਹਰ ਕੀਤੀ।

Leave a Reply

Your email address will not be published. Required fields are marked *