ਇਮਰਾਨ-ਸਿੱਧੂ

ਯਾਰੀ ਯਾਰਾਂ ਨੇ ਪਰਖ ਲਈ ਨਾ ਗੱਲ ਕਿਸੇ ਤੋਂ ਗੁੱਝੀ
ਇੱਕ ਬਾਤ ਪਾਈ ਫਿਰ ਸਿੱਧੂ ਨੇ ਇਮਰਾਨ ਖਾਨ ਨੇ ਬੁੱਝੀ
ਜੋੜੀਆਂ ਹੈ ਜੱਗ ਥੋੜ੍ਹੀਆਂ ਤੁਹਾਡੀਆਂ ਕੌਣ ਕਰੂੰਗਾ ਰੀਸਾਂ
ਜਿਊਂਦੇ ਰਹੋ ਇਮਰਾਨ-ਸਿੱਧੂ ਸਾਰਾ ਜੱਗ ਪਿਆ ਦੇਵੇ ਅਸ਼ੀਸਾ

ਕਈ ਆਏ ਕਈ ਤੁਰ ਗਏ ਤੇ ਫਿਰ ਗੱਲ ਕੀਹਦੇ ਕੋਲ ਕਰੀਏ
ਬਾਬਾ ਨਾਨਕ ਸਭ ਦਾ ਸਾਂਝਾ ਜਾ ਕੇ ਚਰਨਾਂ ਵਿੱਚ ਸਿਰ ਧਰੀਏ
ਜਦੋਂ ਦੂਰਬੀਨਾਂ ਲਾ ਦਰਸ਼ਨ ਕੀਤੇ ਨਿਕਲਨ ਸਭ ਦੀਆਂ ਚੀਕਾਂ
ਤੁਸੀਂ ਜਿਉਂਦੇ ਰਹੋ ਇਮਰਾਨ-ਸਿੱਧੂ ਸਾਰਾ,,,,,,,,,,,,,

ਚੱਕ ਦੇਣੀ ਲਕੀਰ ਬਾਘੇ ਦੀ ਬਸ ਨੇੜੇ ਹੀ ਨਨਕਾਣਾ
ਪਾਸਪੋਰਟ ਨੂੰ ਦਫਾ ਕਰੋ ਹਰ ਕੋਈ ਕਹਿੰਦਾ ਨਿਆਣਾ-ਸਿਆਣਾ
ਗਲਤ ਕੰਮ ਨਾ ਕਰਿਓ ਨਹੀਂ ਫਿਰ ਪੈਂਦੀਆਂ ਵੇਖਿਓ ਚੀਸਾਂ
ਤੁਸੀਂ ਜਿਉਂਦੇ ਰਹੋ ਇਮਰਾਨ-ਸਿੱਧੂ ਸਾਰਾ,,,,,,,,,,,,,,,

ਫੀਸ ਪਿੱਛੇ ਕਿਉਂ ਲੜਦੇ ਤੇ ਤੁਸੀਂ ਕੁੱਝ ਤਾ ਸੋਚ ਵਿਚਾਰੋ
ਕੀ ਨਹੀਂ ਕੀਤਾ ਸਾਡੇ ਲਈ ਵੇਖੋ ਧਰਮ ਦੇ ਠੇਕੇਦਾਰੋ
ਦਰਸ਼ਨ ਬਹੁਤ ਜਰੂਰੀ ਹੈ ਨਹੀਂ ਡਰਦੇ ਭਰਨ ਤੋਂ ਫੀਸਾਂ
ਤੁਸੀਂ ਜਿਉਂਦੇ ਰਹੋ ਇਮਰਾਨ-ਸਿੱਧੂ ਸਾਰਾ,,,,,,,,,,,,,

ਧੰਨਵਾਦ ਸਰਕਾਰਾਂ ਦਾ ਵੀ ਜਿਨਾਂ ਕਸਰ ਕੋਈ ਨੀ ਛੱਡੀ
ਰਚ ਦਿੱਤਾ ਇਤਿਹਾਸ ਜੋੜੀ ਨੇ ਗੱਲ ਹੈ ਸਭ ਲਈ ਵੱਡੀ
ਤਾਹੀਓਂ ”ਦੇਵ ਘੋਲੀਏ” ਵਾਲਾ ਦੋਹਾਂ ਦੀਆਂ ਥਾਂ ਥਾਂ ਕਰੇ ਤਰੀਫਾ
ਤੁਸੀਂ ਜਿਉਂਦੇ ਰਹੋ ਇਮਰਾਨ-ਸਿੱਧੂ ਸਾਰਾ ਜੱਗ ਪਿਆ ਦੇਵੇ ਅਸ਼ੀਸਾ ।

ਦੇਵ ਘੋਲੀਆ ਖੁਰਦ (ਫਰਿਜ਼ਨੋ)
559-232-7764

Leave a Reply

Your email address will not be published. Required fields are marked *