ਆਵਾਰਾ ਪਸ਼ੂਆਂ ਦੇ ਝੁੰਡ ਕਿਸਾਨ ਦੀ ਮਿਹਨਤ ਕਰ ਰਹੇ ਹਨ ਬਰਬਾਦ

ਫਤਹਿਗੜ੍ਹ ਪੰਜਤੂਰ 25 ਜਨਵਰੀ (ਸਤਿਨਾਮ ਭੁੱਲਰ ਦਾਨੇ ਵਾਲੀਆ)ਅੱਜ ਪੰਜਾਬ ਅੰਦਰ ਹਜ਼ਾਰਾਂ ਦੀ ਗਿਣਤੀ ਵਿਚ ਆਵਾਰਾ ਪਸ਼ੂ ਫਿਰਦੇ ਜਿਨ੍ਹਾਂ ਦੀ ਸਮੱਸਿਆ ਦਾ ਸਾਹਮਣਾ ਆਮ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਇਹ ਪਸ਼ੂ ਭੁੱਖਣ ਭਾਣੇ ਸੜਕਾਂ ਗਲੀਆਂ ਵਿੱਚ ਜਗ੍ਹਾ ਜਗ੍ਹਾ ਘੁੰਮਦੇ ਗੰਦਗੀ ਦੇ ਢੇਰਾਂ ਤੇ ਮੂੰਹ ਮਾਰਦੇ ਨਜਰ ਆ ਰਹੇ ਹਨ ਉੱਥੇ ਹੀ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਦਾ ਨੁਕਸਾਨ ਵੀ ਕਰਦੇ ਹਨ ਜਿਸ ਨਾਲ ਮਨੁੱਖੀ ਤਸ਼ਦਤ ਦਾ ਵੀ ਸ਼ਿਕਾਰ ਹੁੰਦੇ ਹਨ ਆਖਰ ਇਨ੍ਹਾਂ ਬੇਜ਼ਬਾਨਾਂ ਦਾ ਕਸੂਰ ਕੀ ਹੈ ਆਵਾਰਾ ਪਸ਼ੂਆਂ ਦੀ ਗਿਣਤੀ ਵਧਣ ਨਾਲ ਹੁਣ ਸੂਬੇ ਅੰਦਰ ਖੌਫ ਵਧਣ ਲੱਗਾ ਹੈ ਇਹ ਪਸ਼ੂ ਫ਼ਸਲਾਂ ਦੇ ਉਜਾੜੇ ਦਾ ਕਾਰਨ ਤਾਂ ਹਨ ਹੀ ਸਗੋਂ ਸੜਕ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ ਜਿਸ ਨਾਲ ਮਨੁੱਖੀ ਕੀਮਤੀ ਜਾਨਾਂ ਦਾ ਵੀ ਨੁਕਸਾਨ ਹੁੰਦਾ ਹੈ ਜਿਸ ਦੇ ਅੰਕੜੇ ਖੁਦ ਸਰਕਾਰਾਂ ਆਪ ਦਸਦੀਆਂ ਹਨ ਹਾਲਾਤ ਇਸ ਤਰ੍ਹਾਂ ਨਿੱਘਰ ਚੁੱਕੇ ਹਨ ਕਿ ਹੰਗਾਮੀ ਹਾਲਾਤਾਂ ਵਿੱਚ ਰਾਤ ਸਮੇਂ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਰਿਹਾ ਹੈ ਇਨ੍ਹਾਂ ਆਵਾਰਾ ਪਸ਼ੂਆਂ ਦੇ ਆਏ ਹੜ੍ਹ ਕਾਰਨ ਪਿੰਡ ਕਸਬਿਆਂ ਅਤੇ ਸ਼ਹਿਰਾਂ ਵਿੱਚ ਬਹੁਤੀਆਂ ਥਾਵਾਂ ਤੇ ਇਹ ਅਵਾਰਾ ਪਸ਼ੂ ਆਪਸੀ ਭਾਈਚਾਰਿਆਂ ਵਿੱਚ ਟਕਰਾਅ ਵੀ ਪੈਦਾ ਕਰਦੇ ਹਨ ਜਿਸ ਦਾ ਆਖਰ ਪ੍ਰਸ਼ਾਸਨ ਨੂੰ ਹੀ ਹੱਲ ਕਰਨਾ ਪੈਂਦਾ ਹੈ ਕਿਸਾਨਾਂ ਨੂੰ ਖੂਨ ਪਸੀਨੇ ਨਾਲ ਪੁੱਤਾਂ ਵਾਂਗ ਪਾਲੀਆਂ ਫਸਲਾਂ ਦੀ ਰਾਖੀ ਲਈ ਰਾਤਾਂ ਜਾਗ ਕੇ ਲਗਾਉਣੀਆ ਪੈਂਦੀਆਂ ਹਨ ਕਿਉਂਕਿ ਜਿਸ ਖੇਤ ਵਿੱਚ ਵੀ ਪਸ਼ੂਆਂ ਦਾ ਝੁੰਡ ਲੰਘ ਜਾਂਦਾ ਹੈ ਉਹ ਕਿਸਾਨ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਆਵਾਰਾ ਪਸ਼ੂਆਂ ਨੂੰ ਪਿੰਡ ਚੋਂ ਜਾਂ ਖੇਤ ਚੋਂ ਕਡਦਿਆਂ ਅਕਸਰ ਕਈ ਵਾਰ ਆਪਸੀ ਭਾਈਚਾਰਿਆਂ ਵਿੱਚ ਟਕਰਾਅ ਵੀ ਹੋ ਜਾਂਦਾ ਹੈ ਇਸ ਲਈ ਸਰਕਾਰ ਨੂੰ ਤੁਰੰਤ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ
ਜੇਕਰ ਸਮਾਂ ਰਹਿੰਦਿਆਂ ਪ੍ਰਸ਼ਾਸਨ ਜਾਂ ਸਰਕਾਰ ਇਨ੍ਹਾਂ ਨੂੰ ਸਾਂਭਣ ਦਾ ਕੋਈ ਪੁਖ਼ਤਾ ਪ੍ਰਬੰਧ ਨਹੀਂ ਕਰਦੀ ਤਾਂ ਨੇੜ ਭਵਿੱਖ ਵਿਚ ਇਹ ਸਮੱਸਿਆ ਹੋਰ ਵੀ ਭਿਆਨਕ ਰੂਪ ਅਖਤਿਆਰ ਕਰ ਲਵੇਗੀ ।

Leave a Reply

Your email address will not be published. Required fields are marked *