ਆਮ ਆਦਮੀ ਪਾਰਟੀ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਮੋਗਾ ਨਾਲ ਕੀਤੀ ਮੁਲਾਕਾਤ । 

ਜ਼ਿਲ੍ਹਾ ਮੋਗਾ ਅਤੇ ਹਲਕੇ ਚ ਆ ਰਹੀਆਂ ਸਮੱਸਿਆਵਾਂ ਤੋਂ ਕਰਵਾਇਆ ਜਾਣੂ । 

/ਫਤਹਿਗੜ੍ਹ ਪੰਜਤੂਰ

10 ਮਈ ਮਹਿੰਦਰ ਸਿੰਘ ਸਹੋਤਾ/

 

ਆਮ ਆਦਮੀ ਪਾਰਟੀ ਜ਼ਿਲ੍ਹਾ ਮੋਗਾ ਦੇ ਐਸਸੀ ਵਿੰਗ ਦੇ ਮੀਤ ਪ੍ਰਧਾਨ ਜਗਰੂਪ ਸਿੰਘ ਅਤੇ ਜਰਨਲ ਸੈਕਟਰੀ ਮੋਗਾ ਸੁਰਜੀਤ ਸਿੰਘ ਲੁਹਾਰਾ ਨੇ ਡਿਪਟੀ ਕਮਿਸ਼ਨਰ ਮੋਗਾ ਨਾਲ ਇਕ ਅਹਿਮ ਮੀਟਿੰਗ ਕੀਤੀ ਜਿਸ ਵਿੱਚ ਜ਼ਿਲ੍ਹਾ ਮੋਗਾ ਅਤੇ ਹਲਕੇ ਚ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ, ਇਸ ਮੌਕੇ ਡਿਪਟੀ ਕਮਿਸ਼ਨਰ ਮੋਗਾ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹਾ ਮੋਗਾ ਵਿੱਚ ਅਮਨ ਸ਼ਾਂਤੀ ਮਾਹੌਲ ਬਣਿਆ ਰਹੇਗਾ , ਅਤੇ ਗਲਤ ਅਨਸਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਇਨ੍ਹਾਂ ਉੱਪਰ ਜਲਦੀ ਸਖ਼ਤ ਸ਼ਿਕੰਜਾ ਕੱਸਿਆ ਜਾਵੇਗਾ , ਉਨ੍ਹਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਸਮੂਹ ਜ਼ਿਲਾ ਨਿਵਾਸੀਆਂ ਨੂੰ ਆਪਸੀ ਭਾਈਚਾਰਕ ਸਾਂਝ ਬਣਾ ਕੇ ਚੱਲਣ ਲਈ ਕਿਹਾ , ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਦੁੱਖ ਤਕਲੀਫ਼ ਮੁਸੀਬਤ ਵਾਲਾ ਵਿਅਕਤੀ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਮਿਲ ਸਕਦਾ ਹੈ । ਤੇ ਸਭ ਨੂੰ ਬਣਦਾ ਇਨਸਾਫ ਦਿੱਤਾ ਜਾਵੇਗਾ , ਇਨ੍ਹਾਂ ਵਿਚਾਰਾਂ ਦੀ ਪ੍ਰੈੱਸ ਨਾਲ ਸਾਂਝ ਪਾਉਂਦਿਆਂ ਜਗਰੂਪ ਸਿੰਘ ਮੀਤ ਪ੍ਰਧਾਨ ਐਸਸੀ ਵਿੰਗ ਜ਼ਿਲ੍ਹਾ ਮੋਗਾ ਅਤੇ ਸੁਰਜੀਤ ਸਿੰਘ ਲੁਹਾਰਾ ਨੇ ਕੀਤੇ , ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਮੋਗਾ ਦੇ ਡੀ ਸੀ ਸਾਬ ਨੂੰ ਮਿਲ ਕੇ ਮਨ ਨੂੰ ਤਸੱਲੀ ਹੋ ਗਈ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ । ਜਿਨ੍ਹਾਂ ਨੇ ਬੜੇ ਪਿਆਰ ਅਤੇ ਤਸੱਲੀਬਖ਼ਸ਼ ਵਿਸ਼ਵਾਸ਼ ਦੁਆਰਾ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ । ਤੇ ਇਹ ਗੁਨਾਹ ਕਾਰ ਤੇ ਹੀ ਲਾਗੂ ਹੁੰਦਾ ਹੈ । ਇਸ ਮੌਕੇ ਉਨ੍ਹਾਂ ਨਾਲ ਮਨਦੀਪ ਸਿੰਘ ਸੁਰਜੀਤ ਸਿੰਘ ਰੱਤੇਵਾਲੀਆ ਕੁਲਦੀਪ ਸਿੰਘ ਆਦਿ ਆਗੂ ਹਾਜ਼ਰ ਸਨ ।

Leave a Reply

Your email address will not be published. Required fields are marked *