ਆਪਸ ਵਿੱਚ ਭਿੜੇ ਗ੍ਰੰਥੀ, ਲੱਥੀ ਪੱਗ ਤੇ ਪਰਚਾ ਦਰਜ

  1. ਮੱਲਾਂਵਾਲਾ 17 ਅਪ੍ਰੈਲ (ਗੌਰਵ ਭਟੇਜਾ)
    ਇਹ ਘਟਨਾ ਸਥਾਨਕ ਕਸਬੇ ਦੇ ਨਜ਼ਦੀਕ ਪਿੰਡ ਕਮਾਲਾ ਬੋਦਲਾ ਦੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੁਦਈ ਪੱਖ ਦੇ ਗੁਰਜੰਟ ਸਿੰਘ ਪੁੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਪਿੰਡ ਕਮਾਲਾ ਬੋਦਲਾ ਵਿੱਚ ਮਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਘਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਸੀ। ਇਸੇ ਪਿੰਡ ਦੇ ਇਕ ਗ੍ਰੰਥੀ ਸਿੰਘ ਗਗਨਦੀਪ ਸਿੰਘ ਦਾ ਕਿਸੇ ਗੱਲ ਤੋਂ ਪਹਿਲਾਂ ਹੀ ਮੇਰੇ ਨਾਲ ਤਕਰਾਰ ਸੀ।ਦਰਖਾਸਤ ਅਨੁਸਾਰ ਗੁਰਜੰਟ ਸਿੰਘ ਗੁਰਦੁਆਰਾ ਸਾਹਿਬ ਕਮਾਲਾ ਬੋਦਲਾ ਵਿਚ ਗ੍ਰੰਥੀ ਸਿੰਘ ਦੀ ਡਿਊਟੀ ਕਰਦਾ ਹੈ ਅਤੇ ਗਗਨਦੀਪ ਸਿੰਘ ਵੀ ਇਸੇ ਹੀ ਪਿੰਡ ਦਾ ਵਸਨੀਕ ਹੈ । ਸ਼ਾਮ ਨੂੰ 6 ਤੋਂ 8 ਗੁਰਬਾਣੀ ਪੜ੍ਹਨ ਦੀ ਡਿਊਟੀ ਉਪਰੰਤ ਜਦੋਂ ਗਗਨਦੀਪ ਸਿੰਘ ਆਇਆ ਤਾਂ ਦੁਬਾਰਾ ਰਾਤ ਦੀ ਡਿਊਟੀ ਲਿਖੀ ਵੇਖ ਕੇ ਅਬਾ-ਤਬਾ ਬੋਲਣ ਲੱਗਾ ਤਾਂ ਗੁਰਜੰਟ ਸਿੰਘ ਨੇ ਕਾਪੀ ਰੱਖ ਦਿੱਤੀ। ਕਿ ਆਪਣੀ ਮਰਜ਼ੀ ਨਾਲ ਆਪਣੀ ਡਿਊਟੀ ਦੀ ਅਡਜਸਟਮੈਂਟ ਕਰ ਲਓ। ਇਸ ਤੇ ਗਗਨਦੀਪ ਸਿੰਘ ਨੇ ਗਾਲ੍ਹ ਕੱਢ ਦਿੱਤੀ ਮਾਮਲਾ ਤਲਖੀ ਤੱਕ ਪਹੁੰਚ ਗਿਆ । ਜਿਸ ਕਾਰਨ ਗਗਨਦੀਪ ਸਿੰਘ ਨੇ ਪਿੰਡ ਤੋਂ ਆਪਣੇ ਕੁਝ ਹੋਰ ਸਾਥੀਆਂ ਸਮੇਤ ਗੁਰਜੰਟ ਸਿੰਘ ਤੇ ਹਮਲਾ ਕਰਕੇ ਪੱਗ ਉਤਾਰ ਦਿੱਤੀ । ਸ੍ਰੀ ਸਾਹਿਬ(ਕਿਰਪਾਨ) ਆਦਿਕ ਤੋੜ ਦਿੱਤੀ ਅਤੇ ਵਾਲ ਖਿਲਾਰ ਦਿੱਤੇ । ਜਿਸ ਤੇ ਪੁਲਸ ਥਾਣਾ ਆਰਿਫ਼ਕੇ ਨੇ ਕਾਰਵਾਈ ਕਰਦਿਆਂ ਗਗਨਦੀਪ ਸਿੰਘ ,ਜਸਪਾਲ ਸਿੰਘ ,ਸੋਹਣ ਸਿੰਘ ਅਤੇ ਗੁਰਦਿਆਲ ਸਿੰਘ ਤੇ ਪਰਚਾ ਨੰਬਰ 22 ਦੀ ਧਾਰਾ 323/295ਏ/148/149ਤਹਿਤ ਪਰਚਾ ਦਰਜ ਕਰ ਦਿੱਤਾ। ਖ਼ਬਰ ਲਿਖੇ ਜਾਣ ਤੱਕ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਸੀ ਹੋਈ।

Leave a Reply

Your email address will not be published. Required fields are marked *