ਮੋਗਾ 13 ਸਤੰਬਰ (ਜਗਰਾਜ ਸਿੰਘ ਗਿੱਲ)
ਨੌਜਵਾਨਾਂ ਨੂੰ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਵਿਭਾਗ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਦੇ ਕਾਬਿਲ ਬਣਾਉਣ ਲਈ ਸਕਿੱਲ ਟ੍ਰੇਨਿੰਗ ਮੁਹੱਈਆ ਕਰਵਾਈ ਜਾ ਰਹੀ ਹੈ।
ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਮੋਗਾ ਡਿੰਪਲ ਥਾਪਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤੀ ਫੌਜ ਵੱਲੋਂ ਅਗਨੀਵੀਰ ਫੌਜ ਭਰਤੀ ਕੀਤੀ ਜਾ ਰਹੀ ਹੈ ਜਿਸ ਦਾ ਲਿਖਤੀ ਪੇਪਰ ਜੁਲਾਈ 2025 ਨੂੰ ਲਿਆ ਗਿਆ ਸੀ। , ਜਿਸ ਵਿੱਚ ਮੋਗਾ ਦੇ 800 ਤੋਂ ਵੱਧ ਪ੍ਰਾਰਥੀਆਂ ਵੱਲੋਂ ਇਹ ਲਿਖਤੀ ਪੇਪਰ ਪਾਸ ਕੀਤਾ ਗਿਆ ਹੈ। ਇਸ ਭਰਤੀ ਲਈ ਫਿਜ਼ੀਕਲ ਰੈਲੀ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ 01 ਨਵੰਬਰ ਤੋਂ 08 ਨਵੰਬਰ 2025 ਤੱਕ ਹੋਵੇਗੀ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਿਖਤੀ ਪੇਪਰ ਵਿੱਚੋਂ ਪਾਸ ਪ੍ਰਾਰਥੀਆਂ ਨੂੰ ਫਿਜ਼ੀਕਲ ਰੈਲੀ ਲਈ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਇਸ ਤਿਆਰੀ ਲਈ ਚਾਰ ਕੋਚਿੰਗ ਸੈਂਟਰ ਮੋਗਾ-ਗੁਰੂ ਨਾਨਕ ਕਾਲਜ ਗਰਾਉਂਡ, ਕੋਚ, ਸਰਕਰਨ ਸਿੰਘ, ਧਰਮਕੋਟ-ਸਸਸਸ ਘਲੋਟੀ ਗਰਾਉਂਡ, ਕੋਚ, ਨਵਤੇਜ ਸਿੰਘ, ਬਾਘਾਪੁਰਾਣਾ- ਸਸਸਸ ਜੀ.ਟੀ.ਬੀ ਗੜ੍ਹ ਸਕੂਲ ਗਰਾਉਂਡ, ਕੋਚ, ਨਰਿੰਦਰ ਕੌਰ ਮਸੀਹ, ਨਿਹਾਲ ਸਿੰਘ ਵਾਲਾ- ਖੇਡ ਸਟੇਡੀਅਮ ਬਿਲਾਸਪੁਰ, ਕੋਚ, ਅਮਨਦੀਪ ਕੌਰ, ਬਣਾਏ ਗਏ ਹਨ।
ਇਹਨਾਂ ਸੈਂਟਰਾਂ ਵਿੱਚ ਫਿਜ਼ੀਕਲ ਟੈਸਟ ਦੀ ਤਿਆਰੀ ਸਬੰਧਤ ਕੋਚਾਂ ਵੱਲੋਂ ਕਰਵਾਈ ਜਾਣੀ ਹੈ। ਪ੍ਰਾਰਥੀ ਸੈਂਟਰਾਂ ਵਿੱਚ ਜਾ ਕੇ ਕੋਚ ਨਾਲ ਸੰਪਰਕ ਕਰਕੇ ਇਸ ਟ੍ਰੇਨਿੰਗ ਦਾ ਵੱਧ ਤੋਂ ਵੱਧ ਲਾਭ ਉਠਾਉਣ ਤਾਂ ਜੋ ਉਹ ਅਗਨੀਵੀਰ ਫੌਜ ਵਿੱਚ ਭਰਤੀ ਹੋ ਸਕਣ। ਇਸ ਟ੍ਰੇਨਿੰਗ ਦੀ ਵਧੇਰੇ ਜਾਣਕਾਰੀ ਲਈ ਰੋਜ਼ਗਾਰ ਦਫ਼ਤਰ ਮੋਗਾ (62392-66860) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Leave a Reply