ਜ਼ਿਲ੍ਹਾ ਮੋਗਾ ਦੇ 46 ਕਰੋਨਾ ਕੇਸ ਨੈਗੇਟਿਵ ਆਸਾਂ ਵਰਕਰਾਂ ਵੀ ਨੈਗੇਟਿਵ

ਮੋਗਾ 15 ਮਈ (ਜਗਰਾਜ ਸਿੰਘ ਗਿੱਲ)
ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਸਾਰੇ 46 ਕਰੋਨਾ ਪਾਜੀਟਿਵ ਮਰੀਜ਼ਾਂ ਨੂੰ ਠੀਕ ਹੋਣ ਤੇ, ਸਰਕਾਰੀ ਆਦੇਸ਼ਾਂ ਅਨੁਸਾਰ, ਘਰ ਵਾਪਸ ਭੇਜ ਦਿੱਤਾ ਗਿਆ ਹੈ। ਇਨ੍ਹਾਂ ਸਾਰੇ ਮਰੀਜ਼ਾਂ ਵਿੱਚ 4 ਆਸ਼ਾ ਵਰਕਰਾਂ ਵੀ ਸ਼ਾਮਿਲ ਹਨ ਜਿੰਨ੍ਹਾਂ ਨੂੰ ਨਮੂਨੇ ਨੇਗੇਟਿਵ ਹੋਣ ਤੇ ਉਨ੍ਹਾਂ ਨੂੰ ਘਰ ਭੇਜਿਆ ਗਿਆ ਹੈ। 46 ਮਰੀਜਾਂ ਵਿੱਚ 27 ਮਰੀਜਾਂ ਨੂੰ ਸਿਵਲ ਹਸਪਤਾਲ ਮੋਗਾ ਅਤੇ 19 ਮਰੀਜਾਂ ਨੂੰ ਕਮਿਊਨਿਟੀ ਹੈਲਥ ਸੈਟਰ ਬਾਘਾਪੁਰਾਣਾ ਤੋ ਘਰ ਭੇਜਿਆ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮੋਗਾ ਡਾ. ਅੰਦੇਸ਼ ਕੰਗ ਨੇ ਦੱਸਿਆ ਕਿ ਚਾਰੋ ਆਸ਼ਾ ਵਰਕਰਾਂ ਨੂੰ 15 ਦਿਨ ਆਈਸੋਲੇਸ਼ਨ ਕੇਦਰ ਵਿੱਚ ਰਹਿਣ ਤੋ ਬਾਅਦ ਉਨ੍ਹਾਂ ਦੇ ਨਮੂਨੇ ਨੇਗੇਟਿਵ ਆਉਣ ਤੇ ਉਨ੍ਹਾਂ ਨੂੰ ਘਰ ਭੇਜਿਆ ਗਿਆ ਹੈ। ਸਿਵਲ ਹਸਪਤਾਲ ਮੋਗਾ ਤੋ ਛੁੱਟੀ ਮਿਲਣ ਉਪਰੰਤ ਇਹ ਵਰਕਰਾਂ ਭਾਵੁਕ ਹੋ ਗਈਆਂ ਅਤੇ ਇਨ੍ਹਾਂ ਦੱਸਿਆ ਕਿ ਹਸਪਤਾਲ ਵਿਖੇ ਉਨ੍ਹਾਂ ਦਾ ਖਿਆਲ ਰੱਖਿਆ ਗਿਆ ਅਤੇ ਅੱਜ ਵੀ ਉਨ੍ਹਾਂ ਦੇ ਨਾਲ ਕੰਮ ਕਰਦੇ ਅਫ਼ਸਰ ਅਤੇ ਵਰਕਰ ਉਨ੍ਹਾਂ ਨੂੰ ਘਰ ਲਿਜਾਣ ਲਈ ਆਏ ਸਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਿਕ ਉਨ੍ਹਾਂ ਸਾਰੇ ਪਾਜੀਟਿਵ ਮਰੀਜਾਂ ਨੂੰ ਘਰ ਭੇਜ ਦਿੱਤਾ ਗਿਆ ਹੈ ਜਿੰਨ੍ਹਾਂ ਵਿੱਚ ਪਿਛਲੇ ਚਾਰ ਪੰਜ ਦਿਨਾਂ ਤੋ ਕੋਈ ਕਰੋਨਾ ਸਬੰਧੀ ਲੱਛਣ ਜਾਂ ਬੁਖਾਰ ਨਹੀ ਸੀ ਉਨ੍ਹਾਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ ਹੈ ਇਨ੍ਹਾਂ ਸਾਰੇ ਮਰੀਜਾਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਉਹ ਅਗਲੇ 15 ਦਿਨਾਂ ਤੱਕ ਆਪਣੇ ਘਰਾਂ ਵਿੱਚ ਹੀ ਇਕਾਂਤਵਾਸ ਵਿੱਚ ਰਹਿਣਗੇ। ਸਾਰੇ ਮਰੀਜਾਂ ਦੇ ਮੋਬਾਇਲ ਫੋਨ ਉੱਤੇ ਕੋਵਾ ਐਪ ਡਾਊਨਲੋਡ ਕੀਤੀ ਗਈ ਹੈ ਤਾਂ ਜੋ ਇਨ੍ਹਾਂ ਉੱਤੇ ਸਖਤ ਨਜ਼ਰ ਰੱਖੀ ਜਾ ਸਕੇ। ਨਾਲ ਹੀ ਸਬੰਧਤ ਸਿਹਤ ਟੀਮਾਂ ਵੀ ਇਨ੍ਹਾਂ ਮਰੀਜਾਂ ਦੇ ਘਰ ਸਮੇ ਸਮੇ ਸਿਰ ਜਾ ਕੇ ਇਨ੍ਹਾਂ ਦੀ ਸਿਹਤ ਉੱਤੇ ਵੀ ਨਜ਼ਰ ਰੱਖਣਗੀਆਂ।
ਕਮਿਊਨਿਟੀ ਹੈਲਥ ਸੈਟਰ ਬਾਘਾਪੁਰਾਣਾ ਵਿਖੇ 19 ਵਿਅਕਤੀਆਂ ਨੂੰ ਤਿੰਨ ਅਲੱਗ ਅਲੱਗ ਗੱਡੀਆਂ ਵਿੱਚ ਘਰ ਭੇਜਿਆ ਗਿਆ ਜਿੰਨ੍ਹਾਂ ਵਿੱਚ 17 ਮਹਾਂਰਾਸ਼ਟਰ ਤੋ ਵਾਪਸ ਪਰਤੇ ਸ਼ਰਧਾਲੂ ਅਤੇ 2 ਲੋਕ ਉਨ੍ਹਾਂ ਦੇ ਸੰਪਰਕ ਵਿੱਚ ਆਏ ਪਾਜੀਟਿਵ ਵਿਅਕਤੀਆਂ ਵਿੱਚੋ ਸਨ। ਇਸ ਮੌਕੇ ਵਿਧਾਇਕ ਬਾਘਾਪੁਰਾਣਾ ਦਰਸ਼ਨ ਸਿੰਘ ਬਰਾੜ ਅਤੇ ਉਪ ਮੰਡਲ ਮੈਜਿਸਟ੍ਰੇਟ ਬਾਘਾਪੁਰਾਣਾ ਸ੍ਰੀਮਤੀ ਸਵਰਨਜੀਤ ਕੋਰ ਨੇ ਸਿਹਤ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਭਾਗ ਦੇ ਕ੍ਰਮਚਾਰੀਆਂ ਵੱਲੋ ਆਪਣੀਆਂ ਚੰਗੀਆਂ ਸੇਵਾਵਾਂ ਨਿਭਾਉਦੇ ਹੋਏ ਇਨ੍ਹਾਂ ਲੋਕਾਂ ਨੂੰ ਸਿਹਤਮੰਦ ਕੀਤਾ

Leave a Reply

Your email address will not be published. Required fields are marked *