ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਸ਼ਣ ਵੰਨਗੀ ਮੁਕਾਬਲੇ ਦਾ ਨਤੀਜਾ ਐਲਾਨਿਆ

ਮੋਗਾ, 3 ਸਤੰਬਰ (ਜਗਰਾਜ ਸਿੰਘ ਗਿੱਲ)
ਪੰਜਾਬ ਰਾਜ ਸਿੱਖਿਆ ਸਿਖਲਾਈ ਅਤੇ ਖੋਜ ਪ੍ਰੀਸ਼ਦ  ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਵਿੱਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਤਹਿਤ ਬਲਾਕ ਪੱਧਰੀ ਮੁਕਾਬਲਿਆਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ।
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਜਸਪਾਲ ਸਿੰਘ ਔਲਖ ਅਤੇ ਰਾਕੇਸ਼ ਕੁਮਾਰ ਉਪ ਜ਼ਲ੍ਹਿਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮੋਗਾ ਦੀ ਅਗਵਾਈ ਵਿੱਚ ਮੋਗਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਵੀ ਇਨ੍ਹਾਂ ਮੁਕਾਬਲਿਆਂ ਵਿੱਚ ਵਧ ਚੜ੍ਹ ਕੇ ਭਾਗ ਲਿਆ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਸਿੱਖਿਆਵਾਂ, ਸ਼ਹੀਦੀ ਬਾਣੀ, ਉਸਤਤਿ ਨਾਲ ਸਬੰਧਤ ਬਲਾਕ ਪੱਧਰੀ ਭਾਸ਼ਣ ਮੁਕਾਬਲੇ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਸ ਦਿਲਬਾਗ ਸਿੰਘ ਬਰਾੜ ਨੋਡਲ ਅਫ਼ਸਰ (ਸੈਕੰਡਰੀ ) ਨੇ ਦੱਸਿਆ ਕਿ ਮਿਡਲ ਵਰਗ ਵਿੱਚ ਬਲਾਕ ਬਾਘਾ ਪੁਰਾਣਾ ਤੋਂ ਲਖਵਿੰਦਰ  ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਲੜਕੇ ਨੇ ਪਹਿਲਾ ਸਥਾਨ, ਅਨੀਤਾ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਦੂਜਾ ਸਥਾਨ ਹਾਸਲ ਕੀਤਾ।
ਬਲਾਕ ਧਰਮਕੋਟ-1 ਤੋਂ ਪਲਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਧਰਮਕੋਟ ਪਹਿਲਾ ਸਥਾਨ,  ਮਹਿਕਦੀਪ ਕੌਰ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੈਲਾ ਦੂਜਾ ਸਥਾਨ, ਬਲਾਕ ਧਰਮਕੋਟ-2 ਤੋਂ ਅਨਮੋਲਪ੍ਰੀਤ ਸਿੰਘ ਸਰਕਾਰੀ ਹਾਈ ਸਕੂਲ ਜਲਾਲਾਬਾਦ ਪੂਰਬੀ ਪਹਿਲਾ ਸਥਾਨ, ਕੋਮਲਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਲ ਦੂਜਾ ਸਥਾਨ ਹਾਸਲ ਕੀਤਾ।
ਬਲਾਕ ਮੋਗਾ-1 ਤੋਂ ਸੰਧਿਆ ਕੁਮਾਰੀ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਮੋਗਾ ਪਹਿਲਾ ਸਥਾਨ, ਜਸ਼ਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਧਰ ਨੇ ਦੂਜਾ ਸਥਾਨ, ਬਲਾਕ ਮੋਗਾ-2 ਤੋਂ ਸ਼ਹਿਨਾਜ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂ ਵਾਲਾ ਪਹਿਲਾ ਅਤੇ ਨਵਜੋਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲੀਣਾ ਦੂਜਾ ਸਥਾਨ ਹਾਸਲ ਕੀਤਾ।
ਬਲਾਕ ਨਿਹਾਲ ਸਿੰਘ ਵਾਲਾ ਤੋਂ ਕੋਮਲਪ੍ਰੀਤ ਕੌਰ ਧਾਲੀਵਾਲ ਸਰਕਾਰੀ ਮਿਡਲ ਸਕੂਲ ਬੀੜ ਬੱਧਨੀ ਪਹਿਲਾ ਸਥਾਨ ਅਤੇ ਅਕਾਸ਼ਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦੋ ਕੇ ਦੂਜਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਸੈਕੰਡਰੀ ਵਰਗ ਵਿੱਚ ਬਲਾਕ ਬਾਘਾ ਪੁਰਾਣਾ ਤੋਂ ਅਰਸ਼ਨੂਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਲੜਕੇ ਪਹਿਲਾ ਸਥਾਨ ਸਿਮਰਨਜੀਤ ਕੌਰ ਕੇਵਲ ਸਿੰਘ ਸਰਕਾਰੀ ਹਾਈ ਸਕੂਲ ਸੇਖਾ ਕਲਾਂ ਦੂਜਾ ਸਥਾਨ ਬਲਾਕ ਧਰਮਕੋਟ ਇੱਕ ਤੋਂ ਨੇਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ ਪਹਿਲਾ ਸਥਾਨ ਅਤੇ ਰਾਜਵਿੰਦਰ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੈਲਾ ਦੂਜਾ ਸਥਾਨ ਹਾਸਲ ਕੀਤਾ।
ਬਲਾਕ ਧਰਮਕੋਟ-2 ਤੋਂ ਜਸ਼ਨਦੀਪਕੌਰ ਸਰਕਾਰੀ ਹਾਈ ਸਕੂਲ ਲੁਹਾਰਾ ਪਹਿਲਾ ਸਥਾਨ ਅਤੇ ਮੁਸਕਾਨਦੀਪ ਸਿੰਘ ਸਰਕਾਰੀ ਹਾਈ ਸਕੂਲ ਚੁੱਘਾ ਕਲਾਂ ਦੂਜਾ ਸਥਾਨ ਹਾਸਲ ਕੀਤਾ।
ਬਲਾਕ ਮੋਗਾ-1 ਤੋਂ ਜਸਵੀਰ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੋਗਾ ਪਹਿਲਾ ਸਥਾਨ ਅਤੇ ਰਮਨਦੀਪ ਕੌਰ ਸਰਕਾਰੀ ਕੰਨਿਆ ਹਾਈ ਸਕੂਲ ਤਖਾਣਵੱਧ ਦੂਜਾ ਸਥਾਨ ਬਲਾਕ ਮੋਗਾ-2 ਤੋਂ ਵੀਰਪਾਲ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਪਹਿਲਾ ਸਥਾਨ ਅਤੇ ਬਲਕਰਨ ਸਿੰਘ ਸਰਕਾਰੀ ਹਾਈ ਸਕੂਲ ਝੰਡੇਆਣਾ ਪੱਛਮੀ ਦੂਜਾ ਸਥਾਨ ਬਲਾਕ ਨਿਹਾਲ ਸਿੰਘ ਵਾਲਾ ਤੋਂ ਰਾਜਵੀਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੌਂਤਾ ਪਹਿਲਾ ਸਥਾਨ ਅਤੇ ਜਸਪ੍ਰੀਤ ਕੌਰ ਸਰਕਾਰੀ ਕੰਨਿਆ ਹਾਈ ਸਕੂਲ ਪੱਤੋ ਹੀਰਾ ਸਿੰਘ ਦੂਜਾ ਸਥਾਨ ਤੇ ਰਹੇ ।
ਸੋਸ਼ਲ ਮੀਡੀਆ ਕੋਆਰਡੀਨੇਟਰ ਮੋਗਾ ਹਰਸ਼ ਕੁਮਾਰ ਗੋਇਲ ਵੱਲੋਂ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੇ ਸਾਜ ਵਾਦਨ ਮੁਕਾਬਲੇ ਵਿੱਚ ਵੀ ਪੂਰਨ ਉਤਸ਼ਾਹ ਦੇ ਨਾਲ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *