ਸੁਖਮੰਦਰ ਸਿੰਘ ਸਮਰਾ ਲੋਹਗੜ੍ਹ ਵੱਲੋਂ ਕਿਸਾਨੀ ਸੰਘਰਸ਼ ਲਈ 10,2000 ਰੁਪਏ ਦੀ ਰਾਸ਼ੀ ਭੇਟ

 

ਮੋਗਾ 17 ਜਨਵਰੀ (ਜਗਰਾਜ ਸਿੰਘ ਗਿੱਲ)

ਪੰਜਾਬੀ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚੱਲੇ ਜਾਣ ਪਰ ਉਹ ਆਪਣੇ ਦਿਲਾਂ ਵਿੱਚੋਂ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਨਹੀਂ ਭੁੱਲਦੇ , ਐਸਾ ਹੀ ਇਕ ਪਰਿਵਾਰ ਸਵਰਗਵਾਸੀ ਸ: ਮੱਖਣ ਸਿੰਘ ਸਮਰਾ(ਲੋਹਗੜ੍ਹ) ਦਾ ਹੈ ਜੋ USA ਵਿੱਚ ਬੈਠੇ ਹੋਏ ਵੀ ਹਮੇਸ਼ਾਂ ਆਪਣੇ ਪਿੰਡ ਤੇ ਆਪਣੇ ਪੰਜਾਬ ਪ੍ਰਤੀ ਚਿੰਤਤ ਰਹਿੰਦੇ ਨੇ , ਕਿਸਾਨ ਜਥੇਬੰਦੀਆਂ ਦੇ ਕੇਂਦਰ ਵਿਰੁੱਧ ਚੱਲ ਰਹੇ ਸੰਘਰਸ਼ ਵਿੱਚ ਸਵਰਗਵਾਸੀ ਸ: ਮੱਖਣ ਸਿੰਘ ਸਮਰਾ ਦੇ ਛੋਟੇ ਵੀਰ ਸੁਖਮੰਦਰ ਸਿੰਘ ਸਮਰਾ ਵੱਲੋਂ ਅੱਜ ਕਿਸਾਨ ਸੰਘਰਸ਼ ਲਈ 102000 ਰੁਪਏ ਦਾਨ ਕੀਤੇ ਗਏ, ਇਹ ਰਾਸ਼ੀ ਭੇਂਟ ਕਰਦੇ ਸਮੇਂ ਉਹਨਾਂ ਦੇ ਕਰੀਬੀ

 

ਦੋਸਤ ਕਿਸਮਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਮਰਾ ਪਰਿਵਾਰ ਕਿਸਾਨੀ ਸੰਘਰਸ਼ ਕਾਫੀ ਦਾਨ ਕਰ ਚੁੱਕੇ ਹਨ ਉਹਨਾਂ ਇਹ ਵੀ ਦੱਸਿਆ ਕਿ ਸਮਰਾ ਪਰਿਵਾਰ ਆਪਣੇ ਪਿੰਡ ਦੇ ਨੌਜਵਾਨਾਂ ਲਈ ਦੋ ਕਿੱਲੇ ਜ਼ਮੀਨ ਗਰਾਉਡ ਲਈ ਵੀ ਦਾਨ ਕਰ ਚੁੱਕੇ ਨੇ , ਉਹਨਾਂ ਦੇ ਪਿੰਡ ਤੇ ਪੰਜਾਬ ਪ੍ਰਤੀ ਇਸ ਲਗਾਓ ਨੂੰ ਦੇਖਦੇ ਹੋਏ, ਪਿੰਡ ਵਾਸੀਆਂ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਪਰਮਿੰਦਰ ਬਰਾੜ ਕੁਲਵਿੰਦਰ ਸਿੰਘ ਕਿੰਦੂ ਗੋਰਾ ਬਰਾੜ ਬਲਦੇਵ ਬਦੇਸ਼ਾਂ ਰਾਣਾ ਬਦੇਸ਼ਾਂ ਕਰਨਜੀਤ ਬਦੇਸ਼ਾਂ ਬੂਟਾ ਬਦੇਸ਼ਾਂ ਮਨੂ ਬਦੇਸ਼ਾਂ ਸੰਨੀ ਗਿੱਲ ਸੰਨੀ ਸਮਰਾ ਮਿੰਟੂ ਸਮਰਾ ਸਤਨਾਮ ਸਮਰਾ ਕਨੇਡਾ ਵਿੱਚ ਰਹਿੰਦੇ ਰਛਪਾਲ ਸਿੰਘ ਬਦੇਸ਼ਾਂ ਤੇ ਸਵਰਗੀ ਸ: ਮੱਖਣ ਸਮਰਾ ਦੇ ਬਹੁਤ ਪਿਆਰੇ ਮਿੱਤਰ ਕਿਸਮਤ ਬਰਾੜ ਪਿੰਡ ਲੋਹਗੜ੍ਹ ਵਲੋਂ ਸਮਰਾ ਪਰਿਵਾਰ ਦਾ ਧੰਨਵਾਦ ਕੀਤਾ ਗਿਆ

Leave a Reply

Your email address will not be published. Required fields are marked *