ਸਮਾਜ ਸੇਵੀ ਦਰਸ਼ਨਾਂ ਕੌਰ ਸਿੱਧੂ ਨੂੰ ਕੀਤਾ ਗਿਆ ਸਨਮਾਨਿਤ

ਸੰਗਰੂਰ /ਜਗਰਾਜ ਸਿੰਘ ਗਿੱਲ/

ਜਿੱਥੇ ਪੂਰੀ ਦੁਨੀਆਂ ਦੇ ਵਿੱਚ ਕਰੋਨਾ ਮਹਾਂਮਾਰੀ ਨੇ ਆਪਣੇ ਕਹਿਰ ਦੇ ਨਾਲ ਜਨ ਜੀਵਨ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ ਉਥੇ ਹੀ ਸਾਡੇ ਦੇਸ਼ ਦੇ ਅੰਦਰ ਅਜਿਹੀ ਭਿਆਨਕ ਬੀਮਾਰੀ ਦੇ ਵਿਚ ਲੋਕਾਂ ਦਾ ਸਹਾਰਾ ਬਣਦੇ ਹੋਏ ਸਮਾਜ ਸੇਵਾ ਕਰਨ ਵਾਲੀਆਂ ਕਈ ਸੰਸਥਾਵਾਂ ਵੱਲੋਂ ਸਮੇਂ ਸਮੇਂ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਅਜਿਹੀ ਹੀ ਇਕ ਮਿਸਾਲ ਪੈਦਾ ਕੀਤੀ ਹੈ ਸੰਗਰੂਰ ਜ਼ਿਲ੍ਹੇ ਦੇ ਵਿਚ ਰਹਿਣ ਵਾਲੀ ਇਕ ਲੜਕੀ ਦਰਸ਼ਨਾਂ ਕੌਰ ਨੇ ਜੋ ਕਿ ਪੰਜਾਬ ਪੁਲਿਸ ਦੀ ਡਿਊਟੀ ਕਰਕੇ ਆਪਣੀ ਸੇਵਾ ਨਿਭਾਅ ਰਹੀ ਹੈ ਓਥੇ ਹੀ ਨਾਲ ਨਾਲ ਡਿਊਟੀ ਵਿੱਚੋਂ ਸਮਾਂ ਕੱਢ ਕੇ ਸਮਾਜ ਸੇਵਾ ਦੇ ਕਾਰਜ ਵੀ ਬਹੁਤ ਹੀ ਬਾਖੂਬੀ ਨਿਭਾਅ ਰਹੀ ਹੈ ਇਸ ਸੇਵਾ ਵਿੱਚ ਉਨ੍ਹਾਂ ਦਾ ਸਹਿਯੋਗ ਉਸ ਦੇ ਪਤੀ ਗੁਰਵਿੰਦਰ ਸਿੰਘ ਬਖੋਰਾ ਦੇ ਰਹੇ ਹਨ ਜੋ ਕਿ ਦਰਸ਼ਨਾਂ ਦੇ ਨਾਲ ਲੋੜਵੰਦ ਪਰਿਵਾਰਾਂ ਦੀ ਰਾਸ਼ਨ ਵੰਡ ਕੇ ਮਦਦ ਕਰਦੇ ਰਹਿੰਦੇ ਹਨ ਅਜਿਹੇ ਹੋਰ ਵੀ ਕਾਰਜ ਜਿਵੇਂ ਕਿ ਲੋੜਵੰਦ ਪਰਿਵਾਰਾਂ ਨੂੰ ਦਵਾਈਆਂ ਮੁਹੱਈਆ ਕਰਵਾਉਣਾ ਅਤੇ ਬੱਚਿਆਂ ਨੂੰ ਕੱਪੜੇ ਦਿਵਾਉਣਾ ਆਦਿ ਅਨੇਕਾਂ ਹੀ ਸਮਾਜ ਸੇਵਾ ਦੇ ਕਾਰਜ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕਰਦੇ ਰਹਿੰਦੇ ਹਨ ਉਨ੍ਹਾਂ ਦੀ ਸੇਵਾ ਨੂੰ ਦੇਖਦੇ ਹੋਏ ਅੱਜ ਉਨ੍ਹਾਂ ਨੂੰ ਬਾਬਾ ਸਿੱਧ ਰਾਮਗੜ੍ਹ ਸੰਧੂਆਂ ਕਮੇਟੀ ਪਏ ਵੱਲੋਂ  ਸਨਮਾਨਿਤ ਵੀ ਕੀਤਾ ਗਿਆ । ਸਨਮਾਨਿਤ ਕਰਦੇ ਹੋਏ ਸਰਦੂਲ ਸਿੰਘ ਪ੍ਰਧਾਨ ਨੇ ਕਿਹਾ ਕਿ ਧੀਆਂ ਸਾਡੇ ਦੇਸ਼ ਅੰਦਰ ਅਹਿਮ ਰੋਲ ਨਿਭਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਹਰੇਕ ਲੜਕੀ ਨੂੰ ਦਰਜਨਾਂ ਜਿਹੇ ਬਣਨ ਦੀ ਲੋੜ ਹੈ । ਸਾਨੂੰ ਇਹ ਦੱਸਦਿਆਂ ਹੋਇਆਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕੀ ਸਾਡੇ ਜਿਲੇ ਸੰਗਰੂਰ ਦੇ ਵਿੱਚੋਂ ਦਰਸ਼ਨਾਂ ਨੇ ਇਕ ਵੱਖਰੀ ਹੀ ਪਹਿਚਾਣ ਬਣਾਈ ਹੋਈ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਵਲ ਸਿੰਘ ਖਜਾਨਚੀ ਨਿਰਮਲ ਸਿੰਘ ਸੈਕਟਰੀ ਗੁਰਨਾਮ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *